ਭੁੱਲਰ ਪਰਿਵਾਰ ਵੱਲੋਂ ਪਿਤਾ ਦੀ ਯਾਦ ਨੂੰ ਸਮਰਪਤ ਅੰਤਿਮ ਯਾਤਰਾ ਗੱਡੀ ਕੀਤੀ ਦਾਨ

ਕੋਟ ਈਸੇ ਖਾਂ,9 ਅਗਸਤ(ਖੇਤਪਾਲ ਸਿੰਘ):  ਸਵ:ਮਹਿਲ ਸਿੰਘ ਭੁੱਲਰ ਦੀ ਯਾਦ ਵਿੱਚ ਭੁੱਲਰ ਪਰਿਵਾਰ ਵੱਲੋਂ ਅੱਜ “ ਅੰਤਿਮ ਯਾਤਰਾ ਵੈਨ“  ਕੋਟ ਈਸੇ ਖਾਂ ਨਿਵਾਸੀਆਂ ਨੂੰ ਦਾਨ ਕੀਤੀ ਗਈ । ਇਨਸਾਨੀਅਤ ਪ੍ਰਤੀ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਲਈ ਭੁੱਲਰ ਪਰਿਵਾਰ ਨੇ ਹਲਕਾ ਧਰਮਕੋਟ ਦੇ ਵਿਧਾਇਕ ਸ੍ਰ. ਸੁਖਜੀਤ ਸਿੰਘ ਕਾਕਾ ਲੋਹਗੜ ਨੂੰ ਗੱਡੀ ਦੀਆਂ ਚਾਬੀਆਂ ਸੌਂਪ ਕੇ ਲੋਕ ਸੇਵਾ ਨੂੰ ਸਮਰਪਿਤ ਕਰ ਦਿੱਤੀ । ਇਸ ਮੌਕੇ ਤੇ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ  ਸ:ਕੁਲਬੀਰ ਸਿੰਘ ਲੌਗੀਵਿੰਡ, ਜਸਵਿੰਦਰ ਕੌਰ ਬੈਂਸ, ਬਲਵਿੰਦਰ ਸਿੰਘ ਬੈਂਸ, ਦਵਿੰਦਰ ਸਿੰਘ ਭੁੱਲਰ, ਸੰਦੀਪ ਭੁੱਲਰ, ਜੱਸਾ ਸਿੱਧੂ, ਸੁੱਖ ਸੰਧੂ, ਅਵਤਾਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਸ਼ਹਿਰ ਵਾਸੀ ਹਾਜ਼ਰ ਸਨ  ।