ਲਾਇੰਸਸੀ ਰਿਵਾਲਵਰ ਅਤੇ ਹੋਰ ਕੀਮਤੀ ਸਮਾਨ ਚੋਰੀ

ਕੋਟਈਸੇ ਖਾਂ,6 ਅਗਸਤ (ਖੇਤਪਾਲ ਸਿੰਘ)-ਬੀਤੀ ਰਾਤ ਮੋਗਾ ਦੇ ਕਸਬੇ ਕੋਟਈਸੇਖਾਂ ਵਿਖੇ ਜੀਰਾ ਰੋਡ ਸਥਿਤ ਇਕ ਘਰ ਵਿਚੋਂ ਲਾਇੰਸਸੀ ਰਿਵਾਲਵਰ ਅਤੇ ਹੋਰ ਕੀਮਤੀ ਸਮਾਨ ਚੋਰੀ ਹੋ ਗਿਆ। ਦੀਪਕ ਕੁਮਾਰ ਟੱਕਰ ਨੇ ਦੱਸਿਆ ਕਿ ਉਹ ਰਾਤ 10 ਵਜੇ ਘਰ ਆਇਆ ਸੀ ਅਤੇ ਉਸ ਦਾ ਛੋਟਾ ਭਰਾ ਲੱਕੀ ਟੱਕਰ ਵੀ ਰਾਤ 12:30 ਵਜੇ ਦੇ ਕਰੀਬ ਘਰ ਆ ਗਿਆ ਤੇ ਪੂਰਾ ਪਰਿਵਾਰ ਘਰ ਦੇ ਇਕ ਕਮਰੇ ਵਿਚ ਸੌਂ ਗਿਆ ਪਰ ਸਵੇਰ ਸਮੇਂ ਉਸ ਦੀ ਮਾਤਾ ਨੂੰ ਉੱਠਣ ਤੇ ਪਤਾ ਲੱਗਿਆ ਕਿ ਘਰ ਵਿਚ ਚੋਰੀ ਹੋ ਗਈ ਹੈ ਅਤੇ ਚੋਰ ਇਕ ਲਾਇਸੰਸੀ ਰਿਵਾਲਰ, ਘਰ ਵਿਚ ਪਈ 45 ਹਜ਼ਾਰ ਦੇ ਕਰੀਬ ਨਗਦੀ ਅਤੇ ਹੋਰ ਕੀਮਤੀ ਸਾਮਾਨ ਲੈ ਗਏ ਹਨ । ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਜੇ.ਜੇ. ਅਟਵਾਲ ਦੀ ਅਗਵਾਈ ਵਿਚ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਅਤੇ ਤਫਤੀਸ਼ ਆਰੰਭ ਦਿੱਤੀ ਹੈ।


