ਲਾਇਨ ਦਰਸ਼ਨ ਗਰਗ ਨੇ ਲਾਇਨਜ਼ ਕਲੱਬ ਮੋਗਾ ਵਿਸ਼ਾਲ ਦਾ ਸੰਭਾਲਿਆ ਚਾਰਜ

ਮੋਗਾ,3 ਅਗਸਤ (ਜਸ਼ਨ)-ਲਾਇਨਜ਼ ਕਲੱਬ ਮੋਗਾ ਵਿਸ਼ਾਲ ਦੇ ਨਵੇਂ ਚੁਣੇ ਗਏ ਪ੍ਰਧਾਨ ਦਰਸ਼ਨ ਗਰਗ ਨੇ ਪ੍ਰਧਾਨ ਦਾ ਅਹੁਦਾ ਸੰਭਾਲਿਆ। ਉਨਾਂ ਦੇ ਨਾਲ ਉਨਾ ਦੀ ਬਾਕੀ ਟੀਮ ਵਿਚ ਲਾਇਨ ਦੀਪਕ ਜਿੰਦਲ ਨੇ ਸੈਕਟਰੀ ਅਤੇ ਲਾਇਨ ਰਾਜਨ ਗਰਗ ਨੇ ਕੈਸ਼ੀਅਰ ਦਾ ਅਹੁਦਾ ਸੰਭਾਲਿਆ। ਇਸ ਪ੍ਰੋਗਰਾਮ ਵਿਚ ਚੀਫ ਗੈਸਟ ਦੀ ਭੂਮਿਕਾ ਲਾਇਨ ਬਰਿੰਦਰ ਸਿੰਘ ਜੌਹਲ ਨੇ ਨਿਭਾਈ, ਜੋ ਲਾਇਨਜ਼ ਕਲੱਬ ਐਮ.ਜੇ.ਐਫ. 321 ਦੇ ਜਿਲਾ ਗਵਰਨਰ ਹਨ। ਉਨਾਂ ਸਾਰੇ ਆਏ ਮੈਂਬਰਾਂ ਨੂੰ ਉਨਾਂ ਦੇ ਅਹੁਦੇ ਦੀ ਸਹੁੰ ਚੁਕਵਾਈ। ਇਸ ਵਿਚ ਪੀ.ਆਰ.ਓ. ਲਾਇਨ ਗੁਰਪ੍ਰੀਤ ਸਿੰਘ ਨੂੰ ਬਣਾਇਆ ਗਿਆ। ਡਾ. ਆਰ.ਸੀ. ਕਾਂਸਲ ਨੂੰ ਜੁਆਇੰਟ ਸੈਕਟਰੀ ਅਤੇ ਲਾਇਨਜ਼ ਪ੍ਰੇਮਦੀਪ ਬਾਂਸਲ ਨੂੰ ਵਾਈਸ ਪ੍ਰਧਾਨ ਦਾ ਅਹੁਦਾ ਦੇ ਕੇ ਨਿਵਾਜਿਆ ਗਿਆ। ਮਾਸਟਰ ਆਫ ਸੈਰੇਮਨੀ ਦੀ ਭੂਮਿਕਾ ਡਾ. ਪ੍ਰਦੀਪ ਬਾਂਸਲ ਅਤੇ ਲਾਇਨ ਦੀਪਕ ਤਾਇਲ ਨੇ ਨਿਭਾਈ। ਡਾ. ਮਨੀਸ਼ਾ ਨੇ ਕਲੱਬ ਵੱਲੋਂ ਪਲੇਜ਼ ਪੜੀ। ਇਸ ਵਿਚ ਲਾਇਨ ਵਿਨੋਦ ਬਾਂਸਲ, ਲਾਇਨ ਦਵਿੰਦਰਪਾਲ ਸਿੰਘ, ਲਾਇਨ ਪ੍ਰਮੋਦ ਗੋਇਲ, ਲਾਇਨ ਰਵਿੰਦਰ ਸੀ.ਏ., ਲਾਇਨ ਯੋਗੇਸ਼ ਗੋਇਲ ਕਲੱਬ ਦੇ ਬੋਰਡ ਡਾਇਰੈਕਟਰ ਚੁਣੇ ਗਏ। ਲਾਇਨ ਮਨੋਜ ਬਾਂਸਲ ਨੂੰ ਕਮੇਟੀ ਚੇਅਰਮੈਨ ਬਣਾਇਆ ਗਿਆ। ਕਲੱਬ ਦੀ ਪਿਛਲੇ ਸਾਲ ਦੀ ਰਿਪੋਰਟ ਲਾਇਨ ਰਵਿੰਦਰ ਸੀ.ਏ. ਨੇ ਪੜੀ। ਲਾਇਨ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਜੋ ਸਾਡਾ ਅੱਜ ਦਾ ਜਵਾਨ ਨਸ਼ੇ ਦੇ ਦਰਿਆ ਵਿਚ ਵੜ ਰਿਹਾ ਹੈ, ਉਸ ਨੂੰ ਬਚਾਉਣਾ ਸਾਡਾ ਸਭ ਦਾ ਫਰਜ਼ ਹੈ। ਉਨਾਂ ਜਿਲਾ ਗਵਰਨਰ ਬਰਿੰਦਰ ਜੌਹਲ ਨੂੰ ਕਿਹਾ ਕਿ ਜੇਕਰ ਲਾਇਨਜ਼ ਕਲੱਬ ਇਸ ਅਲਾਮਤ ਨੂੰ ਦੂਰ ਕਰਨ ਲਈ ਉਪਰਾਲੇ ਕਰੇਗਾ ਤਾਂ ਅਸੀਂ ਵੀ ਸਾਰੇ ਮੈਂਬਰ ਤਨ, ਮਨ ਅਤੇ ਧਨ ਨਾਲ ਉਨਾਂ ਦੀ ਸਹਾਇਤਾ ਕਰਾਂਗੇ। ਇਸ ਮੌਕੇ ਸੁਮਿਤ ਚਾਵਲਾ, ਵਿਪਨ ਗੋਇਲ, ਕੁਲਦੀਪ ਸਿੰਘ ਸਹਿਗਲ, ਰਾਕੇਸ਼ ਜੈਸਵਾਲ, ਲਾਇਨ ਵਿਸ਼ਾਲ, ਸਾਬਕਾ ਪ੍ਰਧਾਨ ਅਵਿਨਾਸ਼ ਗੁਪਤਾ, ਪੀ.ਐਸ. ਤੂਰ ਅਤੇ ਹੋਰ ਹਾਜ਼ਰ ਹੋਏ।