ਡਾ: ਹਰਭਜਨ ਸਿੰਘ ਭੁੱਲਰ ਨੇ ਬਤੌਰ ਸਹਾਇਕ ਡਾਇਰੈਕਟਰ ਬਾਗਬਾਨੀ ਅਹੁਦਾ ਸੰਭਾਲਿਆ

ਮੋਗਾ 9 ਅਗਸਤ:(ਜਸ਼ਨ): ਡਾ. ਹਰਭਜਨ ਸਿੰਘ ਭੁੱਲਰ ਨੇ ਸਹਾਇਕ ਡਾਇਰੈਕਟਰ ਬਾਗਬਾਨੀ, ਮੋਗਾ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋ ਪਹਿਲਾਂ ਡਾ. ਹਰਭਜਨ ਸਿੰਘ ਭੁੱਲਰ, ਦੀਨਾਨਗਰ ਜ਼ਿਲਾ ਗੁਰਦਾਸਪੁਰ ਵਿਖੇ ਬਤੌਰ ਬਾਗਬਾਨੀ ਵਿਕਾਸ ਅਫ਼ਸਰ ਵਜੋ ਸੇਵਾ ਨਿਭਾਅ ਰਹੇ ਸਨ। ਉਨਾਂ ਨੇ ਆਪਣਾ ਚਾਰਜ ਸੰਭਾਲਣ ਉਪਰੰਤ ਦਫ਼ਤਰ ਦੇ ਸਮੂਹ ਸਟਾਫ਼ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਜ਼ਿਲੇ ਵਿੱਚ ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਜ਼ਿਲੇ ਦੇ ਫ਼ਲ ਉਤਪਾਦਕਾਂ ਦੇ ਖੇਤੀ ਖਰਚਿਆਂ ਨੂੰ ਘੱਟ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਸਮੇ ਡਾ. ਮਲਕੀਤ ਸਿੰਘ ਪੁੜੈਣ, ਡਾ. ਮੁਨੀਸ਼ ਨਰੂਲਾ, ਡਾ. ਜਸਵੀਰ ਸਿੰਘ ਬਰਾੜ, ਡਾ. ਗੁਰਪ੍ਰੀਤ ਸਿੰਘ, ਡਾ. ਨਿਖਾਲ ਸਿੰਘ ਅੰਬਿਸ਼ ਮਹਿਤਾ (ਬਾਗਬਾਨੀ ਵਿਕਾਸ ਅਫ਼ਸਰ) ਅਤੇ ਸਮੂਹ ਦਫ਼ਤਰੀ ਕ੍ਰਮਚਾਰੀ ਹਾਜ਼ਰ ਸਨ।