ਨੌਜਵਾਨ ਨਸ਼ਿਆਂ ਤੋਂ ਬਚਣ ਵਾਸਤੇ ਕਿਰਤ ਸੱਭਿਆਚਾਰ ਨੂੰ ਅਪਣਾਉਣ-ਐਸ.ਐਸ.ਪੀ.ਗੁਰਪ੍ਰੀਤ ਸਿੰਘ ਤੂਰ

ਭਲੂਰ, 3 ਅਗਸਤ (ਜਸਵੰਤ ਗਿੱਲ )-ਬਲਾਕ ਟਾਸਕ ਫੋਰਸ ਬਾਘਾਪੁਰਾਣਾ ਵੱਲੋਂ ਬਲਾਕ ਕੋਆਰਡੀਨੇਟਰ ਰਾਜਵੀਰ ਸਿੰਘ ਭਲੂਰੀਏ ਦੀ ਅਗਵਾਈ ਵਿੱਚ ਪਿੰਡ ਭਲੂਰ ਦੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਲਗਾਇਆ ਗਿਆ ਨਸ਼ਿਆ ਸਬੰਧੀ ਜਾਗਰੂਕਤਾ ਕੈਂਪ ਸਫਲਤਾ ਪੂਰਵਿਕ ਸਮਾਪਤ ਹੋਇਆ। ਕੈਂਪ ਵਿੱਚ ਜਿੱਥੇ ਬਲਾਕ ਬਾਘਾਪੁਰਾਣਾ ਦੇ ਵੱਖ ਵੱਖ ਪਿੰਡਾਂ ਤੋਂ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ,ਕਲੱਬਾਂ ਦੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਉੱਥੇ ਹੀ ਮੁੱਖ ਮਹਿਮਾਨ ਦੇ ਤੌਰ ਤੇ ਮੋਗਾ ਜਿਲੇ ਦੇ ਸੀਨੀਅਰ ਪੁਲਿਸ ਕਪਤਾਨ ਸ: ਗੁਰਪ੍ਰੀਤ ਸਿੰਘ ਤੂਰ, ਐਸ. ਡੀ. ਐਮ. ਬਾਘਾਪੁਰਾਣਾ ਅਮਰਬੀਰ ਸਿੰਘ ,ਡੀ.ਐਸ.ਪੀ.ਬਾਘਾਪੁਰਾਣਾ ਰਣਜੋਧ ਸਿੰਘ, ਚੌਕੀ ਇੰਚਾਰਜ਼ ਨੱਥੂਵਾਲਾ ਗਰਬੀ ਕੁਲਵੰਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਨੋਡਲ ਅਫਸਰ ਜਿਲਾ ਪ੍ਰੀਸ਼ਦ ਡਾ: ਰਾਕੇਸ਼ ਆਰੋੜਾ,ਰੂਰਲ ਮੈਡੀਕਲ ਅਫਸਰ ਡਾ: ਪ੍ਰਭਜੋਤ ਸਿੰਘ ਸਿੰਘ, ਡਾ: ਨੀਰਜ਼,ਬਲਵੰਤ ਸਿੰਘ ਪ੍ਰੋਜੈਕਟ ਅਫਸਰ ਨਸ਼ਾ ਛੁਡਾਊ ਕੇਂਦਰ ਜਨੇਰ ਵੀ ਆਪਣੀ ਟੀਮ ਸਮੇਤ ਸ਼ਾਮਲ ਹੋਏ। ਇਸ ਮੌਕੇ  ਐਸ.ਐਸ.ਪੀ. ਤੂਰ ਨੇ ਹਾਜ਼ਰ ਲੋਕਾਂ ਨੂੰ ਕਿਰਤ ਸੱਭਿਆਚਾਰ ਅਪਣਾਉਣ,ਵਿਆਹਾਂ ਤੇ ਖਰਚ ਘੱਟ ਕਰਨ,ਚੰਗੇ ਗੀਤ ਸੁਣਨ,ਚੰਗੀਆਂ ਕਿਤਾਬਾਂ ਪੜਨ,ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪ੍ਰੇਰਨਾ ਦਿੱਤੀ। ਉਨਾ ਕਿਹਾ ਕਿ ਨੌਜਵਾਨਾਂ ਦਾ ਵਿਹਲੇ ਰਹਿਣਾ,ਮਾੜੇ ‘ਤੇ ਭੜਕਾਊ ਗੀਤ ਸੁਨਣਾ,ਫੈਸ਼ਨ ਕਰਨਾ,ਖੇਡਾਂ ਤੋਂ ਮੁੱਖ ਮੋੜਨਾ,ਫਾਲਤੂ ਦਿਖਾਵੇ ਦੇ ਖਰਚੇ ਕਰਨੇ ਆਦਿ ਗੱਲਾਂ ਨਸ਼ਿਆਂ ਵੱਲ ਰੁਝਾਨ ਹੋਣ ਦੇ ਕਾਰਣ ਹਨ । ਇਸ ਲਈ ਸਾਨੂੰ ਇਹਨਾਂ ਗੱਲਾਂ ਦਾ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਐਸ.ਡੀ.ਐਮ.ਬਾਘਾਪੁਰਾਣਾ ਅਮਰਬੀਰ ਸਿੰਘ ਨੇ ਕਿਹਾ ਕਿ ਬਾਘਾਪੁਰਾਣਾ ਡਵੀਜਨ ਵਿੱਚ ਨਸ਼ਾ ਛੁਡਵਾਉਣ ਦੇ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਕਿਸੇ ਵੀ ਨੌਜਵਾਨ ਨੂੰ ਨਸ਼ਾ ਛੱਡਣ ਦੀ ਕੋਈ ਦਿੱਕਤ ਨਾ ਆਵੇ। ਡੀ.ਐਸ.ਪੀ.ਬਾਘਾਪੁਰਾਣਾ ਰਣਜੋਧ ਸਿੰਘ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ 24 ਘੰਟੇ ਲੋਕਾਂ ਦੀ ਸੇਵਾ ਲਈ ਹਾਜ਼ਰ ਹਨ ਕੋਈ ਵੀ ਵਿਅਕਤੀ ਉਹਨਾਂ ਨੂੰ ਕਿਸੇ ਵਕਤ ਵੀ ਆ ਕੇ ਮਿਲ ਸਕਦਾ ਹੈ ਅਤੇ ਆਪਣੀ ਗੱਲ ਦੱਸ ਸਕਦਾ ਹੈ। ਇਸ ਤੋਂ ਇਲਾਵਾ ਉੱਘੇ ਸਾਹਿਤਕਾਰ ਅਤੇ ਵਿਦਵਾਨ ਡਾ: ਗੁਰਚਰਨ ਨੂਰਪੁਰ ,ਡਾ: ਪ੍ਰਭਜੋਤ ਸਿੰਘ,ਡਾ: ਗੁਰਮੇਲ ਸਿੰਘ ਮਾਛੀਕੇ ਜਿਲਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਏਸ਼ਨ ਨੇ ਵੀ ਨਸ਼ਿਆ ਬਾਰੇ ਵਿਸਥਾਰ ਨਾਲ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਰਾਜਵੀਰ ਭਲੂਰੀਏ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਸੰਗਤਾਂ ਵਾਸਤੇ ਚਾਹ,ਪਾਣੀ ਦੀ ਸੇਵਾ ਸ਼ੇਰ ਸਿੰਘ ਸ਼ੇਰਾ ਬਰਾੜ ਅਤੇ ਫੌਜੀ ਪ੍ਰਗਟ ਸਿੰਘ ਜਟਾਣਾ ਦੇ ਪਰਿਵਾਰਾਂ ਵੱਲੋਂ ਕੀਤੀ ਗਈ।ਇਸ ਮੌਕੇ ਤੇ ਬਲਾਕ ਟਾਸਕ ਫੋਰਸ ਬਾਘਾਪੁਰਾਣਾ ਦੇ ਸੀਨੀਅਰ ਮੈਂਬਰ ਜਸਪਾਲ ਸਿੰਘ ਮਾਹਲਾ,ਬੂਟਾ ਸਿੰਘ ਸੁੰਗਲ ਸੁਖਾਨੰਦ,ਜਸਪ੍ਰੀਤ ਸਿੰਘ ਘੋਲੀਆ, ਡਾ: ਸੁਖਪਾਲ ਸਿੰਘ ਬਾਘਾਪੁਰਾਣਾ, ਡਾ: ਕੇਵਲ ਸਿੰਘ ਖੋਟੇ ਬਲਾਕ ਪ੍ਰਧਾਨ ,ਸਮਾਲਸਰ ਸੇਵਾ ਸੰਮਤੀ ਦੇ ਪ੍ਰਧਾਨ ਡਾ: ਬਲਰਾਜ ਸਿੰਘ ਰਾਜੂ,ਬਾਬਾ ਬੰਤ ਸਿੰਘ ਵੈਲਫੇਅਰ ਕਲੱਬ ਬਾਘਾਪੁਰਾਣਾ ਦੇ ਮੈਂਬਰ,ਦਸ਼ਮੇਸ਼ ਸਪੋਰਟਸ ਕਲੱਬ ਭਲੂਰ ਦੇ ਮੈਂਬਰ, ਫਾਰਮਾਸਿਸਟ ਗੁਰਤੇਜ ਸਿੰਘ,ਮਿਸਤਰੀ ਪ੍ਰੀਤਮ ਸਿੰਘ ,ਇਕਬਾਲ ਸਿੰਘ ਫੌਜੂਕਾ, ਸ਼ੇਰੀ ਬਰਾੜ, ਕਿਸਾਨ ਆਗੂ ਜਰਨੈਲ ਸਿੰਘ, ਕਿਸਾਨ ਆਗੂ ਗੁਰਦੀਪ ਸਿੰਘ ਜਟਾਣਾ,ਬੈਂਕ ਮੈਨੇਜਰ ਹਰਮਿੰਦਰਪਾਲ ਸਿੰਘ ਗਿੱਲ, ਜੇ.ਈ.ਕੁਲਦੀਪ ਸਿੰਘ,ਜਸਵੀਰ ਭਲੂਰੀਆ,ਜਸਵੀਰ ਸਿੰਘ ਭੱਟੀ,ਡਾ: ਟੋਨੀ, ਗੁਰਮੇਲ ਸਿੰਘ ,ਚੰਦ ਸਿੰਘ,ਪੰਮਾ ਸੇਠ,ਰੇਸ਼ਮ ਸਿੰਘ, ਕਰਨੈਲ ਸਿੰਘ ਮੈਂਬਰ ਬਲਾਕ ਸੰਮਤੀ ਸੁਖਾਨੰਦ,ਪੰਚ ਸੁਰਜੀਤ ਸਿੰਘ ਬੁਰਾ,ਜਰਨੈਲ ਸਿੰਘ ਸਾਬਕਾ ਪੰਚ,ਪੰਚ ਸੁਰਜੀਤ ਸਿੰਘ ਸੁਖਾਨੰਦ, ਜਗਪਾਲ ਸਿੰਘ ਮਾਹਲਾ, ਗੁਰਦੇਵ ਸਿੰਘ ਮਾਹਲਾ, ਡਾ: ਗੁਰਪ੍ਰੀਤ ਸਿੰਘ ਮਾਹਲਾ ਖੁਰਦ, ਯਾਦ ਮਾਨ ਮਾਹਲਾ,ਅਮਨਾ ਫੌਜੀ,ਗੋਰਾ,ਬਲਦੇਵ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।