ਫ਼ਾਹਾ ਲੈ ਕੇ ਵਿਆਹੁਤਾ ਨੇ ਕੀਤੀ ਆਤਮ ਹੱਤਿਆ

ਮੋਗਾ, 8 ਜੁਲਾਈ (ਜਸ਼ਨ) : ਮੋਗਾ ਸ਼ਹਿਰ ਦੇ ਪੌਸ਼ ਇਲਾਕੇ ਦੀ ਵਸਨੀਕ 36 ਸਾਲਾ ਵਿਆਹੁਤਾ ਔਰਤ ਨੇ ਅੱਜ ਦੁਪਹਿਰ ਸਮੇਂ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਫ਼ਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਸਥਾਨਕ ਨਿੳੂਂ ਟਾੳੂਨ ਗਲੀ ਨੰਬਰ : 8 ’ਚ ਏਕਤਾ ਰਾਣੀ (36) ਪਤਨੀ ਦੀਪਕ ਕੁਮਾਰ ਦੀਪੂ ਪਿਛਲੇ ਲੰਮੇਂ ਸਮੇਂ  ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਉਸ ਦਾ ਇਲਾਜ ਸਥਾਨਕ ਹਸਪਤਾਲ ’ਚ ਚੱਲ ਰਿਹਾ ਸੀ।  ਇਸ ਸਬੰਧੀ ‘ਸਾਡਾ ਮੋਗਾ ਡੌਟ ਕੌਮ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆ ਮਿ੍ਰਤਕ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮਿ੍ਰਤਕ ਦਾ ਜੇਠ ਿਸ਼ਨ ਕੁਮਾਰ ਬਿੱਟੂ ਆਪਣੇ ਪਰਿਵਾਰ ਸਮੇਤ ਚੰਡੀਗੜ ਹੋਇਆ ਸੀ ਅਤੇ ਮਿ੍ਰਤਕ ਦਾ ਪਤੀ ਅਤੇ ਉਸ ਦਾ ਸਹੁਰਾ ਦੀਨਾ ਨਾਥ ਆਪਣੀ ਦੁਕਾਨ ’ਤੇ ਸਨ। ਦੁਪਿਹਰ ਸਮੇਂ ਜਦੋਂ ਸਕੂਲ ’ਚੋ ਛੁੱਟੀ ਹੋਣ ਉਪਰੰਤ ਮਿ੍ਰਤਕ ਦੇ ਦੋਵੇਂ 11 ਸਾਲਾ ਜੌੜੇ ਪੁੱਤਰ ਸਕੂਲੋਂ ਘਰ ਆਏ ਤਾਂ ਦਰਵਾਜਾ ਨਾ ਖੁੱਲਣ ਕਾਰਨ ਦੁਕਾਨ ’ਤੇ ਜਾ ਕੇ ਆਪਣੇ ਪਿਤਾ ਨੂੰ ਦੱਸਿਆ । ਦੀਪਕ ਘਬਰਾਹਟ ਵਿਚ ਘਰ ਆਇਆ ਤੇ ਉਸ ਵੱਲੋਂ ਦਰਵਾਜਾ ਖ਼ਟਖਟਾਉਣ ’ਤੇ ਨਾ ਖੁਲਿਆ ਤਾਂ ਉਹ ਗੁਆਢੀਆਂ ਦੀ ਛੱਤ ਰਾਹੀਂ ਘਰ ’ਚ ਦਾਖਲ ਹੋਇਆ ਤਾਂ  ਦੇਖਿਆ ਕਿ ਉਸ ਦੀ ਪਤਨੀ  ਏਕਤਾ ਨੇ ਪਲਾਸਟਿਕ ਦੇ ਰੱਸੇ ਨਾਲ ਫ਼ਾਹਾ ਲਿਆ ਹੋਇਆ ਸੀ। ਉਸ ਦੇ ਰੌਲਾ ਪਾਉਣ ਤੇ ਆਂਢ-ਗੁਆਂਢ ਇਕੱਠਾ ਹੋ ਗਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮਾਮਲੇ ਦਾ ਪਤਾ ਲੱਗਦਿਆਂ ਹੀ ਡੀ.ਐਸ.ਪੀ.ਸਿੱਟੀ ਕੇਸਰ ਸਿੰਘ ਅਤੇ ਥਾਣਾ ਸਿੱਟੀ ਸਾੳੂਥ ਦੇ ਪੁਲਿਸ ਅਧਿਕਾਰੀ ਜਤਿੰਦਰ ਸਿੰਘ ਸਮੇਤ ਪੁਲਿਸ ਮੌਕੇ ’ਤੇ ਪਹੁੰਚੀ। ਥਾਣਾ ਸਿੱਟੀ ਸਾੳੂਥ ਦੇ ਪੁਲਿਸ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਸਰਕਾਰੀ ਹਸਪਤਾਲ ’ਚ ਪੋਸਟਮਾਰਟ ਲਈ ਭੇਜ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਮਿ੍ਰਤਕ ਦੇ ਪੇਕੇ ਪਰਿਵਾਰ ਬਠਿੰਡਾ ਹਨ ਅਤੇ ਉਨਾਂ ਦੇ ਆਉਣ ’ਤੇ ਉਨਾਂ ਦੇ ਬਿਆਨਾਂ ਤਹਿਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।