ਲਿਟਲ ਮਿਲੇਨੀਅਮ ਸਕੂਲ ’ਚ ਬਲੂ ਡੇ ਮਨਾਇਆ ਗਿਆ

ਮੋਗਾ, 2 ਅਗਸਤ (ਜਸ਼ਨ )-ਸਥਾਨਕ ਓਜ਼ੋਨ ਕੌਂਟੀ ਕਾਲੋਨੀ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਅੱਜ ਨੀਲੇ ਰੰਗ ਬਾਰੇ ਜਾਣਕਾਰੀ ਦੇਣ ਲਈ ਬਲੂ ਡੇ ਮਨਾਇਆ ਗਿਆ। ਇਸ ਦੌਰਾਨ ਸਕੂਲ ਨੂੰ ਨੀਲੇ ਰੰਗ ਦੇ ਗੁਬਾਰਿਆਂ ਨਾਲ ਸਜਾਇਆ ਗਿਆ। ਇਸ ਮੌਕੇ ਸਾਰੇ ਬੱਚੇ ਅਤੇ ਅਧਿਆਪਕਾਂ ਨੇ ਨੀਲੇ ਰੰਗ ਦੀਆਂ ਪੌਸ਼ਾਕਾਂ ਪਹਿਨੀਆਂ ਹੋਈਆਂ ਸਨ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਕਿਹਾ ਕਿ ਸਕੂਲ ਵਿਚ ਬੱਚਿਆਂ ਨੂੰ ਵੱਖ ਵੱਖ ਰੰਗਾਂ ਦੀ ਪਹਿਚਾਣ ਕਰਵਾਉਣ ਅਤੇ ਜ਼ਿੰਦਗੀ ਵਿਚ ਰੰਗਾਂ ਦਾ ਮਹੱਤਵ ਨੂੰ ਸਮਝਾਉਣ ਲਈ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ । ਉਹਨਾਂ ਕਿਹਾ ਕਿ ਨੀਲਾ ਰੰਗ ਆਪਣੀਆਂ ਵਿਸ਼ੇਸ਼ ਖੂਬੀਆਂ ਕਾਰਨ ਕਾਫੀ ਮਹੱਤਤਾ ਰੱਖਦਾ ਹੈ। ਉਹਨਾਂ ਕਿਹਾ ਕਿ ਸਕੂਲ ਵੱਲੋਂ ਅਜਿਹੇ ਦਿਵਸ ਅੱਗੇ ਵੀ ਨਿਰੰਤਰ ਜਾਰੀ ਰਹਿਣਗੇ। ਇਸ ਮੌਕੇ ਸਕੂਲ ਸਟਾਫ ਤੇ ਬੱਚੇ ਹਾਜ਼ਰ ਸਨ।