ਮਿਡਲ ਅਤੇ ਪ੍ਰਾਇਮਰੀ ਸਕੂਲਾਂ ਦੇ 24 ਹੁਸ਼ਿਆਰ ਤੇ ਹੋਣਹਾਰ ਬੱਚਿਆਂ ਦਾ ਵਿਸ਼ੇਸ਼ ਸਨਮਾਨ

ਕੋਟਕਪੂਰਾ, 8 ਅਗਸਤ (ਟਿੰਕੂ ਪਰਜਾਪਤੀ) :- ਰਾਮ ਮੁਹੰਮਦ ਸਿੰਘ ਅਜਾਦ ਵੈਲੇਫਅਰ ਸੁਸਾਇਟੀ ਨੇ ਅੱਜ ਵੱਡੀਆਂ ਕਲਾਸਾਂ ’ਚ ਪੜਦੇ ਬੱਚਿਆਂ ਦੇ ਨਾਲ-ਨਾਲ ਪ੍ਰਾਇਮਰੀ ਸਕੂਲ ਦੇ ਅਰਥਾਤ ਪਹਿਲੀ ਤੋਂ ਪੰਜਵੀਂ ਜਮਾਤ ’ਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਵੀ ਸ਼ਾਮਲ ਕਰ ਲਿਆ। ਅੱਜ ਸਥਾਨਕ ਪੁਰਾਣਾ ਸ਼ਹਿਰ ਦੇ ਕਿਲਾ ਪਾਰਕ ਸਾਹਮਣੇ ਸਥਿੱਤ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਦੇ 24 ਅਜਿਹੇ ਬੱਚਿਆਂ ਨੂੰ ਸਨਮਾਨਿਤ ਕੀਤਾ, ਜਿੰਨਾ ਨੇ ਆਪੋ ਆਪਣੀਆਂ ਕਲਾਸਾਂ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲਿਆ ਸੀ।

ਸੰਬੋਧਨ ਦੌਰਾਨ ਸ੍ਰ ਜਸਵੰਤ ਸਿੰਘ, ਡਾ ਰਮੇਸ਼ ਚੰਦਰ ਗਰਗ, ਪੋ੍ਰ. ਹਰਬੰਸ ਸਿੰਘ ਪਦਮ, ਕੁਲਵੰਤ ਸਿੰਘ ਚਾਨੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਪਿ੍ਰੰ. ਨਵਦੀਪ ਸ਼ਰਮਾ ਅਤੇ ਗੁਰਚਰਨ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਆਪਣੇ ਮਾਪਿਆਂ, ਅਧਿਆਪਕਾਂ ਅਤੇ ਵੱਡਿਆਂ ਦਾ ਸਤਿਕਾਰ ਕਰਨ ਵਾਲੇ ਬੱਚੇ ਹੀ ਜਿੰਦਗੀ ’ਚ ਕਾਮਯਾਬ ਹੁੰਦੇ ਹਨ ਤੇ ਅਕਸਰ ਦੂਜੇ ਬੱਚੇ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਉਨਾ ਸਰਕਾਰੀ ਸਕੂਲਾਂ ’ਚ ਪੜ ਕੇ ਵੱਡੀਆਂ ਵੱਡੀਆਂ ਨੌਕਰੀਆਂ ਪ੍ਰਾਪਤ ਕਰਨ ਵਾਲੇ ਅਤੇ ਸਿਆਸਤ ਦੇ ਖੇਤਰ ’ਚ ਉੱਚੀਆਂ ਪਦਵੀਆਂ ’ਤੇ ਬਿਰਾਜਮਾਨ ਹੋਣ ਵਾਲੀਆਂ ਅਨੇਕਾਂ ਸ਼ਖਸ਼ੀਅਤਾਂ ਦਾ ਜਿਕਰ ਕੀਤਾ। ਸੁਸਾਇਟੀ ਦੇ ਸੰਸਥਾਪਕ ਮਾ. ਸੋਮਨਾਥ ਅਰੋੜਾ ਅਨੁਸਾਰ ਇਸ ਤੋਂ ਪਹਿਲਾਂ 39 ਸਕੂਲਾਂ ’ਚ ਸਿਰਫ ਛੇਵੀਂ ਤੋਂ ਬਾਰਵੀਂ ਤੱਕ ਦੇ ਬੱਚਿਆਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਸੀ ਪਰ ਅੱਜ ਮੁੱਖ ਮਹਿਮਾਨ ਦੀ ਇੱਛਾ ਮੁਤਾਬਿਕ ਪ੍ਰਾਇਮਰੀ ਦੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸੇ ਸਕੂਲ ਤੋਂ ਬਤੌਰ ਅਧਿਆਪਕਾ ਸੇਵਾਮੁਕਤ ਹੋਏ ਸ਼੍ਰੀਮਤੀ ਕਿ੍ਰਸ਼ਨਾ ਦੇਵੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਮੁਖੀਆਂ ਨੂੰ 3100-3100 ਰੁਪਏ ਜਦਕਿ ਸੁਸਾਇਟੀ ਨੂੰ 5100 ਰੁਪਏ ਦੀ ਨਗਦ ਰਾਸ਼ੀ ਸੋਂਪੀ। ਪਿ੍ਰੰਸੀਪਲ ਦਰਸ਼ਨ ਸਿੰਘ, ਇਕਬਾਲ ਸਿੰਘ ਮੰਘੇੜਾ, ਸੁਖਮੰਦਰ ਸਿੰਘ ਰਾਮਸਰ ਅਤੇ ਤਰਸੇਮ ਨਰੂਲਾ ਨੇ ਦੱਸਿਆ ਕਿ ਅੰਤ ’ਚ ਸੁਸਾਇਟੀ ਵੱਲੋਂ ਮਿਡਲ ਸਕੂਲ ਦੇ ਮੁਖੀ ਮੈਡਮ ਸੁਖਵਿੰਦਰ ਕੌਰ, ਪ੍ਰਾਇਮਰੀ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਬੰਟੀ ਅਤੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਨਿਲ ਕੁਮਾਰ ਅਗਰਵਾਲ, ਬਲਦੇਵ ਸਿੰਘ, ਲੈਕ. ਹਰਦੀਪ ਸਿੰਘ, ਰਾਜ ਕੁਮਾਰ , ਉਦੇ ਰੰਦੇਵ, ਓਮ ਪ੍ਰਕਾਸ਼ ਗੁਪਤਾ, ਰਜਿੰਦਰ ਸਿੰਘ ਡੋਡ, ਕਿ੍ਰਸ਼ਨ ਸਿੰਗਲਾ ਆਦਿ ਵੀ ਹਾਜਰ ਸਨ।