ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਲਾ ਕਲਾਂ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

ਨੱਥੂਵਾਲਾ ਗਰਬੀ , 7 ਅਗਸਤ (ਪੱਤਰ ਪਰੇਰਕ)-ਨਜਦੀਕੀ ਪਿੰਡ ਮਾਹਲਾ ਕਲਾਂ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਬੱਚੀਆਂ ਵੱਲੋਂ ਤੀਆਂ ਦਾ ਤਿਉਹਾਰ  ਬਹੁਤ ਹੀ ਧੁੂਮ ਧਾਮ ਨਾਲ ਮਨਾਇਆ ਗਿਆ।ਪੁਰਾਤਨ ਅਮੀਰ ਪੰਜਾਬੀ ਸੱਭਿਆਚਾਰ ਦੇ ਇਸ ਤਿਉਹਾਰ ਬਾਰੇ ਸਕੂਲ ਪਿ੍ਰੰਸੀਪਲ ਸ਼ਤੀਸ਼ ਕੁਮਾਰ ਦੂਆ ਨੇ ਚਾਨਣਾ ਪਾਉਦਿਆਂ ਦੱਸਿਆ ਕਿ ਇਹ ਤਿਉਹਾਰ ਪੁਰੀ ਦੁਨੀਆਂ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਹਨ ਉੱਥੇ ਹੀ ਸਾਵਨ ਦੇ ਮਹੀਨੇ ਬਹੁਤ ਧੂੁਮ ਧਾਮ ਨਾਲ ਮਨਾਇਆ ਜਾਂਦਾ ਹੈ ।ਇਹ ਤਿਉਹਾਰ ਜਿੱਥੇ ਪੰਜਾਬੀ ਸੱਭਿਆਚਾਰ ਦੀ ਭਾਈਚਾਰਕ ਸ਼ਾਂਝ ਨੂੰ ਦਰਸਾਉਦਾਂ ਹੈ ਉੱਥੇ ਹੀ ਸਰੀਰਕ ਕਸਰਤ  ਅਤੇ ਮਨੋਰੰਜਨ ਦਾ ਸਾਧਨ ਵੀ ਹੈ ।ਇਸ ਵਾਸਤੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਟਾਫ ਵੱਲੋਂ ਇਸ ਸੱਭਿਆਚਾਰ ਨੂੰ ਸੰਭਾਲਣ ਲਈ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ।ਹਰ ਸਾਲ ਦੀ ਤਰਾ੍ਹ ਮਨਾਏ ਗਏ ਇਸ ਤਿਉਹਾਰ ਵਿੱਚ ਸਕੂਲ ਦੀਆਂ ਬੱਚੀਆਂ ਵੱਲੋਂ  ਗਿੱਧਾ,ਭੰਗੜਾ,ਪੀਘਾਂ ਝੂਟਨਾ, ਸੋਲੋ ਡਾਂਸ, ਗਰੁੱਪ ਡਾਂਸ ਤੇ ਲੁੱਡੀਆਂ ਆਦਿ ਪਾ ਕੇ ਮਨਾਇਆ ਗਿਆ।ਇਸ ਸਮੇ ਬੱਚੀਆਂ ਨੇ ਭਰੂਣ ਹੱਤਿਆਂ ਰੋਕਣ,ਨਸ਼ਿਆਂ ਤੋਂ ਬਚਣ ,ਪੜਾਈ ਦੀ ਮਹੱਤਤਾ,ਮਾਪਿਆਂ ਅਤੇ ਅਧਿਆਪਕਾ ਦਾ ਸਤਿਕਾਰ ਕਰਨ ਆਦਿ ਬਾਰੇ ਬੋਲੀਆਂ ਪਾ ਕੇ ਦੂਸਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।ਇਸ ਤੋਂ ਇਲਾਵਾ ਬੱਚੀਆਂ ਦੇ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਲੜਕੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।ਸਮਾਗਮ ਦੇ ਦੌਰਾਨ ਜਿੱਥੇ ਬੱਚੀਆਂ ਨੂੰ ਮਿਠਾਈਆਂ ਵੱਡੀਆਂ ਗਈ ਉੱਥੇ ਹੀ ਸਕੂਲ ਦੀਆਂ ਔਰਤ ਸਟਾਫ ਮੈਬਰਾਂ ਨੇ ਵੀ ਬੱਚੀਆਂ ਨਾਲ ਗਿੱਧਾ ਪਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ।ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਸ਼ਤੀਸ਼ ਕੁਮਾਰ ਨੇ ਬੱਚੀਆਂ ਨੂੰ ਤਿਉਹਾਰ ਦੀ ਵਧਾਈ ਦਿੱਤੀ।ਇਸ ਸਮੇ  ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਸੀ।