ਪੱਤਰਕਾਰ ਮਨੀਸ਼ਾ ਨੂੰ ਸਦਮਾ,ਭਰਾ ਦੀ ਮੌਤ

ਨਿਹਾਲ ਸਿੰਘ ਵਾਲਾ, 2 ਅਗਸਤ (ਪੱਤਰ ਪਰੇਰਕ)-ਨਿਹਾਲ ਸਿੰਘ ਵਾਲਾ ਤੋਂ ਪੱਤਰਕਾਰ ਮਨੀਸ਼ਾ ਗੋਇਲ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਸ ਦਾ ਨੌਜਵਾਨ ਭਰਾ ਸੋਨੂੰ ਪੁੱਤਰ ਅਜੀਤਪਾਲ ਗੋਇਲ ਪਲਾਈਵਾਲੇ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਸੋਨੂੰ ਨਮਿਤ ਪਾਠ ਦਾ ਭੋਗ 5 ਅਗਸਤ ਦਿਨ ਐਤਵਾਰ ਨੂੰ ਅਗਰਵਾਲ ਧਰਮਸ਼ਾਲਾ ਨਿਹਾਲ ਸਿੰਘ ਵਾਲਾ ਵਿਖੇ 11 ਤੋਂ 1 ਵਜੇ ਤੱਕ ਪਵੇਗਾ। ਸਮੂਹ ਪੱਤਰਕਾਰ ਭਾਈਚਾਰਾ ਤੇ ਰਾਜਨੀਤਕ ਸਮਾਜਸੇਵੀ ਸ਼ਖਸੀਅਤਾਂ ਨੇ ਮਨੀਸ਼ਾ ਗੋਇਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।