ਜਥੇਦਾਰ ਦਾਦੂਵਾਲ ਦੀ ਅਗਵਾਈ ‘ਚ ਵਿਸ਼ਾਲ ਮਾਰਚ ਸੰਤ ਭਿੰਡਰਾਂ ਵਾਲਿਆਂ ਦੇ ਜਨਮ ਨਗਰ ਤੋਂ ਬਰਗਾੜੀ ਪੁੱਜਾ

ਬਰਗਾੜੀ.6, ਅਗਸਤ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਵੱਲੋਂ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖਤ ਦਮਦਮਾ ਸਾਹਿਬ ਦੀ ਅਗਵਾਈ ਵਿੱਚ ਵੀਹਵੀਂ ਸਦੀ ਦੇ ਮਹਾਨ ਸਿੱਖ ਦਮਦਮੀ ਟਕਸਾਲ ਦੇ ਚੌਦਵੇਂ ਮੁੱਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਨਗਰ ਪਿੰਡ ਰੋਡੇ ਤੋਂ ਮੋਟਰ ਸਾਇਕਲਾਂ ਕਾਰਾਂ ਜੀਪਾਂ ਦਾ ਵਿਸਾਲ ਇਨਸਾਫ ਮਾਰਚ ਕਾਫਲਾ ਬਰਗਾੜੀ ਵਿਖੇ ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਅਕਾਲ ਤਖਤ ਦੇ ਕੋਲ ਪੁੱਜਾ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਾਈਆਂ ਭਾਈਆਂ ਤੋਂ ਇਲਾਵਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਪੰਜ ਮੁੱਖ ਸੇਵਾਦਾਰਾਂ ਚੋਂ ਬਾਬਾ ਪਰਦੀਪ ਸਿੰਘ ਚਾਂਦਪੁਰਾ, ਬਾਬਾ ਬਲਜੀਤ ਸਿੰਘ ਬੁਰਜ ਨਕਲੀਆ, ਬਾਬਾ ਕੁਲਦੀਪ ਸਿੰਘ ਜੰਡਾਲੀਸਰ ਸਾਹਿਬ, ਬਾਬਾ ਬੂਟਾ ਸਿੰਘ ਜੋਧਪੁਰੀ, ਭਾਈ ਜਸਵਿੰਦਰ ਸਿੰਘ ਸਾਹੋਕੇ ਅਤੇ ਬਾਬਾ ਮਹਿੰਦਰ ਸਿੰਘ , ਬਾਬਾ ਰੇਸਮ ਸਿੰਘ ਖੁਖਰਾਣਾ, ਬਾਬਾ ਹਰਪ੍ਰੀਤ ਸਿੰਘ ਕਮਾਲੂ ,ਬਾਬਾ ਰਾਜਵਿੰਦਰ ਸਿੰਘ ਘਰਾਂਗਣਾ, ਬਾਬਾ ਭਜਨ ਸਿੰਘ ਔਲਖ, ਬਾਬਾ ਰਣਜੀਤ ਲੰਘੇਆਣਾ, ਸਰਬਜੀਤ ਸਿੰਘ ਗੱਤਕਾ ਕੋਚ, ਭਾਈ ਕੁਲਦੀਪ ਸਿੰਘ ਕਕਾਰਾਂ ਵਾਲੇ,  ਭਾਈ ਬਲਵਿੰਦਰ ਸਿੰਘ ਬਾਵਾ,ਅਮਨਦੀਪ ਸਿੰਘ ਰੋਡੇ, ਸਰਪੰਚ ਨਛੱਤਰ ਸਿੰਘ ਰੋਡੇ ,ਸੁਖਦੇਵ ਸਿੰਘ ਪੰਜਗਰਾਂਈ, ਭਾਈ ਨਿਰਮਲ ਸਿੰਘ, ਭਲੂਰ ਅੰਮਿਤ ਸੰਚਾਰ ਜੱਥਾ ,ਬਲਵਿੰਦਰ ਸਿੰਘ ਟਹਿਣਾ, ਜਸਪਿੰਦਰ ਸਿੰਘ, ਸੁਖਦੇਵ ਸਿੰਘ ਡੱਲੇਵਾਲਾ, ਬੋਹੜ ਸਿੰਘ ਭੁੱਟੀਵਾਲਾ, ਡਾ: ਜਗਮੀਤ ਸਿੰਘ ਲਾਡੀ, ਗੁਰਪਾਲ ਸਿੰਘ, ਗੁਰਮੁੱਖ ਸਿੰਘ ਕੋਟ ਸਮੀਰ ਹਾਜ਼ਰ ਸਨ।