ਜਥੇਦਾਰ ਦਾਦੂਵਾਲ ਨੇ ਆਪਣਾ ਡੋਪ ਟੈਸਟ ਕਰਵਾਕੇ ਨੌਜਵਾਨਾਂ ਨੂੰ ਦਿੱਤਾ ਨਸ਼ਿਆਂ ਤੋਂ ਰਹਿਤ ਹੋਣ ਦਾ ਸੱਦਾ

 ਬਰਗਾੜੀ. 8 ਅਗਸਤ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਪੰਜਾਬ ਵਿੱਚ ਅੱਜ ਨਸ਼ਿਆਂ ਦੀ ਮਾਰ ਬਹੁਤਾਤ ਹੈ ਪੰਜਾਬ ਦੇ ਬਹਾਦੁਰ ਨੌਜਵਾਨ ਅੱਜ ਨਸ਼ਿਆ ਨੇ ਕਮਜ਼ੋਰ ਕਰਕੇ ਰੱਖ ਦਿੱਤੇ ਹਨ ਇਸ ਲਈ ਭਿ੍ਸਟ ਸਿਆਸੀ ਲੋਕ ਅਤੇ ਭਿ੍ਸਟ ਅਫਸ਼ਰਸ਼ਾਹੀ ਪੂਰੀ ਤਰਾਂ ਜ਼ਿੰਮੇਵਾਰ ਹੈ ਜਿਸ ਨੇ ਚੰਦ ਦਮੜਿਆ ਦੀ ਖਾਤਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ ਜਿਸ ਪੰਜਾਬ ਦੀ ਜਵਾਨੀ ਬਹਾਦਰੀ ਦੀਆਂ ਬਾਤਾਂ ਕਾਬਲ ਕੰਧਾਰ ਤੱਕ ਪੈਂਦੀਆਂ ਸਨ ਅੱਜ ਉਸਦੇ ਨਸ਼ਿਆਂ ਕਾਰਣ ਇਹ ਹਾਲਾਤ ਹਨ ਇੰਨਾਂ ਵਿਚਾਰਾਂ ਦਾ ਪਰਗਟਾਵਾ ਅੱਜ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਵਿੱਚ ਆਪਣੀ ਸਵੈ ਇੱਛਾ ਅਨੁਸਾਰ ਰਜਿਸਟਰੇਸ਼ਨ ਨੰਬਰ 142066 ਇੱਕ ਹਜ਼ਾਰ ਰੁਪਇਆ ਸਰਕਾਰੀ ਫੀਸ ਭਰਕੇ ਆਪਣਾ ਡੋਪ ਟੈਸਟ ਕਰਵਾਉਣ ਤੋਂ ਬਾਅਦ ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਸ੍ੀ ਦਮਦਮਾ ਸਾਹਿਬ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕੀਤਾ, ਉਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕੇ ਉਹ ਆਪਣਾ ਇਹ ਡੋਪ ਟੈਸਟ ਕਰਵਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਹੋਣ ਦਾ ਸੁਨੇਹਾ ਦੇਣਾ ਚਹੁੰਦੇ ਹਨ, ਉਨਾਂ ਕਿਹਾ ਕੇ ਧਾਰਮਿਕ ਅਤੇ ਰਾਜਨੀਤਕ ਲੋਕ ਲੋਕਾਂ ਦੇ ਰੋਲ ਮਾਡਲ ਹੁੰਦੇ ਹਨ ਜਿੰਨਾਂ ਵੱਲ ਵੇਖਕੇ ਲੋਕਾਂ ਨੇ ਉੱਚੀ ਸੁੱਚੀ ਪਰੇਰਨਾਂ ਲੈਣੀ ਹੁੰਦੀ ਹੈ ਪਰ ਅੱਜ ਬਹੁਤ ਸਾਰੇ ਰਾਜਨੀਤਕ ਲੋਕਾਂ ਦੇ ਨਾਲ ਨਾਲ ਧਾਰਮਿਕ ਲਿਬਾਸ ਵਿੱਚ ਵਿਚਰਣ ਵਾਲੇ ਲੋਕ ਵੀ ਨਸ਼ਿਆ ਵਿੱਚ ਲਿਪਤ ਹਨ ਫਿਰ ਨੌਜਵਾਨ ਕਿਸ ਤੋਂ ਪਰੇਰਨਾਂ ਲੈਣ ,ਇਸ ਲਈ ਧਾਰਮਿਕ ਲਿਬਾਸ ਅਤੇ ਰਾਜਨੀਤੀ ਵਿੱਚ  ਵਿਚਰਣ ਵਾਲੇ ਲੋਕਾਂ ਨੂੰ ਪਹਿਲਾਂ ਖੁੱਦ ਨਸ਼ਾ ਮੁਕਤ ਹੋਣਾ ਪਵੇਗਾ ,ਪੰਜਾਬ ਸਰਕਾਰ ਨੂੰ ਚਾਹੀਦਾ ਕੇ ਜੋ ਨਸ਼ੇ ਦੇ ਵੱਡੇ ਸਮੱਗਲਰ ਹਨ ਜਿੰਨਾਂ ਲੱਖਾਂ ਕਰੋੜਾਂ ਚ ਨਸ਼ੇ ਦਾ ਵਾਪਾਰ ਕਰਕੇ ਜ਼ਮੀਨਾਂ ਜਾਇਦਾਦਾਂ ਬਣਾਈਆਂ ਹਨ ਭਾਵੇਂ ਉਹ ਕਿੰਨੇ ਵੀ ਅਸ਼ਰ ਰਸੂਖ ਵਾਲੇ ਵੀ ਕਿਉਂ ਨਾ ਹੋਣ ਜਾਇਦਾਦਾਂ ਜ਼ਬਤ ਕਰਕੇ ਉਨਾਂ ਨੂੰ ਜ਼ੇਲ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇ ਤਾਂ ਪੰਜਾਬ ਬਚ ਸਕਦਾ ਹੈ, ਇੰਨਾਂ ਨਸ਼ਿਆਂ ਦਾ ਦੁੱਖ ਉਨਾਂ ਮਾਂਵਾ ਜਿੰਨਾਂ ਦੀਆਂ ਗੋਦਾਂ ਸੁੰਨੀਆ ਹੋ ਰਹੀਆਂ ਹਨ ਜਿਨਾਂ ਬੀਬੀਆਂ ਦੇ ਸੁਹਾਗ ਉਜੜ ਰਹੇ ਹਨ ਅਤੇ ਜੋ ਬੱਚੇ ਯਤੀਮ ਹੋ ਰਹੇ ਹਨ ਉਨਾਂ ਤੋਂ ਪੁੱਛਿਆਂ ਬਣਦਾ ਹੈ ਜਿੰਨਾਂ ਦੇ ਕੀਰਨੇ ਅੱਜ ਝੱਲੇ ਨਹੀ ਜਾ ਰਹੇ, ਜਥੇਦਾਰ ਦਾਦੂਵਾਲ ਨੇ ਇਸ ਨਸ਼ਿਆਂ ਦੀ ਸਾਜਿਸ਼ ਪਿੱਛੇ ਪੰਥ ਪੰਜਾਬ ਵਿਰੋਧੀ ਏਜੰਸੀਆਂ ਦਾ ਹੱਥ ਹੋਣ ਦਾ ਵੀ ਖਦਸ਼ਾ ਪਰਗਟ ਕੀਤਾ ,ਜਥੇਦਾਰ ਦਾਦੂਵਾਲ  ਨੇ ਕਿਹਾ ਕੇ ਹੋਰ ਕੋਈ ਵਿਵਰਜਿਤ ਨਸ਼ਾ ਕਰਨਾ ਤਾ ਦੂਰ ਦੀ ਗੱਲ ਹੈ ਉਨਾਂ ਦਮਦਮੀ ਟਕਸਾਲ ਵਿੱਚ 1990 ਦਾਖਲੇ ਸਮੇਂ ਚਾਹ ਦਾ ਵੀ ਤਿਆਗ ਕਰ ਦਿੱਤਾ ਸੀ ਜੋ ਅੱਜ ਤੱਕ ਜਾਰੀ ਹੈ ,ਦਾਦੂਵਾਲ  ਦਾ ਡੋਪ ਟੈਸਟ ਵੀ ਬਿਲਕੁੱਲ ਸਹੀ ਪਾਇਆ ਗਿਆ ਅਤੇ ਇਸਦੀ ਸਰਟੀਫਿਕੇਟ ਰਿਪੋਰਟ ਵੀ ਉਨਾਂ ਪਰੈਸ ਨੂੰ ਜਾਰੀ ਕੀਤੀ

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ