ਸੁਖਪਾਲ ਖਹਿਰਾ ਦੀ ਅਗਵਾਈ ‘ਚ ਬਠਿੰਡਾ ਵਿਖੇ ਹੋਈ ਕਨਵੈਨਸ਼ਨ, ਇਸ ਮਹਾਂ ਰੈਲੀ ਨੇ ਨਵੀਂ ਪਾਰਟੀ ਬਣਾਉਣ ਦੇ ਵੀ ਦਿੱਤੇ ਸੰਕੇਤ

ਬਠਿੰਡਾ,2 ਅਗਸਤ (ਪੱਤਰ ਪਰੇਰਕ) -ਅੱਜ ਬਠਿੰਡਾ ਵਿਖੇ ਖਹਿਰਾ ਦੇ ਹੱਕ ਵਿਚ ਹੋਈ ਮਹਾਂ ਰੈਲੀ ਨੇ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਵੀ ਦੇ ਦਿੱਤੇ ਨੇ। ਪੰਜਾਬ ਵਿਧਾਨ ਸਭਾ ਦੇ ਆਮ ਆਦਮੀ ਪਾਰਟੀ ਤੋਂ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਬਠਿੰਡਾ ਰੈਲੀ ‘ਚ ਹੋਈ ਅੱਜ ਦੀ ਮਹਾਂ ਰੈਲੀ ’ਚ ਖਹਿਰਾ ਸਣੇ ਆਪ ਦੇ 6 ਵਿਧਾਇਕਾਂ ਨੇ ਸ਼ਮੂਲੀਅਤ ਕੀਤੀ। ਇਹਨਾਂ ਵਿਧਾਇਕਾਂ ਵਿਚ ਸ: ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਤੋਂ ਇਲਾਵਾ ਮਾਸਟਰ ਬਲਦੇਵ ਸਿੰਘ ਜੈਤੋ,ਪਿਰਮਿਲ ਸਿੰਘ ਖਾਲਸਾ ਭਦੌੜ, ਨਾਜ਼ਰ ਸਿੰਘ ਮਾਨਸ਼ਾਹੀਆਂ ਮਾਨਸਾ ,ਜਗਤਾਰ ਸਿੰਘ ਜੱਗਾ ਹਿੱਸੋਵਾਲ ਹਲਕਾ ਰਾਏਕੋਟ ਅਤੇ ਜਗਦੇਵ ਸਿੰਘ ਕਮਾਲੂ ਮੌੜ ਸ਼ਾਮਲ ਸਨ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਅਤੇ ਬਾਕੀ ਆਗੂਆਂ ਨੇ ਆਪ ਦੀ ਪੰਜਾਬ ਯੂਨਿਟ ਨੂੰ ਖੁਦ ਮੁਖਤਿਆਰੀ ਦੇਣ ਦੀ ਗੱਲ ਆਖੀ। ਰੈਲੀ ‘ਚ ਸ਼ਾਮਿਲ ਸਮੁੱਚੀ ਲੀਡਰਸ਼ਿਪ ਨੇ ਖਹਿਰਾ ਨੂੰ ਹਟਾ ਕੇ ਬਲਬੀਰ ਸਿੰਘ ਚੀਮਾਂ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣ ਦਾ ਖੁੱਲ ਕੇ ਵਿਰੋਧ ਵੀ ਕੀਤਾ। ਰੈਲੀ ਵਿਚ ‘ਚ ਪਹੁੰਚੇ ਲੋਕਾਂ ਅੱਗੇ 6 ਮਤੇ ਰੱਖੇ। ਇਹਨਾਂ 6 ਮਤਿਆਂ ਨੂੰ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਪੜਿਆ,ਜਿਸ ਵਿਚ ਮਤਾ ਨੰ. 1‘ਚ ਪੰਜਾਬ ਵਿਚ ਪਾਰਟੀ ਨੂੰ ਖੁਦਮੁਖਤਿਆਰ ਬਣਾਉਣ ਦੀ ਪ੍ਰਵਾਨਗੀ ਹੋਵੇ ਤੇ ਪਾਰਟੀ ਆਪਣੇ ਪੱਧਰ ‘ਤੇ ਫੈਸਲੇ ਲੈ ਸਕੇ, ਮਤਾ ਨੰ. 2 ਮੁਤਾਬਕ ਸਰਬਸੰਮਤੀ ਨਾਲ ਮੌਜੂਦਾ ਨਕਾਰਾ ਸੰਗਠਨ ਨੂੰ ਭੰਗ ਕਰਦੀ ਹੈ,ਜਿਸਨੇ ਸੂਬੇ ‘ਚ ਪਾਰਟੀ ਨੂੰ ਕਮਜ਼ੋਰ ਬਣਾਇਆ। ਇਸ ਮਤੇ ਵਿਚ ਦਿੱਲੀ ਗਏ ਵਿਧਾਇਕਾਂ ਨੂੰ ਨਕਾਰਨ ਦਾ ਮਤਾ ਕਰਾਇਆ ਪਾਸ। ਆਮ ਆਦਮੀ ਪਾਰਟੀ ਪੰਜਾਬ ਦਾ ਇਕ ਨਵਾਂ ਸੰਗਠਨ ਤਿਆਰ ਕਰਨ ਦੀ ਪ੍ਰਵਾਨਗੀ ਲਈ, ਮਤਾ ਨੰ. 3 ’ਚ ਵਿਧਾਨ ਸਭਾ ‘ਚ ਖਹਿਰਾ ਨੇ ਜੋ ਨਿਡਰਤਾ ਨਾਲ ਪੰਜਾਬ ਦੇ ਹੱਕਾਂ ਲਈ ਮੁੱਦੇ ਉਠਾਏ ਉਨਾਂ ਦੀ ਪਾਰਟੀ ਸ਼ਲਾਘਾ ਕਰਦੀ ਹੈ, ਮਤਾ ਨੰ. 4 ’ਚ ਸੁਖਪਾਲ ਖਹਿਰਾ ਨੂੰ ਗੈਰਸੰਵਿਧਾਨਕ ਤਰੀਕੇ ਨਾਲ ਹਟਾਏ ਜਾਣ ਤੇ ਕਠੋਰ ਸ਼ਬਦਾਂ ਵਿਚ ਨਿੰਦਾ ਕਰਨਾ , ਵਲੰਟੀਅਰ ਇਸ ਨੂੰ ਖਾਰਜ ਕਰਦੇ ਨੇ ਤੇ ਇਕ ਹਫਤੇ ਦੇ ਅੰਦਰ-ਅੰਦਰ ਪਾਰਟੀ ਹਾਈਕਮਾਨ ਚੰਡੀਗੜ ‘ਚ ਮੀਟਿੰਗ ਤੋਂ ਬਾਅਦ ਨਵਾਂ ਵਿਰੋਧੀ ਧਿਰ ਨੇਤਾ ਨਿਯੁਕਤ ਕੀਤਾ ਜਾਵੇ,ਮਤਾ ਨੰ. 5 ਮੁਤਾਬਕ 12 ਅਗਸਤ ਤੋਂ ਜ਼ਿਲਾ ਪੱਧਰੀ ਪ੍ਰੋਗਰਾਮਾਂ ਦੀ ਲੜੀ ‘ਚ ਹੁਸ਼ਿਆਰਪੁਰ ਤੋਂ ਪਹਿਲਾ ਜ਼ਿਲਾ ਪੱਧਰੀ ਪ੍ਰੋਗਰਾਮ ਆਯੋਜਨ ਕਰਨ ਅਤੇ ਖਹਿਰਾ ਨੇ ਲੋਕਾਂ ਅੱਗੇ ਅਵਾਜ਼ ਬੁਲੰਦ ਕੀਤੀ ਕਿ ਜਿੰਨਾਂ ਵਿਧਾਇਕਾਂ ਨੇ ਗੱਦਾਰੀ ਕੀਤੀ ਹੈ ਉਨਾ ਨੂੰ ਪਿੰਡਾਂ ਵਿਚ ਨਾਂ ਵੜਨ ਦੇਣ ਅਤੇ ਮਤਾ ਨੰ.  6 ਮੁਤਾਬਕ  ਪਿੰਡਾਂ ਸ਼ਹਿਰਾਂ ਵਿਚ ਹਿੰਸਕ ਕਾਰਵਾਈ ਨਹੀਂ ਕਰਨੀ। ਦਲੀਲਾਂ ਨਾਲ ਜੁਆਬ ਦੇਣ ਦੇ ਨਾਲ ਨਾਲ ਬਾਹਰ ਵਸਦੇ ਪੰਜਾਬੀਆਂ ਦੇ ਯੋਗਦਾਨ ਦੀ ਪਾਰਟੀ ਨੇ ਸ਼ਲਾਘਾ ਕੀਤੀ।  ਅੰਤ ’ਚ ਖਹਿਰਾਂ ਨੇ ਕਿਹਾ ਕਿ ਉਹਨਾਂ ਮੁੱਖ ਮਕਸਦ ਪਿੰਡਾਂ ‘ਚ ਜਾ ਕੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਹੈ । ਸੁਖਪਾਲ ਖਹਿਰਾ ਵੱਲੋਂ ਪੰਜਾਬੀ ਏਕਤਾ ਦਾ ਨਾਅਰਾ ਲਾਉਂਦਿਆਂ ਇਸ ਮਹਾਂ ਰੈਲੀ ਨੂੰ ਸਮੇਟਿਆ ਗਿਆ। ਮੋਗਾ ਜ਼ਿਲੇ ਦੇ ਸੀਨੀਅਰ ਮੀਤ ਪ੍ਰਧਾਨ ‘ਆਪ’ ਬਲਵੰਤ ਸਿੰਘ ਬਾਬੂ ਭਿੰਡਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਵਲੰਟੀਅਰ ਆਜ਼ਾਦੀ ਚਾਹੰੁਦੇ ਹਨ । ਉਹਨਾਂ ਕਿਹਾ ਕਿ ਅੱਜ ਪਾਸ ਕੀਤੇ ਮਤੇ ਵੀ ਵਲੰਟੀਅਰ ਮਨਾਂ ਦੀ ਤਰਜ਼ਮਾਨੀ ਕਰਦੇ ਹਨ ਅਤੇ ਹੁਣ ਵਲੰਟੀਅਰ ਚਾਹੰੁਦੇ ਹਨ ਕਿ ਇਹ 7 ਵਿਧਾਇਕ ਦਿੱਲੀ ਹਾਈਕਮਾਂਡ ਨਾਲ ਰਾਬਤਾ ਬਣਾ ਕੇ ਵਲੰਟੀਅਰ ਮਨਾਂ ਦਾ ਸੁਨੇਹਾ ਦਿੱਲੀ ਹਾਈਕਮਾਂਡ ਨੂੰ ਦੇਣ ਤਾਂ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਨਵੀਂ ਟੀਮ ਵਲੰਟੀਅਰਾਂ ਦੀ ਮਰਜ਼ੀ ਨਾਲ ਚੁਣੀ ਜਾ ਸਕੇ। ਉਹਨਾਂ ਮੰਨਿਆ ਕਿ ਬੇਸ਼ੱਕ ਦਿੱਲੀ ਨੇ ਖਹਿਰਾ ਨੂੰ ਸਿਆਸੀ ਤੌਰ ‘ਤੇ ਖਤਮ ਕਰਨ ਦਾ ਯਤਨ ਕੀਤਾ ਪਰ ਲੋਕ ਸ਼ਕਤੀ ਦਾ ਕਮਾਲ ਹੈ ਕਿ ਅੱਜ ਦੀ ਤਰੀਕ ਵਿਚ ਸੁਖਪਾਲ ਸਿੰਘ ਖਹਿਰਾ ਪੰਜਾਬ ਦਾ ਸਰਬ ਪ੍ਰਵਾਨਿਤ ਹਰਮਨ ਪਿਆਰਾ ਆਗੂ ਹੋ ਨਿਬੜਿਆ ਹੈ।  
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ