ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡੋਮੀਨੋਜ਼ ਜੂਨੀਅਰ ਪੀਜ਼ਾ ਮੇਕਰ ਪ੍ਰਤੀਯੋਗਤਾ ਵਿਚ ਬਾਜ਼ੀ ਮਾਰੀ

ਮੋਗਾ, 6 ਅਗਸਤ (ਜਸ਼ਨ)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਦੇ ਗਿਆਰਵੀਂ ਦੇ ਵਿਦਿਆਰਥੀਆਂ ਸਤਨਾਮ ਸਿੰਘ, ਦੀਪਕ ਸ਼ਰਮਾ, ਅਰਸ਼ਦੀਪ ਸਿੰਘ, ੳੂਦੈ ਗੋਇਲ, ਧੀਰਜ, ਜੋਬਨਪ੍ਰੀਤ, ਸੰਦੀਪ ਸਿੰਘ, ਯੁਵਰਾਜ ਸਿੰਘ, ਵਾਰਿਸ, ਕਰਮਵੀਰ ਸਿੰਘ ਨੇ ਡੋਮੀਨੋਜ਼ ਜੂਨੀਅਰ ਪੀਜ਼ਾ ਮੇਕਰ ਪ੍ਰਤੀਯੋਗਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦਿਆਂ ਪੀਜ਼ਾ ਤਿਆਰ ਕੀਤਾ। ਸ਼ਹਿਰ ਦੇ ਡੋਮੀਨੋਜ਼ ਪੀਜ਼ਾ ਵੱਲੋਂ ਇਨਾਂ ਵਿਦਿਆਰਥੀਆਂ ਨੂੰ ਇਸ ਪ੍ਰਤੀਯੋਗਤਾ ਨੂੰ ਜਿੱਤਣ ਤੇ ਸਰਟੀਫਿਕੇਟ ਜਾਰੀ ਕੀਤੇ ਗਏ। ਸਕੂਲ ਦੇ ਐਡਮਨਿਸਟੇ੍ਰਟਰ ਮੈਡਮ ਪਰਮਜੀਤ ਕੌਰ ਅਤੇ ਪਿ੍ਰੰ: ਮੈਡਮ ਸਤਵਿੰਦਰ ਕੌਰ ਵੱਲੋਂ ਇਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਬਾਕੀ ਗਤੀਵਿਧੀਆਂ ਵਿਚ ਵੀ ਹਿੱਸਾ ਲੈਣਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਵੀ ਖੇਤਰ ਵਿਚ ਆਪਣਾ ਭਵਿੱਖ ਬਣਾ ਸਕਦੇ ਹਨ।