ਵਿਦੇਸ਼ ਜਾਣ ਦੇ ਚਾਹਵਾਨ 6 ਅਗਸਤ ਨੂੰ ਮੈਕਰੋ ਗਲੋਬਲ ਮੋਗਾ ਵਿਖੇ ਲਗਾਏ ਜਾ ਰਹੇ ਸੈਮੀਨਾਰ ’ਚ ਗੁਰਮਿਲਾਪ ਡੱਲਾ ਨਾਲ ਕਰ ਸਕਦੇ ਨੇ ਸਿੱਧੀ ਗੱਲਬਾਤ

ਮੋਗਾ,4 ਅਗਸਤ (ਜਸ਼ਨ): ਆਈਲੈਟਸ ਅਤੇ ਵੀਜ਼ਾ ਸਬੰਧੀ ਸੇਵਾਵਾਂ ਵਿਚ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਸੰਸਥਾ ਮੈਕਰੋ ਗਲੋਬਲ ਵੱਲੋਂ ਮੋਗਾ ਤੋਂ ਇਲਾਵਾ ਵੱਖ ਵੱਖ ਸ਼ਹਿਰਾਂ ਵਿਚ ਖੁੱਲ ਚੁੱਕੀਆਂ ਸ਼ਾਖਾਵਾਂ ਵਿਚ  ਵਿਦਿਆਰਥੀਆਂ ਦੇ ਵਿਦੇਸ਼ੀਂ ਪੜਨ ਦੇ ਸੁਪਨੇ ਨੂੰ ਸਫਲਤਾਪੂਰਵਕ ਸਾਕਾਰ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਮੈਕਰੋ ਗਲੋਬਲ ਮੋਗਾ ਵਿਖੇ 6 ਅਗਸਤ ਦਿਨ ਸੋਮਵਾਰ ਨੂੰ ਵਿਸ਼ੇਸ਼ ਸੈਮੀਨਾਰ ਦੌਰਾਨ ਸੰਸਥਾ ਦੇ ਡਾਇਰੈਕਟਰ ਗੁਰਮਿਲਾਪ ਡੱਲਾ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਨ । ਮੈਕਰੋ ਗਲੋਬਲ ਦੇ ਅਧਿਕਾਰਤ ਬੁਲਾਰੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸੈਮੀਨਾਰ 10 ਵਜੇ ਸਵੇਰ ਤੋਂ 3 ਵਜੇ ਸ਼ਾਮ ਤੱਕ ਚੱਲੇਗਾ ਜਿੱਥੇ ਮੈਕਰੋ ਗਲੋਬਲ ਮੋਗਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਵਿਦਿਆਰਥੀਆਂ ਨਾਲ ਵਨ-ਟੂ-ਵਨ ਮੁਲਾਕਾਤ ਕਰਨਗੇ। ਸੈਮੀਨਾਰ ਦੌਰਾਨ ਵੱਖ ਵੱਖ ਮਾਹਿਰਾਂ ਵੱਲੋਂ ਆਈਲੈਟਸ ਦੀ ਤਿਆਰੀ, ਵਿਦੇਸ਼ ਲਈ ਸਟੱਡੀ ਵੀਜ਼ਾ, ਓਪਨ ਵਰਕ ਪਰਮਿਟ ਸਬੰਧੀ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨਾਲ ਸਿੱਧੀ ਗੱਲਬਾਤ ਕਰਦਿਆਂ ਉਹਨਾਂ ਦੀਆਂ ਸ਼ੰਕਾਵਾਂ ਨੂੰ ਦੂਰ ਕਰਨਗੇ। ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਗੁਰਮਿਲਾਪ ਸਿੰਘ ਡੱਲਾ ਤੋਂ ਸਹੀ ਜਾਣਕਾਰੀ ਲੈਣ ਲਈ 6 ਅਗਸਤ ਨੂੰ ਸੰਸਥਾ ਦੇ ਦਫ਼ਤਰ ਵਿਖੇ ਪਹੰੁਚਣ ।  ਵਿਦਿਆਰਥੀ  ਆਪਣੇ ਜ਼ਰੂਰੀ ਦਸਤਾਵੇਜ਼ ਨਾਲ ਲੈ ਕੇ ਆਉਣ ਤਾਂ ਜੋ ਮੌਕੇ ਤੇ ਹੀ ਸਹੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ