ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸ਼ਿਕਾਇਤਾਂ ਮਿਲਣ ਤੇ ਹੰਸਰਾਜ ਮਲਟੀ ਸਪੈਸ਼ਲਿਟੀ ਹਸਪਤਾਲ ਅਤੇ ਨਸ਼ਾ ਛੁਡਾਓ ਕੇਂਦਰ ਦੀ ਕੀਤੀ ਅਚਨਚੇਤ ਚੈਕਿੰਗ, ਹਸਪਤਾਲ ਦੇ ਸਟਾਫ਼ ਨੂੰ ਪਈਆਂ ਹੱਥਾਂ ਪੈਰਾਂ ਦੀ

ਫਿਰੋਜ਼ਪੁਰ  3 ਅਗਸਤ (ਪੰਕਜ ਕੁਮਾਰ, ): ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਵਲੋਂ ਅੱਜ ਆਪਣੀ ਫਿਰੋਜ਼ਪੁਰ ਫੇਰੀ ਦੌਰਾਨ ਜਿਲਾ ਪ੍ਰਸ਼ਾਸ਼ਨ ਦੇ ਵਲੋਂ  ਤੰਦਰੁਸਤ ਪੰਜਾਬ ਮਿਸ਼ਨ ਅਧੀਨ ਕਰਵਾਏ ਗਏ ਵਿਸ਼ੇਸ਼ ਸਮਾਗਮ ''ਨਸ਼ਾ ਮੁਕਤ ਤੰਦਰੁਸਤ ਪੰਜਾਬ''  ਸਮਾਗਮ ਵਿੱਚ ਸ਼ਿਰਕਤ ਕਰਨ ਤੋਂ  ਸ਼ਿਕਾਇਤ ਮਿਲਣ ਤੇ ਫਿਰੋਜ਼ਪੁਰ-ਮੋਗਾ ਰੋਡ ਤੇ ਪੈਂਦੇ ਇਕ ਪ੍ਰਾਈਵੇਟ ਹੰਸਰਾਜ ਮਲਟੀ ਸਪੈਸ਼ਲਿਟੀ ਹਸਪਤਾਲ ਅਤੇ ਨਸ਼ਾ ਛਡਾਓ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ ਗਈ l ਇਸ ਮੌਕੇ ਉਨ੍ਹਾਂ ਦੇ ਨਾਲ ਫਿਰੋਜ਼ਪੁਰ ਤੋਂ ਵਿਧਾਇਕ  ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਕੁਲਬੀਰ ਸਿੰਘ ਜੀਰਾ ਅਤੇ ਵਿਧਾਇਕ ਮੈਡਮ ਸਤਿਕਾਰ ਕੌਰ ਗਹਿਰੀ ਵੀ ਹਾਜਰ ਸਨ l  ਦਰਅਸਲ ਫਿਰੋਜ਼ਪੁਰ ਦੇ ਮੋਗਾ ਰੋਡ ਤੇ ਪੈਂਦੇ ਇਸ ਹੰਸਰਾਜ ਮਲਟੀ ਸਪੈਸ਼ਲਿਟੀ ਹਸਪਤਾਲ ਵਿਚ ਨਸ਼ਾ ਛੁਡਾਓ ਕੇਂਦਰ ਵੀ ਪਿਛਲੇ ਕਾਫੀ ਚਿਰਾਂ ਤੋਂ ਚਲ ਰਿਹਾ ਹੈ ਜਿਥੇ ਨਸ਼ਾ ਛੁਡਵਾਉਣ ਵਾਲੇ ਅਨੇਕਾਂ ਮਰੀਜ਼ ਆਉਂਦੇ ਹਨ l ਇਸ ਹਸਪਤਾਲ ਦੇ ਨਸ਼ਾ ਛੁਡਾਓ ਕੇਂਦਰ ਨੂੰ ਲੈਕੇ ਮਿਲੀ ਸ਼ਿਕਾਇਤ ਉਤੇ ਫਿਰੋਜ਼ਪੁਰ ਫੇਰੀ ਤੇ ਪੁੱਜੇ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਫੌਰਨ ਐਕਸ਼ਨ ਲੈਂਦੀਆਂ ਹਸਪਤਾਲ ਦੇ ਵਿਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦੀ ਕਾਂਗ੍ਰੇਸੀ ਵਿਧਾਇਕਾਂ ਨਾਲ ਜਾਕੇ ਅਚਨਚੇਤ ਚੈਕਿੰਗ ਕੀਤੀ l ਮੰਤਰੀ ਸਾਹਬ ਦੀ ਇਸ ਅਚਨਚੇਤ ਚੈਕਿੰਗ ਨੂੰ ਲੈਕੇ ਹਸਪਤਾਲ ਪ੍ਰਸ਼ਾਸ਼ਨ ਅਤੇ ਸਟਾਫ ਨੂੰ ਹੱਥਾਂ ਪੈਰਾਂ ਦੀ ਪੈ ਗਈ l ਜਿਨ੍ਹਾਂ ਕੈਬਿਨੇਟ ਮੰਤਰੀ ਅਤੇ ਉਨ੍ਹਾਂ ਦੇ ਨਾਲ ਅਚਾਨਕ ਹਸਪਤਾਲ ਵਿਖੇ ਪੁਜੇ ਲਾਵ ਲਸਕਰ ਨੂੰ ਵੇਖ ਕੇ ਸਕਤੇ ਵਿਚ ਆ ਗਏ ਅਤੇ ਹਸਪਤਾਲ ਵਿਚ ਮੌਜੂਦ ਸਟਾਫ ਵਿਚ ਹਬੜਾ ਦਬਦੀ ਮੱਚ ਗਈ l ਕੈਬਿਨੇਟ ਮੰਤਰੀ ਵਲੋਂ ਹਸਪਤਾਲ ਦੇ ਨਸ਼ਾ ਛੁਡਾਓ ਕੇਂਦਰ ਦੀ ਇਸ ਅਚਨਚੇਤ ਚੈਕਿੰਗ ਮੌਕੇ ਡਾਕਟਰ ਵੀ ਆਪਣੀਆਂ ਸੀਟਾਂ ਤੋਂ ਗੈਰਹਾਜਰ ਪਾਏ ਗਏ l ਮੰਤਰੀ ਸਾਹਬ ਦੇ ਪੁੱਛਣ ਤੇ ਹਸਪਤਾਲ ਸਟਾਫ ਵਲੋਂ ਮੁਖ ਡਾਕਟਰ ਨੂੰ ਸੂਚਿਤ ਕਰਕੇ ਮੌਕੇ ਦੇ ਬੁਲਵਾਇਆ ਗਿਆ l ਡਾਕਟਰ ਦੇ ਆਉਣ ਤੋਂ ਬਾਅਦ ਮੰਤਰੀ ਸਾਹਬ ਅਤੇ ਉਨ੍ਹਾਂ ਦੇ ਨਾਲ ਆਏ ਕਾਂਗ੍ਰੇਸੀ ਵਿਧਾਇਕਾਂ ਵਲੋਂ ਹਸਪਤਾਲ ਦੇ ਨਸ਼ਾ ਛੁਡਾਓ ਕੇਂਦਰ ਵਿਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ ਅਤੇ ਉਨ੍ਹਾਂ ਨਾਲ ਸੰਬੰਧਧਿਤ ਦਵਾਇਆ ਅਤੇ ਉਨ੍ਹਾਂ ਤੋਂ ਵਸੂਲੀ ਜਾ ਰਹੀ ਫੀਸ ਦੇ ਨਾਲ ਰੋਜਾਨਾ ਨਸ਼ਾ ਛੁਡਵਾਉਣ ਵਾਲੀ ਦਵਾਈ ਖਾਨ ਵਾਲਿਆਂ ਮਰੀਜ਼ਾਂ ਦਾ ਰਿਕਾਰਡ ਮੰਗਿਆ ਗਿਆ ਕਿੰਤੂ ਹਸਪਤਾਲ ਪ੍ਰਸ਼ਾਸ਼ਨ ਮੰਤਰੀ ਸਾਹਬ ਦੇ ਕਿਸੇ ਵੀ ਗੱਲ ਦਾ ਸਹੀ ਸਹੀ ਜਵਾਬ ਦੇਣ ਵਿਚ ਅਸਮਰਥ ਵਿਖੇਆਂ l ਇਨ੍ਹਾਂ ਹੀ ਨਹੀਂ ਕੈਬਿਨੇਟ ਮੰਤਰੀ ਵਲੋਂ ਹਸਪਤਾਲ ਵਿਚ ਨਸ਼ਾ ਛੁਡਾਉਣ ਦੇ ਲਈ ਇਲਾਜ ਕਰਵਾਉਣ ਵਾਸਤੇ ਦਾਖਿਲ ਮਰੀਜ਼ਾਂ ਦਾ ਹਾਲ ਚਾਲ ਵੀ ਪੁੱਛਿਆ ਗਿਆ ਅਤੇ ਨਸ਼ਾ ਛੱਡਣ ਵਿਚ ਉਨ੍ਹਾਂ ਨੂੰ ਆਉਣ ਵਾਲਿਆਂ ਮੁਸ਼ਕਿਲਾਂ ਬਾਰੇ ਵੀ ਸੁਣਿਆ l ਇਸਤੋਂ ਇਲਾਵਾ ਉਨ੍ਹਾਂ ਵਲੋਂ ਹਸਪਤਾਲ ਵਿਚ ਚੱਲ ਰਹੇ ਨਸ਼ਾ ਕੇਂਦਰ ਦਾ ਦੌਰਾ ਕਰਦਿਆਂ ਮਰੀਜ਼ਾਂ ਨੂੰ ਦਿਤੀ ਜਾਨ ਵਾਲੀ ਦਵਾਈਆਂ ਅਤੇ ਹੋਰਨਾਂ ਕਈ ਚੀਜ਼ਾਂ ਦੀ ਵੀ ਜਾਣਕਾਰੀ ਮੰਗੀ ਗਈ l ਜਿਸਤੋ ਮਗਰੋਂ ਮੰਤਰੀ ਸਾਹਬ ਵਲੋਂ ਸਿਹਤ ਵਿਭਾਗ ਅਤੇ ਜਿਲਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਹਸਪਤਾਲ ਨਾਲ  ਸਬੰਧਿਤ ਡਾਕਟਰਾਂ ਦੇ ਡੋਪ ਟੈਸਟ ਕਰਾਉਣ ਅਤੇ ਪਾਬੰਦੀਸੁਦਾ ਦਵਾਈਆਂ ਦੀ ਜਾਂਚ ਪੜਤਾਲ ਕਰਨ ਸਬੰਧੀ ਜਰੂਰੀ ਨਿਰਦੇਸ਼ ਦਿੱਤੇ ਗਏ ਤੇ ਇਸਦੀ ਰਿਪੋਟ ਸੌਂਪਣ ਨੂੰ ਕਿਹਾ ਗਿਆ। ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਫਿਰੋਜ਼ਪੁਰ ਵਿਖੇ ਚੱਲ ਰਹੇ ਇਕ ਪ੍ਰਾਈਵੇਟ ਨਸ਼ਾ ਛੁਡਾਓ ਕੇਂਦਰ ਦਾ ਅਚਨਚੇਤ ਦੌਰਾ ਕਰਨਾ ਸਹੀ ਮਾਇਨੇ ਵਿਚ ਸ਼ਿਲਾਗਾਯੋਗ ਉਪਰਾਲਾ ਹੈ ਸੋ ਅਜਿਹੇ ਵਿਚ ਲੋੜ ਹੈ ਪੰਜਾਬ ਸਰਕਾਰ ਦੇ ਦੂਜਿਆਂ ਮੰਤਰੀਆਂ ਅਤੇ ਉਨ੍ਹਾਂ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸਮੇ ਸਮੇ ਸਿਰ ਨਸ਼ਾ ਛੁਡਾਓ ਕੇਂਦਰਾਂ ਅਤੇ ਡੋਪ ਟੈਸਟ ਸੈਂਟਰਾਂ ਵਿਚ ਚੱਲ ਰਹੇ ਕੰਮਾਂ ਬਾਰੇ ਧਿਆਨ ਦੇਣ ਦੀ ਤਾਂਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ l 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ