ਹੇਮਕੁੰਟ ਸਕੂਲ ਵਿਖੇ ਨੰਨ੍ਹੇ ਮੁੰਨਿਆ ਨੇ ਮਨਾਇਆ ਵਾਤਾਵਰਣ ਦਿਵਸ

ਕੋਟਈਸੇਖਾਂ,2 ਅਗਸਤ (ਜਸ਼ਨ): ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੂਲ  ਕੋਟ-ਈਸੇ-ਖਾਂ ਵਿਖੇ  ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਵਾਤਾਵਰਣ ਦਿਵਸ  ਮਨਾਇਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ  ਸ਼ੁੱਧ ਹਵਾ ਅਤੇ ਪਾਣੀ ਸਾਡੇ ਜੀਵਨ ਦਾ ਆਧਾਰ ਹਨ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਇਹ ਦੋਵੇਂ ਹੀ ਤੱਤ ਗੰਧਲੇ ਹੋ ਚੁੱਕੇ ਹਨ। ਅੱਜ ਦੇ ਸਮੇਂ ਵਿੱਚ ਵਾਤਾਵਰਣ ਪ੍ਰਦੂਸ਼ਣ ਇਸ ਹੱਦ ਤੱਕ ਵੱਧ ਗਿਆ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਧਰਤੀ ਰਹਿਣਯੋਗ ਨਹੀ ਰਹੇਗੀ । ਸਨਅਤੀਕਰਨ,ਸ਼ਹਿਰੀਕਰਨ ਤੇ ਅਖੌਤੀ ਵਿਕਾਸ ਦੇ ਨਾਂਅ ‘ਤੇ ਲੱਖਾਂ ਦਰੱਖਤਾਂ ਦੀ ਕਟਾਈ ਕੀਤੀ ਗਈ ਹੈ। ਦਰੱਖਤਾ ਦੀ ਘਾਟ ਕਾਰਨ  ਆਲਮੀ ਤਪਸ਼ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ, ਜਿਸ ਕਾਰਨ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚ ਰਿਹਾ ਹੈ । ਮਨੁੱਖਾਂ ਦੇ ਨਾਲ-ਨਾਲ ਇਹ ਬਿਮਾਰੀਆਂ ਹੁਣ ਪਸ਼ੂਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਹੀਆ ਹਨ । ਮਨੁੱਖ ਦੁਆਰਾ ਆਪਣੀ ਅਰਾਮਪ੍ਰਸਤੀ ਲਈ ਲਗਾਏ ਯੰਤਰ ਜਿਵੇਂ ਏ.ਸੀ. ,ਫਰਿੱਜ ਅਤੇ ਮੋਟਰ ਕਾਰਾਂ ਵਿੱਚੋਂ ਦਿਨ-ਰਾਤ ਨਿਕਲਦੀ ਕਲੋਰੋ-ਫਲੋਰੋ ਕਾਰਬਨ ਅਤੇ ਕਾਰਬਨ ਮੋਨੋਆਕਸਾਈਡ ਓਜ਼ੋਨ ਪਰਤ ਵਿੱਚ ਛੇਕ ਕਰ ਰਹੀ ਹੈ । ਸੰਧੂ ਨੇ ਆਖਿਆ ਕਿ ਆਪਣੀ ਵਿਅਕਤੀਗਤ ਜਿੰਮੇਵਾਰੀ ਸਮਝਦੇ ਹੋਏ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਵੱਡੇ ਹੋਣ ਤੱਕ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਅੱਜ ਨੰਨ੍ਹੇ-ਮੁੰਨਿਆਂ ਬੱਚਿਆਂ ਵੱਲੋਂ ਬੂਟੇ ਵੀ ਲਗਾਏ ਗਏ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਦਰੱਖਤ ਲਗਾ ਕੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਧਰਤੀ ਮਾਂ ਦੀ ਗੋਦ ਵਿੱਚ ਅਸੀਂ ਆਪਣਾ ਸਾਰਾ ਜੀਵਨ ਬਿਤਾੳਂੁਦੇ ਹਾਂ,ਉਸ ਨੂੰ ਹਰੀ-ਭਰੀ ਤੇ ਪ੍ਰਦੂਸ਼ਣ ਮੁਕਤ ਰੱਖਣਾ ਸਾਡਾ ਨੈਤਿਕ ਫਰਜ਼ ਹੈ । ਇਸ ਮੌਕੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ,ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ , ਕਾਜਲ ਮੈਡਮ, ਪ੍ਰਭਦੀਪ ਕੌਰ ਅਤੇ ਪਰਭਜੀਤ ਕੌਰ ਸ਼ਾਮਲ ਸਨ ।