ਸੈਕਰਡ ਹਾਰਟ ਸਕੂਲ ਦੇ ਵਿਦਿਆਰਥੀ ਅੰਕੁਸ਼ ਨੇ ਸੂਬਾ ਪੱਧਰੀ ਗੀਤ ਮੁਕਾਬਲੇ ‘ਕਿਸ ਮੇਂ ਕਿਤਨਾ ਹੈ ਦਮ ’ਚ ਹਾਸਲ ਕੀਤਾ ਤੀਜਾ ਸਥਾਨ

ਮੋਗਾ, 4 ਅਗਸਤ(ਜਸ਼ਨ): -ਅੱਜ ਮੋਗਾ ਦੇ ਸੈਕਰਡ ਹਾਰਟ ਸਕੂਲ ਵਿਖੇ ਹੋਏ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੂਬਾ ਪੱਧਰੀ ਗੀਤ ਮੁਕਾਬਲੇ ‘ਕਿਸ ਮੇਂ ਕਿਤਨਾ ਹੈ ਦਮ ’ ’ਚ ਪੰਜਾਬ ਵਿਚੋਂ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਅੰਕੁਸ਼ ਨੂੰ ਸਨਮਾਨਿਤ ਕੀਤਾ ਗਿਆ। ਚੰਡੀਗੜ ਵਿਖੇ ਹੋਏ ਇਸ ਮੁਕਾਬਲੇ ਦੇ ਜੇਤੂ ਸੈਕਰਡ ਹਾਰਟ ਸਕੂਲ ਦੇ ਵਿਦਿਆਰਥੀ ਅੰਕੁਸ਼ ਨੂੰ ਸਕੂਲ ਪਿ੍ਰੰਸੀਪਲ ਸ਼੍ਰੀਮਤੀ ਵਿਜਯਾ ਜੇਬਾ ਕੁਮਾਰ ਨੇ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਅਜਿਹੇ ਨਿਵੇਕਲੇ ਪ੍ਰੋਗਰਾਮਾਂ ਵਿਚ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਿਖਾਉਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਸ਼੍ਰੀਮਤੀ ਵਿਜਯਾ ਜੇਬਾ ਕੁਮਾਰ ਨੇ ਆਖਿਆ ਕਿ ਹਰ ਬੱਚੇ ਅੰਦਰ ਇਕ ਵਿਲੱਖਣ ਕਲਾ ਹੁੰਦੀ ਹੈ ਜਿਸ ਨੂੰ ਉਜਾਗਰ ਕਰਨ ‘ਚ ਬੱਚਿਆਂ ਦੇ ਮਾਪੇ ਅਤੇ ਸਕੂਲ ਅਧਿਆਪਕ ਅਹਿਮ ਭੂਮਿਕਾ ਅਦਾ ਕਰਦੇ ਹਨ । ਉਹਨਾਂ ਕਿਹਾ ਕਿ ਸੈਕਰਡ ਹਾਰਟ ਸਕੂਲ ਦੀ ਮੈਨੇਜਮੈਂਟ ਸਮੇਂ ਸਮੇਂ ’ਤੇ ਅਕਾਦਮਿਕ ਸਿੱਖਿਆ ਲੈ ਰਹੇ ਵਿਦਿਆਰਥੀਆਂ ਦੇ ਗੁਣਾਂ ਨੂੰ ਭਾਂਪਦੀ ਹੋਈ ਉਹਨਾਂ ਨੂੰ ਅਜਿਹੇ ਮੰਚ ਮੁਹੱਈਆ ਕਰਵਾਉਂਣਾ ਆਪਣਾ ਫਰਜ਼ ਸਮਝਦੀ ਹੈ ਜੋ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਵਿਚ ਸਹਾਈ ਹੋ ਸਕੇ। ਇਸ ਮੌਕੇ ਸਕੂਲ ਐਡਮਿਨਸਟਰੇਟਰ ਸ਼੍ਰੀਮਤੀ ਅਮਰਜੀਤ ਕੌਰ ਗਿੱਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਡੀ ਡੀ ਪੰਜਾਬੀ ’ਤੇ ਪ੍ਰਸਾਰਿਤ ਹੰੁਦੇ ਪ੍ਰਯੋਜਿਤ ਪ੍ਰੋਗਰਾਮ ਦੇ ਸਹਾਇਕ ਨਿਰਮਾਤਾ ਅਤੇ ਡਾਇਰੈਕਟਰ ਵਰੁਣ ਬਾਂਸਲ ਵੱਲੋਂ ਚੰਡੀਗੜ ਵਿਖੇ ਕਰਵਾਏ ਰਿਐਲਟੀ ਸ਼ੋਅ ‘ਕਿਸ ਮੇਂ ਕਿਤਨਾ ਹੈ ਦਮ ’ ’ਚ ਮੋਗਾ ਦੇ ਸੈਕਰਟ ਹਾਰਟ ਸਕੂਲ ਦੇ ਅੰਕੁਸ਼ ਨੇ ਭਾਗ ਲਿਆ ਸੀ ਜਿਸ ਵਿਚ ਪੂਰੇ ਪੰਜਾਬ ’ਚੋਂ 15 ਤੋਂ 16 ਸਾਲ ਉਮਰ ਵਰਗ ਦੇ ਕੁੱਲ 10 ਬੱਚਿਆਂ ਨੇ ਹਿੱਸਾ ਲਿਆ ਸੀ ,ਜਿਹਨਾਂ ਵਿਚੋਂ ਸੈਕਰਡ ਹਾਰਟ ਸਕੂਲ ਦੇ 10ਵੀਂ ਦੇ ਵਿਦਿਆਰਥੀ ਅੰਕੁਸ਼ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਉਹਨਾਂ ਕਿਹਾ ਕਿ ਅੰਕੁਸ਼ ਦੀ ਇਸ ਪ੍ਰਾਪਤੀ  ਨੇ ਮੋਗਾ ਜ਼ਿਲੇ ਦੇ ਨਾਲ ਨਾਲ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। 
   ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ