ਮੈਕਰੋ ਗਲੋਬਲ ਮੋਗਾ ਦਾ ਆਈਲਜ਼ ਦਾ ਨਤੀਜਾ ਰਿਹਾ ਸ਼ਾਨਦਾਰ : ਐੱਮ ਡੀ ਗੁਰਮਿਲਾਪ ਸਿੰਘ ਡੱਲਾ

ਮੋਗਾ,8 ਅਗਸਤ (ਜਸ਼ਨ)-ਮੈਕਰੋ ਗਲੋਬਲ ਮੋਗਾ ਆਈਲਜ਼ ਅਤੇ ਵੀਜ਼ਾ ਸਬੰਧੀ ਸੇਵਾਵਾਂ ਸਦਕਾ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕਾ ਹੈ। ਜਸਪ੍ਰੀਤ ਕੌਰ, ਮਾਨਿਕ ਸਿੰਗਲਾ ਅਤੇ ਪ੍ਰਭਜੋਤ ਸਿੰਘ ਸੰਧੂ ਨੇ 7.0 ਬੈਂਡ ਪ੍ਰਾਪਤ ਕਰਕੇ ਸੰਸਥਾ ਦੇ ਨਾਲ ਨਾਲ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸੰਸਥਾਂ ਦੇ ਵਿਦਿਆਰਥੀ ਵਧੀਆ ਬੈਂਡ ਪ੍ਰਾਪਤ ਕਰਕੇ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣ ਰਹੇ ਹਨ । ਆਈਲਜ਼ ਦੇ ਖੇਤਰ ਵਿਚ ਪੰਜਾਬ ਦੀ ਮੋਹਰੀ ਸੰਸਥਾ ਵਜੋਂ ਜਾਣੀ ਜਾਂਦੀ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਗੁਰਮਿਲਾਪ ਸਿੰਘ ਡਲਾ ਨੇ ਦੱਸਿਆ ਕਿ ਮੈਕਰੋ ਗਲੋਬਲ ਸੈਂਟਰ ਅੰਦਰ ਅਧਿਆਪਕਾਂ ਵੱਲੋਂ ਤਕਨੀਕੀ ਢੰਗ ਨਾਲ ਵਿਦਿਆਰਥੀਆਂ ਨੂੰ ਪੜਾਈ ਕਰਵਾਈ ਜਾਂਦੀ ਹੈ। ਆਈਲੈਟਸ ਵਿਚ ਲੋੜੀਂਦੇ ਅਤੇ ਚੰਗੇ ਬੈਂਡ ਲਈ ਵਿਦਿਆਰਥੀਆਂ ਨੂੰ ਐਕਸਟਰਾ ਕਲਾਸਾਂ ਅਤੇ ਐਕਸਟਰਾ ਮਟੀਰੀਅਲ ਵੀ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਮੈਕਰੋ ਗਲੋਬਲ ਮੋਗਾ ’ਚ ਆਈਲਜ਼ ਦੇ ਨਾਲ ਨਾਲ ਸਟੂਡੈਂਟ ਵੀਜ਼ਾ ਵਿਜ਼ਟਰ ਵੀਜ਼ਾ, ਡਿਪੈਂਡਟ ਵੀਜ਼ਾ ਤੇ ਓਪਨ ਪਰਮਿਟ ਦੇ ਕੇਸ ਵੀ ਅਪਲਾਈ ਕੀਤੇ ਜਾਂਦੇ ਹਨ।