:ਵੱਖਰੀ ਟੌਰ ਤੇ ਵਿਲੱਖਣ ਅੰਦਾਜ਼ ਨਾਲ ਨੌਜਵਾਨਾਂ ਦੇ ਦਿਲ ਤੇ ਛਾਇਆ ਸੁਪਨੀਤ ਸਿੰਘ

ਲੁਧਿਆਣਾ,9 ਅਗਸਤ (ਜਗਰੂਪ ਸਿੰਘ ਜਰਖੜ )  : ਪੰਜਾਬ ਦੇ ਨੌਜਵਾਨ ਪੁਰਾਣੇ ਸਮਿਆਂ ਤੋ ਹੀ ਆਪਣੀ ਕੁੰਢੀ ਮੁੱਛ ਤੇ ਦਿਲਦਾਰ ਸੁਭਾਅ ਲਈ ਮਸ਼ਹੂਰ ਹਨ , ਇਸੇ ਤਰਜ ਤੇ ਹੀ ਗੱਲ ਕਰਦੇ ਹਾਂ ਅੱਜੋਕੇ ਸਮੇਂ ਦੇ ਮਸ਼ਹੂਰ ਮਾਡਲ  ਅਤੇ ਭੰਗੜੇ ਵਿੱਚ ਨਾਮਨਾ ਖੱਟਣ ਵਾਲੇ ਅਦਾਕਾਰ ਸੁਪਨੀਤ ਸਿੰਘ ਦੀ , ਜਿਸਨੇ ਕਾਲਜ ਦੇ ਸਮੇਂ ਤੋਂ ਹੀ ਕਾਲਜ ਦੀ ਭੰਗੜਾ ਟੀਮ ਦੀ ਅਗਵਾਈ ਕੀਤੀ , ਪਿਤਾ ਕਮਲਜੀਤ ਸਿੰਘ ਤੇ ਮਾਤਾ ਰਜਿੰਦਰ  ਕੌਰ ਦਾ ਲਾਡਲਾ ਸਪੂਤ ਬੀ ਏ ਦੇ ਨਾਲ ਐਸ.ਸੀ ਡੀ ਕਾਲਜ ਲੁਧਿਆਣਾ ਤੋਂ ਤਿੰਨ ਸਾਲ ਲਗਾਤਾਰ ਭੰਗੜੇ ਦਾ ਖਿਤਾਬ ਜਿੱਤਿਆ। ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਿਚ ਵਕਾਲਤ ਦੀ ਡਿਗਰੀ ਹਾਸਿਲ ਕੀਤੀ ਤੇ ਨਾਲ ਹੀ ਨੈਸ਼ਨਲ ਤੇ ਜ਼ੋਨਲ ਮੁਕਾਬਲਿਆਂ ‘ਚ ਭੰਗੜੇ ਦੇ ਕਈ ਖਿਤਾਬ ਆਪਣੇ ਨਾਮ ਕੀਤੇ ਇਸ ਤੋਂ ਇਲਾਵਾ ਚੰਡੀਗੜ ‘ਚ ਪੰਜਾਬ ਯੂਨੀਵਰਸਿਟੀ ਤੋਂ ਐਮ.ਏ ਮਨੁੱਖੀ ਅਧਿਕਾਰਾਂ ‘ਚ ਕਰਦਿਆਂ ਭੰਗੜੇ ਦੀ  ਸਿਖਲਾਈ ‘ਚ ਵੀ ਹਿੱਸਾ ਪਾਇਆ ਤੇ ਹੁਣ ਵੀ ਤਿੰਨ ਸਾਲਾਂ ਤੋਂ ਭੰਗੜਾ ਕੋਚ ਤਹਿਤ ਹਰ ਸਾਲ ਭੰਗੜੇ ਦਾ ਨਾਮ ਰੌਸ਼ਨ ਕਰ ਰਿਹਾ ਹੈ । ਭੰਗੜੇ ਅਤੇ ਅਦਾਕਾਰੀ  ਦੇ ਨਾਲ ਨਾਲ ਵਕਾਲਤ ਤੇ ਮੌਡਲਿੰਗ ‘ਚ ਵੀ ਭਰਪੂਰ ਨਾਮ ਖੱਟਿਆ । ਹਾਲ ਵਿੱਚ ਹੀ ਭੰਗੜੇ ਤੇ ਬਣੀ ਅਮਰਿੰਦਰ ਗਿੱਲ ਦੀ ਸੁਪਰਹਿੱਟ ਫਿਲਮ ਵਿੱਚ ਵੀ ਸੁਪਨੀਤ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਜਿਸ ਸੰਬੰਧੀ ਗੱਲ ਕਰਦੀਆਂ ਸੁਪਨੀਤ ਨੇ ਦੱਸਿਆ ਕਿ ਕਾਰਜ ਗਿੱਲ ਤੇ ਅਮਰਿੰਦਰ ਗਿੱਲ ਵਰਗੇ ਸੁਲਝੇ ਇਨਸਾਨ ਹਰ ਪਲ ਕੁਝ ਨਾ ਕੁਝ ਸਿਖਾਉਣ ਦੇ ਸਮਰਥ ਹਨ। ਲੁਧਿਆਣੇ ਕਚਹਿਰੀ ਵਿੱਚ ਆਪਣੇ ਭਰਾਵਾਂ ਹਰਕਮਲ ਸਿੰਘ ਤੇ ਸੁਮੀਤ ਸਿੰਘ ਨਾਲ ਵਕਾਲਤ ਕਰਦਾ ਸੁਪਨੀਤ ਟਾਈਮ ਕੱਢ ਕੇ ਅਦਾਕਾਰੀ ਦਾ ਸ਼ੌਕ ਵੀ ਪੂਰਾ ਕਰ ਰਿਹਾ ਹੈ। ਸੁਪਨੀਤ ਨਿਮਰਤ ਖਹਿਰਾ, ਤਾਨੀਸ਼ਕ ਕੌਰ ਤੇ ਹੋਰ ਵੀ ਕਈ ਗਾਇਕ ਤੇ ਗਾਇਕਾਵਾਂ ਦੇ ਗਾਣਿਆਂ ਵਿੱਚ ਅਦਾਕਾਰੀ ਕਰ ਚੁੱਕਾ ਹੈ । ਸੋਸ਼ਲ ਮੀਡੀਆ ਕਰਕੇ ਨੌਜਵਾਨਾਂ ਵਿੱਚ ਸੁਪਨੀਤ ਬਹੁਤ ਮਕਬੂਲ ਹੈ ਅਤੇ ਸੁਪਨੀਤ ਆਉਣ ਵਾਲੇ ਸਮੇਂ ਵਿਚ ਨੌਜਵਾਨਾਂ ਦਾ ਸਹੀ ਮਾਰਗ ਦਰਸ਼ਕ ਕਰਨ ਲਈ ਅਤੇ ਉਹਨਾਂ ਨੂੰ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਕਰਨ ਲਈ ਜ਼ਿਲਾ ਵਾਰ ਸੈਮੀਨਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਹਰ ਪੱਖੋ ਸੁਚੇਤ ਰਹਿਣ । ਆਉਣ ਵਾਲੇ ਸਮੇਂ ਵਿਚ ਵੀ ਸੁਪਨੀਤ ਕਈ ਕਲਾਕਾਰਾਂ ਦੇ ਨਵੇ ਪ੍ਰੋਜੈਕਟਸ ਦਾ ਹਿੱਸਾ ਬਨਣ ਜਾ ਰਿਹਾ ਹੈ। ਆਸ ਕਰਦੇ ਹਾਂ ਕਿ ਇਹ ਰੰਗਲਾ ਨੌਜਵਾਨ ਰੰਗਲੇ ਪੰਜਾਬ ਲਈ ਚਾਨਣ ਮੁਨਾਰੇ ਦਾ ਹਿੱਸਾ ਬਣੇ ।