ਚੜਦੀ ਕਲਾ ਸੇਵਾ ਜੱਥਾ ਸਿਬੀਆ ਵੱਲੋਂ ਗੁਰਸਿੱਖ ਨੌਜਵਾਨ ਲੜਕੇ, ਲੜਕੀਆ ਨੂੰ ਦੁਮਾਲੇ ਤੇ ਦਸਤਾਰਾਂ ਭੇਂਟ

ਬਰਗਾੜੀ,4 ਅਗਸਤ (ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਚੜ੍ਹਦੀ ਕਲਾ ਸੇਵਾ ਜੱਥਾ ਸਿਬੀਆ ਵੱਲੋਂ ਆਪਣੇ ਸਮਾਜ ਸੇਵੀ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਗੁਰਸਿੱਖ ਨੌਜਵਾਨ ਲੜਕੇ, ਅਤੇ ਲੜਕੀਆਂ ਨੂੰ ਦੁਮਾਲੇ ਅਤੇ ਦਸਤਾਰਾਂ ਭੇਂਟ ਕੀਤੀਆਂ ਗਈਆਂ।  ਜੱਥੇ ਦੇ ਮੁੱਖ ਸੇਵਾਦਾਰ ਭਾਈ ਮੱਖਣ ਸਿੰਘ ਖਾਲਸਾ ਅਤੇ ਗੁਰਵਿੰਦਰ ਸਿੰਘ ਖਾਲਸਾ ਦੀ ਅਗਵਾਈ ‘ਚ ਹੋਏ ਸਮਾਗਮ ਦੌਰਾਨ 36 ਗੁਰਸਿੱਖ ਲੜਕਿਆਂ ਅਤੇ  10 ਗੁਰਸਿੱਖ ਲੜਕੀਆਂ ਨੂੰ ਦੁਮਾਲੇ ਤੇ ਦਸਤਾਰਾਂ ਦੀ ਸੇਵਾ ਭਾਈ ਬਲਵਿੰਦਰ ਸਿੰਘ ਡੇਲਿਆ ਵਾਲੀ ਵੱਲੋਂ ਕੀਤੀ ਗਈ । ਇਸ ਮੌਕੇ ਬੋਲਦਿਆਂ ਜੱਥੇ ਦੇ ਆਗੂ ਭਾਈ ਗੁਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਨਗਰ ਅਤੇ ਐਨ. ਆਰ. ਆਈ. ਵੀਰਾਂ ਦੇ  ਮਿਲ ਰਹੇ ਸਹਿਯੋਗ ਨਾਲ  ਉਹ ਜੱਥੇ ਵੱਲੋਂ ਲਗਾਤਾਰ ਸੇਵਾਵਾਂ ਕਰ ਰਹੇ ਨੇ।  ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਫਰੀਦਕੋਟ) ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਜਿੱਥੇ ਜੱਥੇ ਵੱਲੋਂ ਲਗਾਤਾਰ ਕੀਤੀਆਂ ਜਾਂਦੀਆਂ ਸੇਵਾਵਾਂ ਦੀ ਭਰਭੂਰ ਸ਼ਲਾਘਾ ਕੀਤੀ ੳੁੱਥੇ ਉਹਨਾਂ ਕੈਂਸਰ ਦੇ ਮੁੱਢਲੇ ਲੱਛਣਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਸਾਨੂੰ ਅਜਿਹੀਆਂ ਖਤਰਨਾਕ ਬਿਮਾਰੀਆਂ ਤੋਂ ਬਚਣ ਲਈ ਵੱਧ ਤੋ ਵੱਧ ਪੌਦੇ ਲਗਾਉਣੇ ਚਾਹੀਦੇ ਨੇ ਤਾਂ ਜੋ ਅਸੀਂ ਸਾਫ ਵਾਤਾਵਰਨ ਰੱਖ ਕੇ ਸ਼ੁੱਧ ਹਵਾ, ਪੌਣ, ਪਾਣੀ ਮਾਣ ਸਕੀਏ।  ਸਮਾਗਮ ਦੇ ਅਖੀਰ ‘ਚ ਜੱਥੇ ਨੂੰ ਸਹਿਯੋਗ ਦੇਣ ਤੇ ਸੇਵਾ ਕਰਨ ਵਾਲੇ ਭਾਈ ਬਲਵਿੰਦਰ ਸਿੰਘ ਡੇਲਿਆ ਵਾਲੀ ਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਚੰਦਬਾਜ਼ਾ ਦਾ ਜੱਥੇ ਦੇ ਆਗੂ ਭਾਈ ਗੁਰਵਿੰਦਰ ਸਿੰਘ ਖਾਲਸਾ ਨੇ ਧੰਨਵਾਦ ਕੀਤਾ।  ਇਸ ਮੌਕੇ ਦਿਆਲ ਸਿੰਘ ਬਰਾੜ, ਬਲਵਿੰਦਰ ਸਿੰਘ ਬਰਾੜ, ਡਾ: ਜਸਵੀਰ ਸਿੰਘ ,ਭਾਈ ਮੱਖਣ ਸਿੰਘ ਖਾਲਸਾ,ਗੁਰਵਿੰਦਰ ਸਿੰਘ ਖਾਲਸਾ, ਘਣ ਸਿੰਘ ਖਾਲਸਾ, ਰਵਿੰਦਰ ਸਿੰਘ ਖਾਲਸਾ, ਬਾਬਾ ਬਿਲੂ ਸਿੰਘ, ਮਿ. ਸਤਨਾਮ ਸਿੰਘ ਖਾਲਸਾ, ਠੇਕੇਦਾਰ ਨਛੱਤਰ ਸਿੰਘ ਆਦਿ ਹਾਜ਼ਰ ਸਨ ।