ਕੈਂਬਰਿਜ਼ ਸਕੂਲ ਵਿਚ ਦੰਦਾਂ ਤੇ ਅੱਖਾਂ ਦਾ ਚੈਕਅਪ ਕੈਂਪ ਲਗਾਇਆ

ਮੋਗਾ,3 ਅਗਸਤ (ਜਸ਼ਨ)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਨਰਸਰੀ, ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਦਾ ਅੱਖਾਂ ਅਤੇ ਦੰਦਾਂ ਦਾ ਚੈਕਅਪ ਕੀਤਾ ਗਿਆ। ਇਸ ਚੈਕਅਪ ਲਈ ਡਾ. ਅਜੈ ਸੂਦ ਅਤੇ ਉਨਾਂ ਦੀ ਸਾਰੀ ਟੀਮ ਨੇ ਬੱਚਿਆਂ ਦਾ ਮੁਆਇਨਾ ਕੀਤਾ। ਇਸ ਸਕੀਮ ਦੇ ਤਹਿਤ 0-6 ਸਾਲ ਦੇ ਬੱਚਿਆਂ ਦੀ ਸਕਰੀਨਿੰਗ ਕਰਨਾ ਸੀ। ਇਸ ਵਿਚ ਬੱਚਿਆਂ ਦਾ ਕੱਦ ਵੀ ਮਿਣਿਆ ਗਿਆ ਅਤੇ ਉਨਾਂ ਦਾ ਭਾਰ ਵੀ ਤੋਲਿਆ ਗਿਆ। ਕਈ ਬੱਚਿਆਂ ਦੇ ਅੰਦਰ ਇਹ ਪਾਇਆ ਗਿਆ ਕਿ ਉਨਾਂ ਦੇ ਦੰਦਾਂ ਨੂੰ ਕੀੜਾ ਲੱਗਾ ਹੋਇਆ ਹੈ। ਇਸ ਲਈ ਉਨਾਂ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ। ਇਕ ਬੱਚੇ ਦੀ ਅੱਖ ਵਿਚ ਭੈਂਗ ਦੀ ਸ਼ਿਕਾਇਤ ਦਾ ਪਤਾ ਲੱਗਾ। ਡਾ. ਅਜੈ ਸੂਦ ਅਤੇ ਉਨਾਂ ਦੀ ਪੂਰੀ ਟੀਮ ਨੇ ਬੜੇ ਧਿਆਨ ਨਾਲ ਬੱਚਿਆਂ ਦਾ ਮੁਆਇਨਾ ਕੀਤਾ। ਇਸ ਲਈ ਸਕੂਲ ਦੇ ਪਿ੍ਰੰਸੀਪਲ ਸਤਵਿੰਦਰ ਕੌਰ ਅਤੇ ਐਡਮਨਿਸਟੇ੍ਰਟ ਪਰਮਜੀਤ ਕੌਰ ਨੇ ਡਾ. ਅਜੈ ਸੂਦ ਅਤੇ ਉਨਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ।