ਲਿਸ਼ਕਾਰਾ ਟੀ ਵੀ ਕੈਨੇਡਾ ਵਲੋਂ ਪੰਜਾਬੀ“ ਵਿਰਸਾ“ ਪ੍ਰੋਗਰਾਮ ਦਾ ਕੀਤਾ ਗਿਆ ਫਿਲਮਾਂਕਣ

ਜਗਰਾਉਂ 3 ਅਗਸਤ (ਤੇਜਿੰਦਰ ਸਿੰਘ ਜਸ਼ਨ)  -ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਕੈਨੇਡਾ ਦੀ ਧਰਤੀ ‘ਤੇ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਦਾ ਉਪਰਾਲਾ ਕਰਨ ਵਾਲੇ ਲਿਸ਼ਕਾਰਾ ਟੀਵੀ ਕੈਨੇਡਾ ਵਲੋਂ ਪੰਜਾਬੀ“ ਵਿਰਸਾ“ ਪ੍ਰੋਗਰਾਮ ਤਹਿਤ ਪੁਰਾਤਨ ਸੰਧਾਰੇ ਦੀ ਰਸਮ ਦਾ ਫਿਲਮਾਂਕਣ ਕੀਤਾ ਗਿਆ। ਨਿਰਮਾਤਾ ਸ਼ੰਮੀ ਝੱਜ ਅਤੇ ਨਿਰਦੇਸ਼ਕ  ਕੁਲਦੀਪ ਸਿੰਘ ਲੋਹਟ  ਦੀ ਸਮੁੱਚੀ ਟੀਮ ਵਲੋਂ ਜਗਰਾਉਂ ਦੇ ਆਸ ਪਾਸ ਪਿੰਡਾਂ ਵਿਚ ਦਸਤਾਵੇਜੀ ਪ੍ਰੋਗਰਾਮ “ਵਿਰਸਾ“ ਦਾ ਫਿਲਮਾਂਕਣ ਮੁਕੰਮਲ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬੀ ਲੋਕ ਧਾਰਾ ਵਿਚ ਸੰਧਾਰੇ ਦੀ ਰਸਮ ਦਾ  ਮਹੱਤਵਪੂਰਨ ਅਧਾਰ ਹੈ, ਜਿਸਦਾ ਸਬੰਧ ਸਾਡੇ ਰਿਸ਼ਤਿਆਂ ਨਾਲ  ਹੋਣ ਕਰਕੇ ਇਸ ਭਾਵਕ ਰਸਮ ਨੂੰ ਫਿਲਮਾਂਕਣ ਰੂਪ ‘ਚ ਪੇਸ਼ ਕਰਕੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ  ਦੀ ਕੋਸ਼ਿਸ਼ ਕੀਤੀ ਹੈ।ਇਸ ਮੌਕੇ ਸੁੰਧਾਰੇ ਦੇ ਰੂਪ ‘ਚ ਪੇਕੇ ਪਰਿਵਾਰ ਵਲੋਂ ਧੀਆਂ ਧਿਆਣੀਆਂ ਨੂੰ ਦਿੱਤੇ ਜਾਂਦੇ ਬਿਸਕੁਟ ਬਣਾਉਣ ਪ੍ਰਕਿਰਿਆ ਅਤੇ ਇਸ ਰਸਮ ਨਾਲ ਜੁੜੀਆਂ ਸ਼ਗਨਾਂ ਦੀਆਂ ਰਸਮਾਂ ਨੂੰ ਖੂਬਸੂਰਤ ਢੰਗ ਨਾਲ ਫਿਲਮਾਇਆ ਗਿਆ ਹੈ। ਇਸ ਪ੍ਰੋਗਰਾਮ ਦੇ ਨਿਰਮਾਤਾ ਸ਼ੰਮੀ ਝੱਜ,ਨਿਰਦੇਸ਼ਕ ਕੁਲਦੀਪ ਲੋਹਟ ਹਨ। ਅਦਾਕਾਰਾਂ ਵਿਚ ਸਿਮਰ ਕੌਰ, ਅਮਨ ਜੌਹਲ ,ਹੰਸਰਾਜ ਸਿੰਘ ਬਿਲਾਸਪੁਰ, ਮੈਡਮ ਜਸਵਿੰਦਰ ਕੌਰ, ਗੁਰਮੁਖ ਸਿੰਘ ਵਿੱਕੀ ਰਾਏਕੋਟ, ਜਸਕਰਨ ਬੱਲੀ, ਜੰਟਾ ਰਾਮਾਂ ,ਲਵਪ੍ਰੀਤ ਸਿੰਘ ਨਾਹਰ ਡਾ ਭਗਵਾਨ ਸੋ ਰਾਮਾ ਆਦਿ ਅਦਾਕਾਰਾਂ ਨੇ ਖੂਬਸੂਰਤ ਅਦਾਕਾਰੀ ਕੀਤੀ ਹੈ ਜਦਕਿ ਕੈਮਰਾਮੈਨ ਰਾਜੂ ਦੁਆ ਹਨ। ਇਹ ਪ੍ਰੋਗਰਾਮ ਜਲਦ ਲਿਸ਼ਕਾਰਾ ਟੀਵੀ ਕੈਨੇਡਾ ‘ਤੇ ਪ੍ਰਸਾਰਿਤ ਹੋਵੇਗਾ।      ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ