ਪਿੰਡ ਲੋਪੋਂ ਦੇ ਸਲਾਨਾ ਧਾਰਮਿਕ ਜੋੜ ਮੇਲੇ ਦੌਰਾਨ ਦੂਸਰੇ ਦਿਨ ਹਜ਼ਾਰਾ ਸੰਗਤਾਂ ਨੇ ਭਰੀਆਂ ਹਾਜ਼ਰੀਆਂ

ਲੋਪੋਂ,3 ਅਗਸਤ (ਚਮਕੌਰ ਸਿੰਘ ਧਾਲੀਵਾਲ)-ਇਤਿਹਾਸਿਕ ਪਿੰਡ ਲੋਪੋਂ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਸਲਾਨਾ ਧਾਰਮਿਕ ਜੋੜ ਮੇਲੇ ਦੇ ਦੂਸਰੇ ਦਿਨ ਵੀ ਹਜ਼ਾਰਾ ਸੰਗਤਾ ਨੇ ਦੀਵਾਨਾ ‘ਚ ਹਾਜਰੀਆਂ ਭਰੀਆਂ ਸਜੇ ਦੀਵਾਨਾ ਵਿੱਚ ਭਾਈ ਲਖਵੀਰ ਸਿੰਘ ਪ੍ਰਚਾਰਕ ਮੋਗਾ ਨੇ ਜੱਥਿਆਂ ਨੂੰ ਟਾਇਮ ਦੀ ਵੰਡ ਕੀਤੀ Í

ਦੀਵਾਨਾ ਵਿੱਚ ਭਾਈ ਲਖਵਿੰਦਰ ਸਿੰਘ ਦਰਦੀ,ਗੁਰਜੀਤ ਸਿੰਘ ਐਮ.ਏ, ਰੋਸ਼ਨ ਸਿੰਘ ਰੋਸ਼ਨ ਬੱਧਨੀ,ਨਿਰਮਲ ਸਿੰਘ ਜੇਠੂਵਾਲਾ,ਬਲਵੀਰ ਸਿੰਘ ਢੋਲੇਵਾਲਾ ਅਤੇ ਮਾਲਵੇ ਦਾ  ਮਸ਼ਹੂਰ ਜੱਥਾ ਰਾਏ ਸਿੰਘ ਲੱਖਾਂ ਦੇ ਕਵੀਸ਼ਰੀ ਜੱਥੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਜੀਵਨ ’ਤੇ ਚਾਨਣਾ ਪਾਇਆਂ ਅਤੇ ਬੀਬੀਆਂ ਨੂੰ ਪੱਛਮੀ ਪਹਿਰਾਵਾਂ ਛੱਡ ਕੇ ਸਿੱਖੀ ਬਾਣੇ ਅਤੇ ਬਾਣੀ ਨਾਲ ਜੁੜਣ ਦੀ ਅਪੀਲ ਕਰਦਿਆਂ ਪਖੰਡੀਆਂ ਦਾ ਖਹਿੜਾ ਛੱਡ ਗੁਰੂਆਂ ਦੇ ਲੱੜ ਲੱਗਣ ਦਾ ਵੀ ਦਿੱਤਾ ਸੱਦਾ। ਇਸ ਸਮੇਂ ਭਾਈ ਅਮਰੀਕ ਸਿੰਘ ਚੰਡੀਗੜ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਨੂੰ ਰਲ ਮਿਲ ਕਿ ਅਜਿਹੇ ਗੁਰਮਤਿ ਸਮਾਗਮ ਕਰਵਾਉਣੇ ਚਾਹੀਦੇ ਹਨ ਜਿਨਾਂ ਤੋਂ ਸੇਧ ਲੈ ਕਿ ਸਾਡੇ ਬੱਚੇ ਨਸ਼ਿਆਂ ਦਾ ਖਹਿੜਾ ਛੱੜ ਗੁਰੂ ਦੀ ਬਾਣੀ ਅਤੇ ਬਾਣੇ ਨਾਲ ਜੁੜ ਸਕਣ ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੋੜਵੰਦ ਲੋਕਾ ਦੀ ਮਦਦ ਕਰਨੀ ਚਾਹੀਦੀ ਹੈ

ਇਸ ਮੌਕੇ ਜਰਨੈਲ ਸਿੰਘ ਬ੍ਰਹਿਮਕੇ ਮੈਨੇਜਰ,ਹਰਬੇਅੰਤ ਸਿੰਘ ਪ੍ਰਬੰਧਕ ਗੁਰਦੁਆਰਾ ਸਾਹਿਬ, ਗਿਆਨੀ ਅਵਤਾਰ ਸਿੰਘ ਕਥਾ ਵਾਚਕ,ਹਰਜੀਤ ਸਿੰਘ ਸਾਬਕਾ ਸਰਪੰਚ ਲੋਪੋਂ ਹੈਡ ਗ੍ਰੰਥੀ ਹਾਕਮ ਸਿੰਘ, ਗਿਆਨੀ ਗਿਆਨ ਸਿੰਘ ਰਣੀਆਂ,ਬਾਬਾ ਗੁਰਜੀਤ ਸਿੰਘ ਕਾਰਸੇਵਾ ਵਾਲੇ,ਬਾਬਾ ਨਿੱਕੁ ਕਾਰਸੇਵਾ ਵਾਲੇ, ਭਾਗ ਸਿੰਘ ਭੱਲੇ ਕੇ,ਬਲਰਾਜ ਸਿੰਘ ਰਾਜ ਪੰਚ ਭੱਲੇ ਕੇ,ਸੁਖਦੇਵ ਸਿੰਘ, ਬਾਬਾ ਗੁਰਪਾਲ ਸਿੰਘ ਪ੍ਰਧਾਨ ਲੋਕ ਸੇਵਾ ਕਲੱਬ, ਸਾਜਨ ਸਟੂਡੀਓ ਵਾਲ,ਗੁਰਪਾਲ ਸਿੰਘ ਇੰਸਪੈਕਟਰ ਅਤੇ ਅਜੈਬ ਸਿੰਘ ਇੰਸਪੈਕਟਰ, ਸੁਰਜੀਤ ਸਿੰਘ, ਗਾਂਧੀ ਹੈਰੀ ਸਾਉਡ ਵਾਲੇ,ਰਾਮ ਸਿੰਘ ਮੀਨੀਆਂ ਸਾਬਕਾ ਗੁਰਦੁਆਰਾ ਕਮੇਟੀ ਪ੍ਰਧਾਨ,ਸੁਖਮੰਦਰ ਸਿੰਘ ਸਾਬਕਾ ਮੈਬਰ ਕਮੇਟੀ, ਭਾਈ ਸੁਰਿੰਦਰ ਸਿੰਘ ਸਿੰਦੀ,ਮਨਪ੍ਰੀਤ ਲਾਡੀ ਕਵੀਸ਼ਰ ਅਤੇ ਅਰਮੇਜ ਸਿੰਘ ਮੇਜੂ ਵੀ ਹਾਜ਼ਰ ਸਨ ਸੰਗਤਾਂ ਲਈ ਚਾਹ ਪਕੌੜੇ, ਪ੍ਰਸ਼ਾਦਾ ਅਤੇ ਜਲੇਬੀਆਂ ਦੇ ਲੰਗਰ ਅਤੁੱਟ ਵਰਤੇ।