ਰਾਹੁਲ ਗਾਂਧੀ ਯੁਵਾ ਸੰਗਠਨ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ

ਮੋਗਾ, 3 ਅਗਸਤ (ਜਸ਼ਨ): ਰਾਹੁਲ ਗਾਂਧੀ ਯੁਵਾ ਸੰਗਠਨ ਪੰਜਾਬ ਦੇ ਪ੍ਰਧਾਨ ਕਰਿਸ਼ਨ ਸੈਣੀ ਵਲੋਂ ਮੋਗਾ ਇਕਾਈ ਲਈ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੀ ਹਾਜ਼ਰੀ ਵਿੱਚ ਨਿਯਕਤੀ ਪੱਤਰ ਸੌਂਪੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਰਿਸ਼ਨ ਸੈਣੀ ਪੰਜਾਬ ਪ੍ਰਧਾਨ ਰਾਹੁਲ ਗਾਂਧੀ ਯੁਵਾ ਸੰਗਠਨ ਨੇ ਦੱਸਿਆ ਕਿ ਅਸ਼ੀਸ ਗਰੋਵਰ ਨੂੰ ਮੋਗਾ ਇਕਾਈ ਲਈ ਵਾਈਸ ਪ੍ਰਧਾਨ,ਗੁਰਪ੍ਰੀਤ ਸਿੰਘ ਪ੍ਰਧਾਨ ਵਾਰਡ ਨੰਬਰ 26, ਸੁਖਵੰਤ ਕੌਰ (ਬੱਬੂ) ਜਿਲਾ ਮੀਤ ਪ੍ਰਧਾਨ,ਤਜਿੰਦਰ ਕੁਮਾਰ ਬਲਾਕ ਪ੍ਰਧਾਨ,ਕੁਲਦੀਪ ਕੌਰ ਸ਼ਹਿਰੀ ਮੀਤ ਪ੍ਰਧਾਨ, ਨੀਤੂ ਸ਼ਰਮਾ ਪ੍ਰਧਾਨ ਵਾਰਡ ਨੰਬਰ 18 ਨਿਯੁਕਤ ਕੀਤੇ ਗਏ। ਇਸ ਮੌਕੇ ਤੇ ਨਵ ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਉਹ ਪਾਰਟੀ ਦੀ ਦਿਨ ਰਾਤ ਸੇਵਾ ਕਰਨ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਦਵਿੰਦਰ ਰਣੀਆਂ,ਐਡਵੋਕੇਟ ਅਜੀਤ ਵਰਮਾ ਜਿਲਾ ਜਰਨਲ ਸਕੱਤਰ ਬੀ.ਸੀ. ਵਿੰਗ ਮੋਗਾ,ਕਸ਼ਮੀਰ ਸਿੰਘ ਲਾਲਾ,ਬੂਟਾ ਸਿੰਘ ਪ੍ਰਧਾਨ ਬੀ.ਸੀ. ਵਿੰਗ ਵਾਰਡ ਨੰਬਰ 35 ਆਦਿ ਹਾਜ਼ਰ ਸਨ।