‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਪਿੰਡ ਚੜਿੱਕ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੇੈਂਪ ਲਗਾਇਆ ਗਿਆ-ਨਿਰਵੈਰ ਸਿੰਘ

ਮੋਗਾ 9 ਅਗਸਤ:(ਜਸ਼ਨ)-‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਲੋਕਾਂ ਨੂੰ ਖਾਣ-ਪੀਣ ਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਸ: ਬਲਵੀਰ ਸਿੰਘ ਸਿੱਧੂ ਦੀਆਂ ਹਦਾਇਤਾਂ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ੍ਰ: ਇੰਦਰਜੀਤ ਸਿੰਘ ਸਰਾਂ ਦੇ ਦਿਸਾ-ਨਿਰਦੇਸਾਂ ਅਤੇ ਡਿਪਟੀ ਡਾਇਰੈਕਟਰ ਡੇਅਰੀ ਮੋਗਾ ਸ੍ਰ: ਨਿਰਵੈਰ ਸਿੰਘ ਬਰਾੜ ਦੀ ਯੋਗ ਰਹਿਨੁਮਾਈ ਅਧੀਨ ਪਿੰਡ ਚੜਿੱਕ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਪ ਵਿੱਚ ਪਿੰਡ ਵਿੱਚੋ ਭਾਰੀ ਗਿਣਤੀ ਵਿੱਚ ਦੁੱਧ ਉਤਪਾਦਕ ਹਾਜਰ ਹੋਏ। ਇਸ ਕੈਂਪ ਵਿੱਚ ਸ੍ਰੀ ਸੁਰਿੰਦਰ ਕੁਮਾਰ (ਕੇ.ਆਰ.ਪੀ) ਅਤੇ ਸ੍ਰੀ ਸੁਰਜੀਤ ਸਿੰਘ (ਕੇ.ਆਰ.ਪੀ) ਵੱਲੋ ਦੁੱਧ ਉਤਪਾਦਕਾਂ ਨੂੰ ਡੇਅਰੀ ਦੇ ਧੰਦੇ ਨਾਲ ਜੁੜਨ ਅਤੇ ਵੱਧ ਤੋ ਵੱਧ ਮੁਨਾਫਾ ਲੈਣ ਬਾਰੇ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿੱਚ ਦੁੱਧ ਉਤਪਾਦਕਾਂ ਨੂੰ ਸਾਫ਼-ਸੁਥਰਾ ਦੁੱਧ ਪੈਂਦਾ ਕਰਨ, ਪਸ਼ੂਆਂ ਨੂੰ ਮਲੱਪ ਰਹਿਤ ਕਰਨ ਅਤੇ ਸਮੇਂ ਸਮੇਂ ਤੇ ਰੋਗਾਂ ਤੋ ਬਚਾਉਣ ਲਈ ਟੀਕੇ ਲਗਵਾਉਣ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਵੱਲੋ ਪਸ਼ੂਆਂ ਨੂੰ ਗਰਮੀ ਤੋ ਬਚਾਉਣ ਅਤੇ ਸਾਫ਼ ਪਾਣੀ ਪਿਲਾਉਣ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ਗਿਆ ਅਤੇ ਵਿਭਾਗੀ ਸਕੀਮਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਦੁੱਧ ਉਤਪਾਦਕਾਂ ਨੇ ਮੰਗ ਕੀਤੀ ਕਿ ਇਸ ਤਰਾਂ ਦੇ ਕੈਂਪ ਸਮੇਂ ਸਮੇਂ ‘ਤੇ ਲਗਾਏ ਜਾਣੇ ਚਾਹੀਦੇ ਹਨ।