ਸਰਕਾਰੀ ਬਹੁ-ਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ ਵਿਖੇ ਨਿਯੁਕਤੀ ਪੱਤਰ ਵੰਡ ਸਮਾਗਮ ਕਰਵਾਇਆ

ਮੋਗਾ,4 ਅਗਸਤ (ਜਸ਼ਨ): ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ , ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਸ਼੍ਰੀ ਪ੍ਰਵੀਨ ਕੁਮਾਰ ਥਿੰਦ ਦੀ ਯੋਗ ਅਗਵਾਈ ਹੇਠ ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ ਜ਼ਿਲਾ ਮੋਗਾ ਵਿਖੇ ਕੈਮੀਕਲ ਵਿਭਾਗ ਦੇ 6 ਵਿਦਿਆਰਥੀਆਂ ਦੀ ਨੈਕਟਰ ਲਾਈਫ ਸਾਇੰਸ,ਡੇਰਾ ਬੱਸੀ  ਵਿੱਚ ਚੋਣ ਹੋਣ ’ਤੇ  ਨਿਯੁਕਤੀ ਪੱਤਰ ਵੰਡ ਸਮਾਗਮ ਕਰਵਾਇਆ  ਗਿਆ। ਇਸ ਕੰਪਨੀ ਦੇ ਸ੍ਰੀ ਮੋਹਨ ਖੇੜਾ ਜੀ ਐਮ ਪ੍ਰੋਡਕਸ਼ਨ ਅਤੇ ਸ੍ਰੀ ਮੁਨੀਸ਼ ਕੁਮਾਰ ਮੈਨੇਜਰ ਐਚ ਆਰ ਦੀ ਦੇਖ ਰੇਖ ਹੇਠ ਟੈਸਟ, ਇੰਟਰਵਿਊ ਅਤੇ ਗਰੁੱਪ ਡਿਸਕਸ਼ਨ ਜ਼ਰੀਏ ਵਿਦਿਆਰਥੀਆਂ ਦੀ ਚੋਣ ਕੀਤੀ ਗਈ।  ਸਮਾਗਮ ਦਾ ਉਦਘਾਟਨ ਐਸ.ਡੀ.ਐਮ. ਬਾਘਾ ਪੁਰਾਣਾ ਸ੍ਰੀ ਅਮਰਬੀਰ ਸਿੰਘ ਸਿੱਧੂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਕੰਪਨੀ ਵਿੱਚ ਪਲੇਸਮੈਂਟ ਲੈੇਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹਨਾਂ ਦੀ ਨਿਯੁਕਤੀ ਵਿੱਚ ਮਾਤਾ-ਪਿਤਾ ਦਾ ਬਹੁਤ ਵੱਡਾ ਯੋਗਦਾਨ ਹੈ, ਇਸ ਲਈ ਉਹਨਾਂ ਦੇ ਅਹਿਸਾਨ ਨੂੰ ਸਾਰੀ ਉਮਰ ਨਹੀਂ ਭੁੱਲਣਾ ਚਾਹੀਦਾ। ਕਾਲਜ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਅਫ਼ਸਰ ਉੱਤਮਪ੍ਰੀਤ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ। ਉਹਨਾਂ ਦੱਸਿਆ ਕਿ ਕਾਲਜ ਵਿਖੇ ਸਥਾਪਿਤ ਪਲੇਸਮੈਂਟ ਸੈੱਲ ਵੱਲੋਂ ਨੌਕਰੀ ਮੇਲਿਆਂ ਅਤੇ ਲੋਕਲ ਪਲੇਸਮੈਂਟ ਰਾਹੀਂ ਵਿਦਿਆਰਥੀਆਂ ਨੂੰ ਨੌਕਰੀ ਦਿਵਾਈ ਜਾਂਦੀ ਹੈ। ਪ੍ਰੋ. ਬਲਵਿੰਦਰ ਸਿੰਘ ਨੇ ਕਾਲਜ ਵਿੱਚ ਚੱਲ ਰਹੇ ਕੋਰਸਾਂ ਬਾਰੇ ਦੱਸਿਆ ਅਤੇ ਕਿਹਾ  ਕਿ ਇਥੋਂ ਪੜੇ ਵਿਦਿਆਰਥੀ ਉੱਚ ਅਹੁਦਿਆਂ ’ਤੇ ਬਿਰਾਜਮਾਨ ਹਨ। ਕਾਲਜ ਦੇ ਪਿ੍ਰੰਸੀਪਲ ਸੁਰੇਸ਼ ਕੁਮਾਰ ਨੇ ਮੁੱਖ ਮਹਿਮਾਨ ਦਾ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਕਾਲਜ  ਵਿੱਚ ਪੜਾਈ ਅਤੇ ਸਿਖਲਾਈ ਦੇ ਨਾਲ ਨਾਲ  ਵਿਦਿਆਰਥੀਆਂ ਦੀ ਵੱਖ ਵੱਖ ਵਿਭਾਗਾਂ, ਕੰਪਨੀਆਂ ਵਿੱਚ ਪਲੇਸਮੈਂਟ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸ ਮੌਕੇ ਵਿਭਾਗੀ ਇੰਚਾਰਜ ਧਰਮ ਸਿੰਘ, ਪਵਨ ਕੁਮਾਰ , ਬਰਜਿੰਦਰ ਸਿੰਘ ,ਕੁਲਵੀਰ ਸਿੰਘ, ਪਰਮਿੰਦਰ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਰਾਜੇਸ਼ ਅੱਗਰਵਾਲ, ਬਿਮਲ ਪ੍ਰਕਾਸ਼, ਹਰਪਾਲ ਕੌਰ, ਪਰਮਜੀਤ ਸਿੰਘ, ਮਨਵਿੰਦਰ ਸਿੰਘ,ਰਣਜੀਤ ਸਿੰਘ, ਹਰਜਿੰਦਰ ਸਿੰਘ, ਦਿਲਦਾਰ ਸਿੰਘ, ਜਸਵੰਤ ਸਿੰਘ,ਕੁਲਵੰਤ ਸਿੰਘ, ਮੈਡਮ ਮਿਨਾਕਸ਼ੀ, ਮੈਡਮ ਨਵਜੀਤ ਕੌਰ,ਡਿੰਪਲ ਸੇਠੀ, ਪ੍ਰਵੀਨ ਕੁਮਾਰੀ, ਮੈਡਮ ਗੁਵਿੰਦਰ ਕੌਰ, ਰਣਜੀਤ ਕੌਰ, ਨੀਤਾ, ਜਸਵੀਰ ਕੌਰ, ਨਰਿੰਦਰ ਸਿੰਘ,ਮੈਡਮ ਰੁਪਿੰਦਰ ਕੌਰ  ਰਾਜਵਿੰਦਰ ਸਿੰਘ, ਸੰਜੀਵ ਕੁਮਾਰ, ਰਮਨ ਕੁਮਾਰ, ਹਰਿੰਦਰ ਸਿੰਘ, ਪੰਕਜ ਕੁਮਾਰ, ਮਨੀਸ਼ਾ, ਪਲਵੀ ਅਰੋੜਾ, ਸਤਨਾਮ ਸਿੰਘ  ਆਦਿ ਹਾਜ਼ਰ ਸਨ। ਸਟੇਜ ਦਾ ਸੰਚਾਲਨ ਬਲਵਿੰਦਰ ਸਿੰਘ ਨੇ ਬਾਖੂਬੀ ਨਿਭਾਇਆ।