ਕੈਬਰਿਜ਼ ਇੰਟਰਨੈਸ਼ਨਲ ਸਕੂਲ ਦੇ ਨਿਸ਼ਾਂਤ ਬਾਂਸਲ ਨੇ ਬੈਡਮਿੰਟਨ ਵਿਚ ਮਾਰੀ ਬਾਜ਼ੀ

ਮੋਗਾ,4 ਅਗਸਤ (ਜਸ਼ਨ): ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਦੇ ਗਿਆਰਵੀਂ ਦੇ ਵਿਦਿਆਰਥੀ ਨਿਸ਼ਾਂਤ ਬਾਂਸਲ ਨੇ ਬੈਡਮਿੰਟ ਵਿਚ ਮਾਰਕਾ ਮਾਰਿਆ ਹੈ। ਜਿਲਾ ਮੋਗਾ ਵਿਖੇ ਹੋਏ ਜਿਲਾ ਪੱਧਰ ਦੇ ਅੰਡਰ-17 ਦੇ ਮੁਕਾਬਲਿਆਂ ਵਿਚ ਨਿਸ਼ਾਂਤ ਬਾਂਸਲ ਨੇ ਡਬਲਜ਼ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਸਿੰਗਲਜ਼ ਮੁਕਾਬਲਿਆਂ ਵਿਚ ਦੂਜਾ ਸਥਾਨ ਪ੍ਰਾਪਤ ਕਰਦਿਆਂ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪਿ੍ਰੰਸੀਪਲ ਸਤਵਿੰਦਰ ਕੌਰ ਅਤੇ ਐਡਮਨਿਸਟੇ੍ਰਟਰ ਪਰਮਜੀਤ ਕੌਰ ਨੇ ਨਿਸ਼ਾਂਤ ਬਾਂਸਲ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਭੇਜੀ ਅਤੇ ਉਸ ਦੇ ਸਫ਼ਲ ਭਵਿੱਖ ਦੀ ਕਾਮਨਾ ਕੀਤੀ।