ਪਿੰਡ ਘੱਲ ਕਲਾਂ ਵਿਖੇ ਐਮ.ਐਲ.ਏ. ਡਾ: ਹਰਜੋਤ ਨੇ ਨਵੇਂ ਪੈਨਸ਼ਨ ਧਾਰਕਾਂ ਨੂੰ ਵੰਡੇ ਮਨਜ਼ੂਰੀ ਪੱਤਰ

ਮੋਗਾ, 9 ਅਗਸਤ (ਜਸ਼ਨ): ਮੋਗਾ ਹਲਕੇ ਦੇ ਪਿੰਡ ਘੱਲ ਕਲਾਂ ਵਿਖੇ ਨਵੇਂ ਪੈਨਸ਼ਨ ਧਾਰਕਾਂ ਨੂੰ ਮਨਜ਼ੂਰੀ ਪੱਤਰ ਵੰਡਣ ਦੀ ਸ਼ੁਰੂਆਤ ਐਮ.ਐਲ.ਏ. ਮੋਗਾ ਡਾ: ਹਰਜੋਤ ਕਮਲ ਵਲੋਂ ਕੀਤੀ ਗਈ। ਇਸ ਮੌਕੇ ਤੇ ਡਾ: ਹਰਜੋਤ ਕਮਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈਆਂ ਗਈਆਂ ਭਲਾਈ ਸਕੀਮਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ਅਤੇ ਜੇਕਰ ਕੋਈ ਭਲਾਈ ਸਕੀਮਾਂ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਹ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਅਧੀਨ ਲੱਗ ਰਹੇ ਕੈਪਾਂ ਵਿੱਚ ਆਪਣੇ ਫਾਰਮ ਭਰ ਕੇ ਸਰਕਾਰੀ ਸਹੂਲਤਾ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਤੇ ਸਿਮਰਨਜੀਤ ਸਿੰਘ ਰਿੱਕੀ, ਜਸਵਿੰਦਰ ਸਿੰਘ ਵਿਰਕ, ਕੌਰ ਸਿੰਘ ਸਾਬਕਾ ਸਰਪੰਚ, ਡਾ. ਜੀ.ਐਸ. ਗਿੱਲ ਪੀ.ਏ.ਟੂ. ਐਮ.ਐਲ.ਏ, ਜਤਿੰਦਰ ਸਿੰਘ, ਚਰਨਜੀਤ ਸਿੰਘ, ਕਰਮਜੀਤ ਸਿੰਘ ਕੰਮਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।