ਮਾੳੂਂਟ ਲਿਟਰਾ ਜ਼ੀ ਸਕੂਲ ‘ਚ ‘ਨਿਆਣੇ ਆਫ਼ ਪੰਜਾਬ ’ ਟੈਲੇਂਟ ਮੁਕਾਬਲਿਆਂ ਦਾ ਹੋਵੇਗਾ ਆਯੋਜਨ, ਮੁਕਾਬਲਿਆਂ ਸਬੰਧੀ ਸੱਦਾ ਪੱਤਰ ਕੀਤਾ ਜਾਰੀ

ਮੋਗਾ, 3 ਅਗਸਤ (ਜਸ਼ਨ )-ਮਾਉਟ ਲਿਟਰਾ ਜ਼ੀ ਸਕੂਲ ਮੋਗਾ ਨੂੰ ਪੰਜਾਬ ਦੇ ਹੋਰਨਾਂ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਮੰਤਵ ਨਾਲ ਚੁਣਿਆ ਗਿਆ ਹੈ ਅਤੇ ਇਸੇ ਤਹਿਤ ਸਕੂਲ ਵਿਚ ‘ਨਿਆਣੇ ਆਫ਼ ਪੰਜਾਬ ’ ਦੇ ਬੈਨਰ ਹੇੇਠ ਟੈਲੇਂਟ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਅੱਜ ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਡਾਇਰੈਕਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਸਟਾਫ ਨਾਲ ਹੋਣ ਵਾਲੇ ਟੈਲੇਂਟ ਮੁਕਾਬਲਿਆਂ ਦਾ ਸੱਦਾ ਪੱਤਰ ਜਾਰੀ ਕਰਦਿਆਂ ਦਿੱਤੀ। ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿਚ 3 ਤੋਂ 15 ਸਾਲ ਤੱਕ ਦੇ ਬੱਚੇ ਭਾਗ ਲੈ ਸਕਦੇ ਹਨ। ਉਹਨਾਂ ਕਿਹਾ ਕਿ ਮਾਉਟ ਲਿਰਾ ਜ਼ੀ ਸਕੂਲ ਇਕ ਅਜਿਹੀ ਸੰਸਥਾ ਹੈ ਜੋ ਵਿਦਿਆਥੀਆਂ ਨੂੰ ਪੂਰੇ ਅਤੇ ਨਿਵੇਕਲੇ ਮੌਕੇ ਮੁਹੱਈਆ ਕਰਦੀ ਹੈ। ਉਹਨਾਂ ਕਿਹਾ ਕਿ ਮਾੳੂਂਟ ਲਿਟਰਾ ਜ਼ੀ ਸਕੂਲ ਖੇਤਰ ਦਾ ਪਹਿਲਾ ਸਕੂਲ ਹੈ ਜੋ ਬੱਚਿਆਂ ਅੰਦਰ ਛੁਪੀ ਕਲਾ ਨੂੰ ਨਿਖਾਰਨ ਲਈ ਇਕ ਮੰਚ ਮੁਹੱਈਆ ਕਰਵਾ ਰਹੀ ਹੈ। ਇਸ ਮੌਕੇ ਸਕੂਲ ਸਟਾਫ ਹਾਜ਼ਰ ਸੀ।