ਵੱਖ ਵੱਖ ਲੋਕ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਦੇਣ ਹਿਤ ਸੈਮੀਨਾਰ ਲਗਾਇਆ ਗਿਆ

ਬਾਘਾ ਪੁਰਾਣਾ,1 ਅਗਸਤ (ਰਣਵਿਜੇ ਸਿੰਘ ਚੌਹਾਨ) :ਅੱਜ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਪਿੰਡਾਂ ਵਿੱਚਲੇ ਸਾਂਝ ਕੇਂਦਰਾਂ ਵਾਲੀ ਚਰਚਾ ਤੇ ਰੋਕ ਲਗਾਉਂਦਿਆਂ ਤਿੰਨਾਂ ਪਿੰਡਾਂ ਲਈ ਇਕੱਠੇ ਇੱਕ ਜਗ੍ਹਾ ਸਰਕਾਰੀ ਕੰਮਾਂ ਦੇ ਲਈ ਕੈਂਪ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ । ਇਸੇ ਲੜੀ ਤਹਿਤ ਅੱਜ ਪਿੰਡ ਬੰਬੀਹਾ ਭਾਈ ਦੇ ਭਾਈ ਬਹਿਲੋ ਦੀਵਾਨ ਹਾਲ ਵਿਚ ਪਿੰਡ ਚੀਦਾ ,ਵਾਂਦਰ ਤੇ ਸਥਾਨਕ ਪਿੰਡ ਦੇ ਲੋਕਾਂ ਲਈ ਸਰਕਾਰੀ ਸੇਵਾਵਾਂ ਦੇਣ ਲਈ ਵੱਖ ਵੱਖ ਮਹਿਕਮਿਆਂ ਦੇ ਅਫਸਰਾਂ ਨੇ ਆਪਣੀ ਹਾਜ਼ਰੀ ਲੁਆਈ। ਡਿਪਟੀ ਕਮਿਸ਼ਨਰ ਮੋਗਾ ਤੇ ਸਥਾਨਕ ਤਹਿਸੀਲਦਾਰ ਬਾਘਾ ਪੁਰਾਣਾ ਦੇ ਹੁਕਮਾਂ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਿੰਡ ਚੀਦਾ ਵਾਂਦਰ ਤੇ ਬੰਬੀਹਾ ਦੇ ਲੋਕਾਂ ਲਈ ਸਰਕਾਰੀ ਸੇਵਾਵਾਂ ਤੇ ਨਵੀਂਆਂ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ । ਵੱਖ ਵੱਖ ਮਹਿਕਮਿਆਂ ਦੇ ਅਫਸਰਾਂ ਨੇ  ਸਰਕਾਰੀ ਕੰਮਾਂ ਲਈ ਵਿਸ਼ੇਸ਼ ਵਰਤੋਂ ਵਿੱਚ ਆਉਣ ਵਾਲੇ ਸਰਕਾਰੀ ਦਸਤਾਵੇਜ਼ਾਂ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਕਾਰਡ ਤੇ ਸਰਟੀਫਿਕੇਟ ਬਨਾਉਣ ਸਬੰਧੀ ਫਾਰਮ ਭਰਾਏ ਗਏ। ਹਾਜ਼ਰ ਕਰਮਚਾਰੀਆਂ ਨੇ ਆਪਣੇ ਆਪਣੇ ਵਿਭਾਗਾਂ ਵਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਜਿਸ ਦੌਰਾਨ ਸਿਹਤ ਵਿਭਾਗ ਵੱਲੋਂ ਡਾ ਰੇਸ਼ਮ ਸਿੰਘ ਮਠਾੜੂ ਠੱਠੀ ਭਾਈ ਜਿਲ੍ਹਾ ਸਿਹਤ ਸੁਪਰਵਾਈਜ਼ਰ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਆਏ ਲੋਕਾਂ ਨੂੰ ਮੌਜੂਦਾ ਮੌਸਮ ਦੌਰਾਨ ਡੇਂਗੂ, ਮਲੇਰੀਆ ਤੇ ਪੇਟ ਦੇ ਰੋਗਾਂ ਦੇ ਲੱਛਣ, ਫੈਲਣ ਅਤੇ ਇਸ ਦੇ ਬਚਾਅ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਫੀਮੇਲ ਸੁਪਰਵਾਈਜ਼ਰ ਛਿੰਦਰ ਕੌਰ ਵਲੋਂ ਸੁਰੱਖਿਅਤ ਜਣੇਪਾ ਤੇ ਜਨਨੀ ਸੁਰੱਖਿਆ ਯੋਜਨਾ ਤੇ ਔਰਤਾਂ ਦੇ ਹੋਰ ਰੋਗਾਂ ਬਾਰੇ ਚਾਨਣਾ ਪਾਇਆ ਗਿਆ । ਕਿਰਤ ਵਿਭਾਗ ਤੋਂ ਨਛੱਤਰ ਸਿੰਘ ਪੈਰਾਲੀਗਲ ਵਲੰਟੀਅਰ, ਵੀਰਪਾਲ ਕੌਰ ਕਲਰਕ ਭਲਾਈ ਵਿਭਾਗ ਪੰਜਾਬ ਤੋਂ ਆਸ਼ੀਰਵਾਦ ਯੋਜਨਾ, ਤੇ ਅੰਤਰਜਾਤੀ ਵਿਆਹ ਯੋਜਨਾ ਲੈ ਕੇ ਹਾਜ਼ਿਰ ਸਨ। ਰੋਜ਼ਗਾਰ ਵਿਭਾਗ ਤੋਂ ਅਨਮੋਲ ਸਿੰਘ ਨੇ ਬੇਰੁਜ਼ਗਾਰਾਂ ਦੇ ਰੋਜ਼ਗਾਰ ਕਾਰਡ ਭਰੇ ਗਏ । ਸਿੱਖਿਆ ਵਿਭਾਗ ਤੋਂ ਇਕਬਾਲ ਸਿੰਘ ਨੇ ਮੁੱਢਲੀ ਸਿੱਖਿਆ ਤੇ ਮੁਫਤ ਵਿਦਿਆ ਬਾਰੇ ਜਾਣਕਾਰੀ ਦਿੱਤੀ ।ਹਰਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਇੰਸਪੈਕਟਰ ਵਲੋਂ ਨਵੇਂ ਬਣਨ ਵਾਲੇ ਨੀਲੇ ਕਾਰਡਾਂ ਦੇ ਫਾਰਮ ਭਰਾਏ ਗਏ। ਹੈਲਥ ਵਿਭਾਗ ਤੋਂ ਨਵਜੋਤ ਕੌਰ ਏ ਐਨ ਐਮ ਤੇ ਛਿੰਦਰ ਕੌਰ ਸਿਹਤ ਕਾਮਾ ਨੇ ਜੇ ਐਸ ਵਾਈ ਤੇ ਭਗਤ ਪੂਰਨ ਸਿੰਘ ਬੀਮਾਂ ਯੋਜਨਾ ਦੇ ਲਾਭ ਬਾਰੇ ਦੱਸਿਆ ।ਹਰਪ੍ਰੀਤ ਕੌਰ ਸੁਪਰਵਾਈਜ਼ਰ ਨੇ ਬੁੱਢਾਪਾ ਪੈਨਸ਼ਨ, ਅੰਗਹੀਣ ਪੈਨਸ਼ਨ, ਆਸ਼ਰਿਤ ਪੈਨਸ਼ਨ ਤੇ ਮਾਤਰਤਵ ਯੋਜਨਾ ਤਹਿਤ ਪਹਿਲੇ ਬੱਚੇ ਦੇ ਜਨਮ ਵੇਲੇ 5000 ਰੁਪਏ ਮਿਲਨ ਦੀ ਸਕੀਮ ਬਾਰੇ ਜਾਣਕਾਰੀ ਦਿੱਤੀ । ਤਿੰਨ ਪਿੰਡਾਂ ਦੀਆਂ ਆਂਗਨਵਾੜੀ ਵਰਕਰਾਂ ਸੁਖਪਾਲ ਕੌਰ, ਪਰਮਜੀਤ ਕੌਰ, ਵੀਰਪਾਲ ਕੌਰ ਬੰਬੀਹਾ ਭਾਈ ਤੋਂ ਸੁਖਪਾਲ ਕੌਰ, ਜਸਕਰਨ ਕੌਰ, ਹਰਜਿੰਦਰ ਕੌਰ, ਕਮਲਪਰਦੀਪ ਕੌਰ, ਸੁਖਪ੍ਰੀਤ ਕੌਰ ਪੰਜੇ ਪਿੰਡ ਵਾਂਦਰ ਤੋਂ ਜਸਵੀਰ ਕੌਰ, ਕਿਰਪਾਲ ਕੌਰ ਪਿੰਡ ਚੀਦਾ ਤੋਂ ਪੈਨਸ਼ਨਾਂ ਤੇ ਛੋਟੇ ਬੱਚਿਆਂ ਨੂੰ ਵੱਧ ਤੋਂ ਵੱਧ ਆਂਗਨਵਾੜੀ ਸੈਂਟਰਾਂ ਵਿੱਚ ਭੇਜਣ ਤੇ ਉਥੇ ਮਿਲਦੇ ਬੱਚਿਆਂ ਦੇ ਖਾਣੇ ਸਬੰਧੀ ਦੱਸਿਆ ।ਪੰਜਾਬ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਰਮਪਰੀਤ ਸਿੰਘ ਉਪਰੇਟਰ ਤੇ ਜਸਵੀਰ ਕੌਰ ਕਲਰਕ ਨੇ ਸਵੱਛ ਭਾਰਤ ਮਿਸ਼ਨ ਤਹਿਤ ਪਿੰਡਾਂ ਵਿੱਚ ਬਣਨ ਵਾਲੇ ਪਖਾਨਿਆ ਤੇ ਕੁਦਰਤੀ ਸਰੋਤ ਪਾਣੀ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਸਾਰਾ ਪ੍ਰਬੰਧ ਨਗਰ ਨਿਵਾਸੀਆਂ ਤੇ ਕਰ ਭਲਾ ਹੋ ਭਲਾ ਸੋਸਾਇਟੀ ਵੱਲੋਂ ਕੀਤਾ ਗਿਆ । ਆਏ ਹੋਏ ਕਰਮਚਾਰੀਆ ਦੇ ਚਾਹ ਪਾਣੀ ਦਾ ਪ੍ਰਬੰਧ ਵੀ ਸੋਸਾਇਟੀ ਵਲੋਂ ਕੀਤਾ ਗਿਆ। ਸੋਸਾਇਟੀ ਪ੍ਰਧਾਨ ਡਾਕਟਰ ਹਰਦੀਪ ਸਿੰਘ, ਜੀਵਨਦੀਪ ਸਿੰਘ, ਇੰਦਰਜੀਤ ਸਿੰਘ, ਸੁਰਜੀਤ ਸਿੰਘ ਸਿੱਧੂ ਸੀਨੀਅਰ ਕਾਂਗਰਸੀ ਆਗੂ , ਨਿਰਮਲ ਸਿੰਘ ਭਾਈ, ਮਨਜੀਤ ਸਿੰਘ ਪੱਪੂ, ਸਾਬਕਾ ਮੈਂਬਰ ਬੂਟਾ ਸਿੰਘ, ਹਰਦੀਪ ਸਿੰਘ,ਬਿੰਦਰ ਸਿੰਘ ਖਾਲਸਾ,ਮੱਘਰ ਸਿੰਘ ਰਾਏ,ਸੰਦੀਪ ਸਿੰਘ ਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ।