217 ਦੁੱਧ ਸੰਸਥਾਨਾਂ ’ਤੇ ਛਾਪੇਮਾਰੀ,ਮਿਲਾਵਟਖੋਰੀ ਦੀ ਜਾਂਚ ਲਈ 22 ਫੂਡ ਸੇਫਟੀ ਟੀਮਾਂ ਦਾ ਗਠਨ

ਚੰੰਡੀਗੜ, 4 ਅਗਸਤ:(ਜਸ਼ਨ): ਸੂਬੇ ਵਿੱਚ ਮਿਲਾਵਟੀ ਤੇ ਨਕਲੀ ਦੁੱਧ ਬਣਾਉਣ ਅਤੇ ਅਜਿਹੇ ਦੁੱਧ ਤੋਂ ਖਾਧ ਪਦਾਰਥ ਬਣਾਉਣ ਵਾਲੇ ਕਾਰੋਬਾਰੀਆਂ ਨੂੰ ਠੱਲ ਪਾਉਣ ਲਈ, ਪੰਜਾਬ ਦੇ ਨਵ-ਨਿਯੁਕਤ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ ਸ੍ਰੀ ਕੇ.ਐਸ. ਪੰਨੂ ਵੱਲੋਂ 22 ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਸਮੁੱਚੇ ਸੂਬੇ ਦੇ ਦੁੱਧ ਸੰਸਥਾਨਾਂ ਤੇ ਛਾਪੇਮਾਰੀ ਕਰਕੇ ਮਿਲਾਵਟਖੋਰੀ ਅਤੇ  ਦੁੱਧ ਨਾਲ ਸਬੰਧਤ ਹੋਰ ਬੇਨਿਯਮੀਆਂ ਨੂੰ ਜੜੋਂ ਖ਼ਤਮ ਕੀਤਾ ਜਾ ਸਕੇ। ਪਿਛਲੇ 24 ਘੰਿਟਆਂ ਵਿੱਚ ਇਨਾਂ ਟੀਮਾਂ ਵੱਲੋਂ ਸਮੁੱਚੇ ਸੂਬੇ ਵਿੱਚ ਕੁੱਲ 300 ਸਥਾਨਾਂ ’ਤੇ ਛਾਪੇਮਾਰੀ ਕੀਤੀ ਗਈ ਤੇ ਸੈਂਪਲ ਵੀ ਲਏ ਗਏ।ਇਸ ਛਾਪੇਮਾਰੀ ਦੌਰਾਨ ਲਏ ਗਏ ਸਾਰੇ ਸੈਂਪਲ ਸਟੇਟ ਫੂਡ ਟੈਸਟਿੰਗ ਲੈਬ, ਖਰੜ ਵਿਖੇ ਜਾਂਚ ਲਈ ਭੇਜ ਦਿੱਤੇ ਗਏ ਹਨ। ਿੲਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਸੂਬੇ ਵੱਲੋਂ ਦੁੱਧ ਦੀ ਮਿਲਾਵਟਖੋਰੀ ਤੇ ਬੇਨਿਯਮੀਆਂ ਨੂੰ ਠੱਲ ਪਾਉਣ ਲਈ ਨਾ ਬਰਦਾਸ਼ਤ ਯੋਗ ਨੀਤੀ ਅਖ਼ਤਿਆਰ ਕੀਤੀ ਗਈ ਹੈ ਤਾਂ ਜੋ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਹੀ ਅਰਥਾਂ ਵਿੱਚ ਸਫ਼ਲ ਬਣਾਇਆ ਜਾ ਸਕੇ।ਉਨਾਂ ਮਿਲਾਵਟਖ਼ੋਰੀ ਦੇ ਧੰਦਿਆਂ ਵਿੱਚ ਲੱਗੇ ਸਾਰੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਲੋਕਾਂ ਨੂੰ ਛੇਤੀ ਹੀ ਆਪਣੇ ਮਾੜੇ ਕਾਰੋਬਾਰ ਬੰਦ ਕਰ ਦੇਣੇ ਚਾਹੀਦੇ ਹਨ ਨਹੀਂ ਤਾਂ ਸਰਕਾਰ ਵੱਲੋਂ ਇਨਾਂ ਮਿਲਾਵਟਖ਼ੋਰਾਂ ਨਾਲ ਸਖਤੀ ਨਾਲ ਨਜਿੱਠਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਖਾਧ-ਪਦਾਰਥਾਂ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਮਿਲਾਵਟਖੋਰੀ ਕਰਨ ਵਾਲੇ ਨੂੰ ਛੇ ਮਹੀਨੇ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨਾਂ ਦੇਣਾ ਹੋਵੇਗਾ। ਸ੍ਰੀ ਪੰਨੂ ਨੇ ਵਿਸ਼ੇਸ਼ ਤੌਰ ’ਤੇ ਮਿਲਾਵਟ ਤੇ ਨਕਲੀ ਖਾਧ ਪਦਾਰਥ ਬਣਾਉਣ ’ਚ ਲੱਗੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਨਕਲੀ ਤੇ ਮਿਲਾਵਟੀ ਦੁੱਧ ਜਾਂ ਦੁੱਧ ਪਦਾਰਥਾਂ ਵਿੱਚ ਵਰਤੀ ਜਾਂਦੀ ਸਮੱਗਰੀ ਵੇਚਣ ਵਾਲੇ ਛੇਤੀ ਤੋਂ ਛੇਤੀ ਆਪਣਾ ਕਾਰੋਬਾਰ ਬੰਦ ਕਰ ਦੇਣ ਨਹੀਂ ਤਾਂ ਉਨਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ।ਬੀਤੇੇ ਦਿਨ ਹੋਈ ਇੱਕ ਮੀਟਿੰਗ ਦੌਰਾਨ ਸ੍ਰੀ ਪੰਨੂ ਨੇ ਵਿਭਾਗ ਦੇ ਅਫਸਰਾਂ ਨੂੰ ਪੂਰੀ ਤਨਦੇਹੀ ਤੇ ਨਿਡਰਤਾ ਨਾਲ ਕੰਮ ਕਰਨ ਲਈ ਪ੍ਰੇਰਿਆ ਤਾਂ ਜੋ ਪੰਜਾਬ ਵਿੱਚ ਫੈਲੇ ਮਿਲਾਵਟਖ਼ੋਰੀ ਦੇ ਇਸ ਕੋਹੜ ਤੋਂ ਨਿਜਾਤ ਪਾਈ ਜਾ ਸਕੇ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਮਿਲਾਵਟਖ਼ੋਰੀ ਨਾਲ ਸਬੰਧਤ ਹਰ ਮਾਮਲੇ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ