ਡਰੋਲੀ ਭਾਈ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਮੋਗਾ,8 ਅਗਸਤ (ਜਸ਼ਨ)-ਇਤਿਹਾਸਿਕ ਨਿਵਾਸ ਸਥਾਨ ਪਾਤਸ਼ਾਹੀ ਛੇਵੀਂ, ਸੱਤਵੀਂ, ਨੌਂਵੀ ਗੁਰਦੁਆਰਾ ਗੁਰੂ ਕੇ ਮਹਿਲ ਡਰੋਲੀ ਭਾਈ ਵਿਖੇ ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕਰਿਸ਼ਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸ਼ਰਧਾ, ਪਿਆਰ ਤੇ ਸਤਿਕਾਰ ਸਹਿਤ ਮਨਾਇਆ ਗਿਆ, ਜਿੱਥੇ ਡਾ: ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਵਾਲੇ ਤੇ ਸੇਵਾਦਾਰਾਂ ਦੀ ਦੇਖ ਰੇਖ ਹੇਠ ਵੱਖ ਵੱਖ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਉਪਰੰਤ ਗਿਆਨੀ ਜਗਦੇਵ ਸਿੰਘ ਹੈੱਡ ਪ੍ਰਚਾਰਕ ਸ਼ੋ੍ਰਮਣੀ ਕਮੇਟੀ, ਹਜ਼ੂਰੀ ਕਥਾਕਾਰ ਭਾਈ ਪਿਆਰਾ ਸਿੰਘ, ਢਾਡੀ ਗਿਆਨੀ ਕੁਲਵੰਤ ਸਿੰਘ ਪੰਡੋਰੀ, ਕਵੀਸ਼ਰ ਗਿਆਨੀ ਲਖਵੀਰ ਸਿੰਘ ਅਤੇ ਗਿਆਨੀ ਕਾਰਜ ਸਿੰਘ ਰਾਹਲ ਚਾਹਲ ਆਦਿ ਵਿਦਵਾਨਾਂ ਵੱਲੋਂ ਗੁਰੂ ਇਤਿਹਾਸ, ਗੁਰਮਤਿ ਵਿਚਾਰਾਂ, ਕਵੀਸ਼ਰੀ ਤੇ ਢਾਡੀ ਵਾਰਾਂ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅਖੀਰ ਵਿਚ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਵੱਲੋਂ ਉਕਤ ਵਿਦਵਾਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ।