ਇੰਸਪੈਕਟਰ ਨਵਦੀਪ ਸ਼ਰਮਾ ਦਾ ਵਿਸ਼ੇਸ਼ ਸਨਮਾਨ

ਬਾਘਾਪੁਰਾਣਾ,9 ਅਗਸਤ(ਜਸ਼ਨ):ਪੰਜਾਬ ਡੇਆਰੀ ਵਿਕਾਸ ਵਿਭਾਗ ਦਫਤਰ ਮੋਗਾ ਦੇ ਗਿੱਲ ਮੈਟ ਵਿਖੇ ਡਿਪਟੀ ਡਾਇਰੈਕਟਰ ਨਿਰਵੈਰ ਸਿੰਘ ਬਰਾੜ ਦੀ ਯੋਗ ਅਗਵਈ ਹੇਠ ਵਿਭਾਗ ਦੇ ਡੇਅਰੀ ਵਿਕਾਸ ਇੰਸਪੈਕਟਰ ਨਵਦੀਪ ਸ਼ਰਮਾ ਲੰਗੇਆਣਾ ਦੇ ਵਿਦੇਸ਼ ਜਾਣ ਦੀ ਖੁਸ਼ੀ ‘ਚ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਵੈਰ ਸਿੰਘ ਡਾਇਰੈਕਟਰ ਨੇ ਦੱਸਿਆ ਕਿ ਨਵਦੀਪ ਸ਼ਰਮਾ ਦਫਤਰ ਵਿੱਚ ਬਤੌਰ ਡੇਅਰੀ ਇੰਸਪੈਕਟਰ ਵੱਲੋਂ ਪਿਛਲੇ ਸਮੇਂ ਤੋਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਇੰਸ ਐਂਡ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਬੀ.ਟੈਕ ਡੇਅਰੀ ਟੈਕਨੌਲਜੀ ਦੀ ਯੋਗਤਾ ਹਾਸਲ ਕੀਤੀ ਹੈ, ਹੁਣ ਉਸ ਨੂੰ ਹੋਰ ਵੀ ਉਚੇਰੀ ਯੋਗਤਾ ਕਰਨ ਵਾਸਤੇ ਕੈਨੇਡਾ ਦੇ ਇੱਕ ਕਾਲਜ ਵਿਖੇ ਦਾਖਲਾ ਮਿਲਿਆ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਨਿਰਵੈਰ ਸਿੰਘ ਬਰਾੜ, ਇੰਸਪੈਕਟਰ ਮਨੋਹਰ ਸਿੰਘ, ਇੰਸਪੈਕਟਰ ਗੁਰਲਾਲ ਸਿੰਘ, ਰਣਜੀਤ ਸਿੰਘ, ਜਸਵਿੰਦਰ ਸਿੰਘ, ਦਰਸ਼ਨ ਸਿੰਘ ਅਤੇ ਬਾਕੀ ਸਮੂਹ ਸਟਾਫ ਵੱਲੋਂ ਨਵਦੀਪ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਪਿੰਡ ਦੇ ਪਤਵੰਤੇ ਨੰਬਰਦਾਰ ਹਰਦੇਵ ਸਿੰਘ, ਸਾਧੂ ਰਾਮ ਲੰਗੇਆਣਾ, ਪੰਚ ਕੁਲਦੀਪ ਸਿੰਘ, ਵਿਕਾਸ ਰਿਸ਼ੀ, ਅਕਾਸ਼ਦੀਪ ਸ਼ਰਮਾਂ, ਮੁਕੇਸ਼ ਸ਼ਰਮਾਂ, ਅਰਸ਼ਦੀਪ ਸ਼ਰਮਾ ਵੀ ਹਾਜ਼ਰ ਸਨ।