ਸਰਬੱਤ ਦਾ ਭਲਾ ਸੁਸਾਇਟੀ ਲੋੜਵੰਦ ਅਤੇ ਗ਼ਰੀਬਾਂ ਦੀ ਸਹਾਇਤਾ ਲਈ ਹਮੇਸ਼ਾ ਵਚਨਬੱਧ ਰਹੇਗੀ-ਤੁਸ਼ਾਰ ਗੋਇਲ

ਮੋਗਾ 10 ਅਗਸਤ (ਜਸ਼ਨ): ਸਰਬੱਤ ਦਾ ਭਲਾ ਸੁਸਾਇਟੀ ਆਏ ਦਿਨ ਸਮਾਜ ਸੇਵੀ ਕਾਰਜਾਂ ਵਿਚ ਆਪਣਾ ਮੋਹਰੀ ਰੋਲ ਅਦਾ ਕਰ ਰਹੀ ਹੈ। ਸੁਸਾਇਟੀ ਦੇ ਮੈਂਬਰਾਂ ਵਲੋਂ ਲੋੜਵੰਦ ਅਤੇ ਗ਼ਰੀਬਾਂ ਦੀ ਆਰਥਿਕ ਮਦਦ ਕਰਕੇ ਉਨ੍ਹਾਂ ਦੀ ਵੱਡੇ ਪੱਧਰ ’ਤੇ ਦੁਆਈ ਜਾਂਦੀ ਹੈ। ਸੁਸਾਇਟੀ ਦੀ ਇਕ ਵਿਸ਼ੇਸ਼ ਮੀਟਿੰਗ ਮੋਗਾ ਦੇ ਜ਼ੀਰਾ ਰੋਡ ’ਤੇ ਸਥਿਤ ਔਰਬਿੱਟ ਮਲਟੀਪਲੈਕਸ ਵਿਖੇ ਸੁਸਾਇਟੀ ਦੇ ਪ੍ਰਧਾਨ ਤੁਸ਼ਾਰ ਗੋਇਲ ਦੀ ਹਾਜ਼ਰੀ ਵਿਚ ਹੋਈ। ਹਾਜ਼ਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਸਮਾਜ ਵਿਚ ਵਿਸ਼ੇਸ਼ ਥਾਂ ਰੱਖਦੀ ਹੈ ਕਿਉਂ ਕਿ ਅਸੀਂ ਸਮੂਹ ਮੈਂਬਰ ਇੱਕਜੱੁਟ ਹੋ ਕੇ ਸਹਾਇਤਾ ਕਰਦੇ ਆ ਰਹੇ ਹਾਂ ਜੋ ਕਿ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਸੁਸਾਇਟੀ ਵਲੋਂ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਲੋੜਵੰਦ ਦੀ ਸਹਾਇਤਾ, ਸਕੂਲ ਵਿਚ ਪੜ੍ਹ ਰਹੇ ਗਰੀਬ ਬੱਚੇ ਦੀ ਫ਼ੀਸ ਅਦਾ ਕੀਤੀ ਅਤੇ ਗਊਸ਼ਾਲਾ ਵਿਚ ਵੀ ਯੋਗਦਾਨ ਦਿੱਤਾ ਗਿਆ ਤਾਂ ਜੋ ਗਊਆਂ ਦੀ ਸਾਂਭ ਸੰਭਾਲ ਵਿਚ ਸਹਾਇਤਾ ਹੋ ਸਕੇ। ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਸੁਸਾਇਟੀ ਵਲੋਂ ਦ ਵੈਦਰਿੰਗ ਰੋਜ਼ਿਜ਼ ਸਕੂਲ ਨੂੰ ਹਰ ਮਹੀਨੇ 10-10 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਤਾਂ ਜੋ ਲੋੜਵੰਦ ਬੱਚਿਆਂ ਨੂੰ ਕਾਪੀਆਂ, ਵਰਦੀਆਂ ਤੇ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਇਆ ਜਾ ਸਕੇ। ਮੀਟਿੰਗ ਦਾ ਮੁੱਖ ਮਕਸਦ ਸਹਿਯੋਗੀ ਮੈਂਬਰਾਂ ਸ਼ਵੇਤ ਗੁਪਤਾ, ਸੁਮਿਤ ਬਾਂਸਲ, ਸੌਰਭ ਬਾਂਸਲ, ਹਨੀ ਅਗਰਵਾਲ, ਵਰੁਣ ਮਿੱਤਲ, ਗੌਰਵ ਗੋਇਲ, ਨਮੇਸ਼ੂ ਜਿੰਦਲ ਦਾ ਵਿਸ਼ੇਸ਼ ਤੌਰ ’ਤੇ ਸਹਿਯੋਗ ਦੇਣ ਲਈ ਧੰਨਵਾਦ ਕਰਨਾ ਸੀ। ਇਸ ਮੌਕੇ ਸਰਬੱਤ ਦਾ ਭਲਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਨੂੰ ਮੁੱਖ ਰੱਖਦਿਆਂ ਸਾਨੂੰ ਸਭ ਨੂੰ ਇਕ ਪੌਦਾ ਲਗਾਉਣਾ ਜ਼ਰੂਰੀ ਹੈ ਤਾਂ ਜੋ ਸਾਡੇ ਭਵਿੱਖ ਅਤੇ ਬੱਚਿਆਂ ਦੇ ਭਵਿੱਖ ਲਈ ਲਾਹੇਵੰਦ ਸਾਬਤ ਹੋਵੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


