ਪੰਜਾਬ ਇੰਸਟੀਚਿੳੂਟ ਆਫ ਟੈਕਨਾਲੌਜੀ ਜੀ.ਟੀ.ਬੀ. ਗੜ ’ਚ ਨਵੇਂ ਸੈਸ਼ਨ ਦੇ ਦਾਖਲੇ ਸਬੰਧੀ ਓਰੀਏਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ

ਬਠਿੰਡਾ,6 ਅਗਸਤ (ਜਸ਼ਨ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਅਦਾਰੇ ਪੰਜਾਬ ਇੰਸਟੀਚਿੳੂਟ ਆਫ ਟੈਕਨਾਲੌਜੀ ਜੀ.ਟੀ.ਬੀ. ਗੜ ਮੋਗਾ ’ਚ 2018-19 ਦੇ ਦਾਖਲੇ ਸਬੰਧੀ ਵਿਦਿਆਰਥੀਆਂ ਲਈ ਵਿਸ਼ੇਸ਼ ਓਰੀਏਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ,ਜਿਸ ਵਿਚ 125 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਡਾਇਰੈਕਟਰ ਪੀ.ਆਈ.ਟੀ. ਡਾ. ਅਮਿਤ ਕੁਮਾਰ ਮਨੋਚਾ, ਸਹਾਇਕ ਰਜਿਸਟਰਾਰ ਰਾਕੇਸ਼ ਕੁਮਾਰ, ਸੁਰੇਸ਼ ਕੁਮਾਰ, ਪਿ੍ਰੰ: ਸਰਕਾਰੀ ਬਹੁਤਕਨੀਕੀ ਕਾਲਜ ਅਤੇ ਫੈਕਲਟੀ ਸਟਾਫ਼ ਨੇ ਭਾਗ ਲਿਆ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਡਾ. ਮੋਹਨ ਪਾਲ ਸਿੰਘ ਈਸ਼ਰ ਅਤੇ ਰਜਿਸਟਰਾਰ ਡਾ: ਜਸਵੀਰ ਸਿੰਘ ਹੰੁਦਲ ਨੇ ਆਧੁਨਿਕ ਸਿੱਖਿਆ ਅਤੇ ਯੂਨੀਵਰਸਿਟੀ ਕੈਂਪਸ ਸਬੰਧੀ ਜਾਣਕਾਰੀ ਬੱਚਿਆਂ ਨਾਲ ਵੀਡੀਓ ਰਾਹੀਂ ਸਾਂਝੀ ਕੀਤੀ।
ਇਸ ਸਬੰਧੀ ਡਾਇਰੈਕਟਰ ਪੀ.ਆਈ.ਟੀ. ਜੀ.ਟੀ.ਬੀ. ਗੜ ਮੋਗਾ ਵੱਲੋਂ ਵੀ ਕਾਲਜ ਵਿਚ ਚੱਲ ਰਹੇ ਵੱਖ ਵੱਖ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨਾਂ ਵਿਸ਼ਵਾਸ਼ ਦਿਵਾਇਆ ਕਿ ਉਨਾਂ ਵੱਲੋਂ ਇਸ ਇਲਾਕੇ ਦੀ ਤਕਨੀਕੀ ਸਿੱਖਿਆ ਲਈ ਹਰ ਤਰਾਂ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ। ਡਾਇਰੈਕਟਰ ਸਾਹਿਬ ਨੇ ਦੱਸਿਆ ਕਿ ਕਾਲਜ ਵਿਚ ਸਿਵਲ ਇੰਜ:, ਇਲੈਕਟ੍ਰੀਕਲ ਇੰਜ: ਮਕੈਨੀਕਲ ਇੰਜ:, ਕੰਪਿੳੂਟਰ ਸਾਇੰਸ ਇੰਜ: ਬੀ.ਬੀ.ਏ., ਬੀ.ਕਾਮ ਆਨਰਸ, ਬੀ.ਸੀ.ਏ., ਸਕਿਲ ਕੋਰਸ (ਇਲੈਕਟ੍ਰੀਸ਼ਨ ਅਤੇ ਕੰਪਿੳੂਟਰ ਮੈਂਟੇਨਸ ਕੋਰਸ) ਚੱਲ ਰਹੇ ਹਨ। ਇਸ ਦੇ ਨਾਲ ਥਾਮਸਨ ਰਿਵਿਰ ਯੂਨੀਵਰਸਿਟੀ ਕੈਨੇਡਾ ਨਾਲ ਹੋਏ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਪੀ.ਆਈ.ਟੀ. ਕਾਲਜ ਦੇ ਵਿਦਿਆਰਥੀ 2 ਸਾਲ ਕਾਲਜ ਵਿਚ ਅਤੇ ਬਾਅਦ ਦੇ 2 ਸਾਲ ਕੈਨੇਡਾ ਵਿਚ ਪੜ ਸਕਣਗੇ। ਉਨਾਂ ਦੱਸਿਆ ਕਿ ਕਾਲਜ ਵਿਚ ਪੋਸਟ ਮੈਟਿ੍ਰਕ ਸਕਾਲਰਸ਼ਿਪ ਅਧੀਨ ਪੜਨ ਵਾਲੇ ਵਿਦਿਆਰਥੀਆਂ ਦੀ ਫੀਸ ਮੁਆਫ ਕੀਤੀ ਜਾਂਦੀ ਹੈ ਅਤੇ ਪੜਾਈ ਵਿਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਸਕਾਲਰਸ਼ਿਪ ਅਧੀਨ ਤੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਫੀਸ ਵਿਚ ਰਿਆਇਤ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇੱਥੇ ਚੱਲ ਰਹੇ ਕੋਰਸਾਂ ਦੀਆਂ ਫੀਸਾਂ ਹੋਰ ਪ੍ਰਾਈਵੇਟ ਕਾਲਜਾਂ ਨਾਲੋਂ ਬਹੁਤ ਘੱਟ ਹਨ, ਕਿਉਂਕਿ ਪੀ.ਆਈ.ਟੀ.ਜੀ.ਟੀ.ਬੀ. ਗੜ ਕਾਲਜ ਪੰਜਾਬ ਸਰਕਾਰ ਦਾ ਅਦਾਰਾ ਹੈ। ਕਾਲਜ ਵਿਚ ਆਧੁਨਿਕ ਲੈਬੋਰਟਰੀ, ਲਾਇਬਰੇਰੀ, ਵਰਕਸ਼ਾਪ ਦੇ ਨਾਲ ਨਾਲ ਹਰਾ ਭਰਿਆ ਕੈਂਪਸ, ਖੇਡ ਦਾ ਮੈਦਾਨ, ਏ.ਸੀ. ਕੰਪਿੳੂਟਰ ਸੈਂਟਰ, ਕੁੜੀਆਂ ਅਤੇ ਮੁੰਡਿਆਂ ਲਈ ਵੱਖ ਵੱਖ ਹੋਸਟਲ, ਕੈਨਟੀਨ ਅਤੇ ਬੱਸ ਸਰਵਿਸ ਆਦਿ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਮਾਣਯੋਗ ਉਪਕੁਲਪਤੀ ਡਾ. ਮੋਹਨਪਾਲ ਸਿੰਘ ਈਸ਼ਰ, ਰਜਿਸਟਰਾਰ ਜੇ.ਐਸ. ਹੁੰਦਲ, ਐਮ.ਆਰ.ਐਸ.ਪੀ.ਟੀ.ਯੂ. ਬਠਿੰਡਾ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਕਿਹਾ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨਾਂ ਵਿਸ਼ਵਾਸ਼ ਦਿਵਾਇਆ ਕਿ ਉਨਾਂ ਵਲੋਂ ਇਸ ਇਲਾਕੇ ਦੀ ਤਕਨੀਕੀ ਸਿੱਖਿਆ ਲਈ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ।


