ਰੋਟਰੀ ਕਲੱਬ ਨੇ ਸਵੱਛ ਭਾਰਤ ਅਭਿਆਨ ਤਹਿਤ ਸਰਕਾਰੀ ਸਕੂਲ ਵਿਚ ਲਗਵਾਏ ਵਾਸ਼ ਵੇਸਨ

ਮੋਗਾ 10 ਅਗਸਤ (ਜਸ਼ਨ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਚਲਾਈ ਗਈ ਸਵੱਛ ਭਾਰਤ ਮੁਹਿਮ ਦੇ ਤਹਿਤ ਅੱਜ ਰੋਟਰੀ ਇੰਟਰਨੈਸ਼ਨਲ ਦੁਆਰਾ ਚਲਾਈ ਗਈ ਸਕੀਮ ਨੂੰ ਲੈ ਕੇ ਰੋਟਰੀ ਕਲੱਬ ਮੋਗਾ ਰਾਇਲ ਕਲੱਬ ਦੁਆਰਾ ਸਾਧਾਂ ਵਾਲੀ ਬਸਤੀ ਵਿਚ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ ਹੱਥ ਧੋਣ ਲਈ 8 ਟੂਟੀਆਂ ਵਾਲਾ ਵਾਸ਼ ਵੇਸਨ ਲਗਵਾੲਆ। ਇਸ ਦਾ ਉਦਘਾਟਨ 3090 ਦੇ ਗਵਰਨਰ ਵਿਜੈ ਕੁਮਾਰ ਨੇ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਅਮਨ ਸਿੰਗਲਾ, ਸਕੱਤਰ ਭੁਪਿੰਦਰ ਸਿੰਘ, ਖ਼ਜ਼ਾਨਚੀ C A ਸੁਭਾਸ਼ ਬਾਂਸਲ ADVOCATE ਅਤੇ ਪ੍ਰੋਜੈਕਟ ਚੇਅਰਮੈਨ ਸਿਧਾਰਥ ਮਹਾਜਨ ਨੇ ਗਵਰਨਰ ਵਿਜੈ ਕੁਮਾਰ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ। ਗਵਰਨਰ ਵਿਜੈ ਕੁਮਾਰ ਨੇ ਦੱਸਿਆ ਕਿ ਸਵੱਛ ਭਾਰਤ ਅਭਿਆਨ ਦੇ ਤਹਿਤ ਰੋਟਰੀ ਕਲੱਬ ਇੰਟਰਨੈਸ਼ਨਲ ਦੁਆਰਾ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਉਨਾਂ ਸਕੂਲਾਂ ਵਿਚ ਵਾਸ਼ ਵੇਸ਼ਨ ਲਗਵਾਏ ਜਾ ਰਹੇ ਹਨ, ਜਿਨਾਂ ਸਕੂਲਾਂ ਵਿਚ ਬੱਚਿਆਂ ਦੇ ਹੱਥ ਧੋਣ ਲਈ ਵਾਸ਼ ਵੇਸ਼ਨ ਨਹੀਂ ਹਨ। ਉਨਾਂ ਦੱਸਿਆ ਕਿ ਰੋਟਰੀ ਇੰਟਰਨੈਸ਼ਨਲ ਦਾ ਇਹ ਮਿਸ਼ਨ ਪੂਰੇ ਭਾਰਤ ਵਿਚ ਕੰਮ ਕਰ ਰਿਹਾ ਹੈ, ਉੱਥੇ ਕਲੱਬ ਪ੍ਰਧਾਨ ਅਮਨ ਸਿੰਗਲਾ ਨੇ ਦੱਸਿਆ ਕਿ ਰੋਟਰੀ ਕਲੱਬ ਰਾਇਲ ਦੁਆਰਾ ਇਸ ਸਕੂਲ ਨੂੰ ਗੋਦ ਲੈ ਕੇ ਰੱਖਿਆ ਹੈ। ਇਸ ਸਕੂਲ ਦੇ ਬੱਚਿਆਂ ਦੀ ਹਰ ਛੋਟੀ ਵੱਡੀ ਜ਼ਰੂਰਤ ਨੂੰ ਕਲੱਬ ਦੁਆਰਾ ਪਹਿਲ ਦੇ ਆਧਾਰ ਤੇ ਪੂਰਾ ਕੀਤਾ ਜਾ ਰਿਹਾ ਹੈ। ਅਮਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨਾਂ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਸਕੂਲ ਦੀ ਕਾਇਆ ਕਲਪ ਕੀਤੀ ਗਈ ਹੈ। ਬੱਚਿਆਂ ਦੇ ਬੈਠਣ ਲਈ ਬੈਂਚ, ਹਵਾ ਦੇ ਲਈ ਪੱਖੇ, ਬਿਜਲੀ ਮੁਰੰਮਤ ਦੇ ਨਾਲ ਨਾਲ ਬਹੁਤ ਕੰਮ ਕਰਵਾਏ ਹਨ। ਉੱਥੇ ਪ੍ਰੋਜੈਕਟ ਚੇਅਰਮੈਨ ਸਿਧਾਰਥ ਮਹਾਜਨ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਵਿਚ ਬੱਚਿਆਂ ਨੂੰ ਹੱਥ ਧੋਣ ਦੇ ਲਈ ਕੋਈ ਸਾਧਨ ਨਹੀਂ ਸੀ, ਜਿਸ ਤੇ ਰੋਟਰੀ ਇੰਟਰਨੇਸ਼ਨਲ ਦੀ ਸਕੀਮ ਦੇ ਤਹਿਤ ਉਨਾਂ ਦੀ ਕਲੱਬ ਨੇ ਸਕੂਲ ਵਿਚ ਵਾਸ਼ ਵੇਸ਼ਨ ਲਗਵਾਇਆ। ਇਸ ਮੌਕੇ ਸਕੂਲ ਪਿ੍ਰੰ: ਸੁਨੀਤਾ ਅਤੇ ਸਟਾਫ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਲੱਬ ਵੱਲੋਂ ਸਕੂਲ ਲਈ ਕਾਫੀ ਕੰਮ ਕੀਤੇ ਜਾ ਰਹੇ ਹਨ ਅਤੇ ਅੱਜ ਸਕੂਲ ਵਿਚ ਵਾਸ਼ ਵੇਸ਼ਨ ਲਗਵਾ ਕੇ ਸਕੂਲ ਦੀ ਇਕ ਹੋਰ ਕਮੀ ਨੂੰ ਦੂਰ ਕੀਤਾ ਗਿਆ ਹੈ। ਇਸ ਮੌਕੇ ਪ੍ਰਸ਼ੋਤਮ ਦਾਸ, ਅਸ਼ਵਨੀ ਬਾਂਸਲ, ਵਿਭੋਰ ਸੂਦ, ਆਸ਼ੀਸ਼ ਅਗਰਵਾਲ, ਗਗਨਦੀਪ ਗਰਗ, ਵਿਕਾਸ ਗੁਪਤਾ, ਰਾਜੀਵ ਮਿੱਤਲ, ਜਗਮੀਤ ਖੁਰਮੀ, ਰੁਪੇਸ਼ ਮਜੀਠੀਆ, ਪ੍ਰਵੀਨ ਜਿੰਦਲ, ਦੀਪਕ ਸਿੰਗਲਾ, ਸਚਿਨ ਗੋਇਲ, ਵਿਜੈ ਅਰੋੜਾ, ਰਵੀ ਸ਼ੰਕਰ ਬਾਂਸਲ ਦੇ ਇਲਾਵਾ ਹੋਰ ਆਗੂ ਮੌਜੂਦ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ