ਪਿੰਡ ਰਣੀਆਂ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੈਂਪ ਲਗਾਇਆ

ਬੱਧਨੀ ਕਲਾਂ, 4 ਅਗਸਤ (ਅਰਮੇਜ ਲੋਪੋਂ)-ਸਿਵਲ ਸਰਜਨ ਮੋਗਾ ਡਾਕਟਰ ਸੁਸ਼ੀਲ ਜੈਨ ਦੇ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੰਦੀਪ ਕੌਰ ਦੀ ਅਗਵਾਈ ਹੇਠ ਬਲਾਕ ਪੱਤੋਂ ਹੀਰਾ ਸਿੰਘ ਦੇ ਸਬ ਸੈਂਟਰ ਰਣੀਆਂ ਵਿਖੇ ਸਿਹਤ ਵਿਭਾਗ ਵੱਲੋਂ ਮਾਂ ਦੇ ਦੁੱਧ ਸਬੰਧੀ ਜਾਣਕਾਰੀ ਦੇਣ ਲਈ ਹਫਤਾ ਮਨਾਇਆ ਗਿਆਂ । ਆਗਣਵਾੜੀ ਸੈਂਟਰ ਟੀਚਰਜ਼ ਦੇ ਸਹਿਯੋਗ ਨਾਲ ਮਾਂ  ਦੇ ਦੁੱਧ ਦੀ ਮਹੱਤਤਾ ਬਾਰੇ ਲਗਾਏ ਵਿਸ਼ੇਸ਼ ਕੈਂਪ ਦੌਰਾਨ ਨਰਸ ਜਸਪ੍ਰੀਤ ਕੌਰ ਧਾਲੀਵਾਲ ਵੱਲੋਂ ਪਿੰਡ ਰਣੀਆਂ ਦੀਆਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਮਾਂ ਦੇ ਗੁਣਕਾਰੀ ਦੁੱਧ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਨਮ ਤੋਂ ਤਰੰਤ ਬਾਅਦ ਪੀਲਾ ਗਾੜਾ ਦੁੱਧ ਬੱਚੇ ਨੂੰ ਜ਼ਰੂਰ ਪਿਲਾਉਣਾ ਚਾਹੀਦਾ ਹੈ। ਇਸ ਦੁੱਧ ਨਾਲ ਬੱਚੇ ਨੂੰ ਹੋਣ ਵਾਲੇ ਪੀਲੀਏ ਤੋਂ ਬਚਾਇਆ ਜਾ ਸਕਦਾ ਹੈ। ਜੇਕਰ ਮਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਦੀ ਹੈ ਤਾਂ ਮਾਂ ਨੂੰ ਛਾਤੀ ਅਤੇ ਅੰਡੇਦਾਨੀ ਦਾ ਕੈਂਸਰ ਹੋਣ ਦਾ ਵੀ ਖ਼ਤਰਾ ਵੀ ਘੱਟ ਹੁੰਦਾ ਹੈ। ਮਾਂ ਦੇ ਦੁੱਧ ਨਾਲ ਜਿਥੇ ਬੱਚੇ ਦਾ ਦਿਮਾਗ ਤੇਜ ਹੁੰਦਾ ਹੈ । ਉਥੇ ਬੱਚੇ ਵਿੱਚ ਬਿਮਾਰੀਆਂ ਨਾਲ ਲੜਣ ਦੀ ਵੀ ਸ਼ਕਤੀ ਵੱਧ ਜਾਦੀ ਹੈ ਅਤੇ  ਬੱਚਾ ਬਿਮਾਰ ਨਹੀ ਹੁੰਦਾ। ਜਦੋਂ ਬੱਚਾ ਛੇ ਮਹੀਨੇ ਦਾ ਹੋ ਜਾਦਾ ਹੈ ਤਾਂ ਬੱਚੇ ਨੂੰ ਓਪਰੀ ਖੁਰਾਕ ਵਿੱਚ ਉਬਲਿਆਂ ਆਲੂ, ਖਿਚੜੀ, ਚਾਵਲ, ਦਹੀ, ਕੇਲਾ, ਪਪੀਤਾ ਆਦਿ ਨੂੰ ਮਿਕਸ ਕਰਕੇ ਦੇਣਾ ਚਾਹੀਦਾ ਹੈ। ਜਿਵੇਂ ਜਿਵੇਂ ਬੱਚੇ ਦਾ ਵਿਕਾਸ ਹੁੰਦਾ ਹੈ ਉਵੇਂ ਹੀ ਬੱਚੇ ਦੀ ਖੁਰਾਕ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਉਹਨਾ ਸਮੂਹ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਜ਼ੋਰਦਾਰ ਅਪੀਲ ਕੀਤੀ ਕੇ ਉਹ ਦੋ ਸਾਲ ਤੱਕ ਦੇ ਬੱਚੇ ਨੂੰ ਆਪਣਾ ਦੁੱਧ ਜ਼ਰੂਰ ਪਿਲਾਉਣ ਅਤੇ 2 ਸਾਲ ਦੀ ਉਮਰ ਦੇ ਬੱਚਿਆਂ ਨੂੰ ਘਰ ਵਿਚ ਬਣਿਆਂ ਭੋਜਨ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਇਸ ਕੈਂਪ ਵਿੱਚ ਮੈਡਮ ਕਰਿਸ਼ਨਾ ਸ਼ਰਮਾ,ਪਰਮਜੀਤ ਕੌਰ, ਜਸਵਿੰਦਰ ਕੌਰ, ਗੀਤਾ ਰਾਣੀ ਆਸ਼ਾਵਰਕਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਬੇਅੰਤ ਕੌਰ ਆਗਣਵਾਂੜੀ ਵਰਕਰਜ਼ ਤੋਂ ਇਲਾਵਾ ਐਕਸੀਨ ਦੇ ਮੈਂਬਰ ਵੀ ਹਾਜ਼ਰ ਸਨ।