ਗੰਗਸਰ ਵੈਲਫੇਅਰ ਸੁਸਾਇਟੀ ਨੇ ਛੱਪੜ ਦੀ ਸਫਾਈ ਤੇ ਨਵੀਨੀਕਰਨ ਦਾ ਬੀੜਾ ਚੁੱਕਿਆ

ਜੈਤੋ,8 ਅਗਸਤ(ਮਨਜੀਤ ਸਿੰਘ ਢੱਲਾ)-ਅੱਜ ਸਥਾਨਕ ਗੁਰਦੁਆਰਾ ਗੰਗਸਰ ਸਾਹਿਬ ਨਜ਼ਦੀਕ ਛੱਪੜ ਦੇ ਨਵੀਨੀਕਰਨ ਦੀ ਮੁਹਿੰਮ ਵਿੱਢੀ ਗਈ । ਇਸ ਮੁਹਿੰਮ ਦਾ ਅਗਾਜ਼ ਸਮਾਜ ਸੇਵੀ ਸੰਸਥਾ ਗੰਗਸਰ ਵੈਲਫੇਅਰ ਕਮਿਉਨਟੀ ਸੁਸਾਇਟੀ (ਰਜਿ:) ਜੈਤੋ ਨੇ ਕੀਤਾ। ਸੰਸਥਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੱਪੜ ਦੇ ਕੰਢੇ ਬੂਟੇ ਲਾਉਣੇ, ਬੈਠਣ ਲਈ ਬੈਂਚ ਲਾਉਣੇ, ਛਾਂ ਲਈ ਛੱਤਰੀ ਬਣਾਉਣਾ ਅਤੇ ਪਾਣੀ ਸਾਫ ਕਰਕੇ ਕਿਸ਼ਤੀਆਂ ਚਲਾਉਣ ਤੋਂ ਇਲਾਵਾ ਲਾਇਬ੍ਰੇਰੀ ਦੀ ਉਸਾਰੀ ਆਦਿ ਕੰਮ ਕੀਤੇ ਜਾਣਗੇ ਤਾਂ ਜੋ ਸ਼ਹਿਰਵਾਸੀ ਇਸ ਦਾ ਆਨੰਦ ਮਹਿਸੂਸ ਕਰਨ। ਉਹਨਾਂ ਕਿਹਾ ਕਿ ਅੱਜ ਇਸ ਦਾ ਰਸਮੀ ਉਦਘਾਟਨ ਸਤਿਕਾਰਤ ਸ਼ਖਸੀਅਤ ਸੰਤ ਰਿਸ਼ੀ ਰਾਮ ਅਤੇ ਤਹਿਸੀਲਦਾਰ ਸੀਸਪਾਲ ਸਿੰਗਲਾ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਸਰਾਂ ਵੱਲੋਂ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਸੰਤ ਰਿਸ਼ੀ ਰਾਮ ਡੇਰਾ ਬਰਾਂਚ ਜਲਾਲ ਜੈਤੋ, ਪ੍ਰੋ ਤਰਸੇਮ ਨਰੂਲਾ,ਸੂਬਾ ਸਿੰਘ ਤਹਿਸੀਲਦਾਰ ਸੀਸਪਾਲ ਸਿੰਗਲਾ,ਰੀਡਰ ਜਸਵਿੰਦਰ ਸਿੰਘ,ਸੂਬਾ ਸਿੰਘ ਬਾਦਲ,ਸੂਰਜ ਭਾਰਦਵਾਜ, ਨਰਿੰਦਰ ਸਿੰਘ,ਗੁਰਸੇਵਕ ਸਿੰਘ,ਹਰਸਦੀਪ ਸਿੰਘ ਬਰਾੜ,ਕੁਲਦੀਪ ਸਿੰਘ,ਮਹਿੰਦਰ ਸਿੰਘ ਬਰਾੜ,ਮਨਿੰਦਰ ਸਿੰਘ ਆਦਿ ਹਾਜ਼ਰ ਸਨ।