ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਵੱਲੋਂ ਮੈਰੀਟੋਰੀਅਸ ਬੱਚਿਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ

ਕੋਟਕਪੂਰਾ, 1 ਅਗਸਤ (ਟਿੰਕੂ ਪਰਜਾਪਤੀ) :- ਸਰਕਾਰੀ ਸਕੂਲਾਂ ਦੇ ਪੜਾਈ ’ਚ ਹੁਸ਼ਿਆਰ ਤੇ ਹੋਣਹਾਰ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਵਾਤਾਵਰਣ, ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ’ਚ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਸੰਸਥਾ ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਵੱਲੋਂ ਨੇੜਲੇ ਪਿੰਡ ਕੋਹਾਰਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਸਨਮਾਨ ਸਮਾਰੋਹ ਦੌਰਾਨ ਛੇਵੀਂ ਤੋਂ ਬਾਰਵੀਂ ਤੱਕ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ 21 ਵਿਦਿਆਰਥੀ/ਵਿਦਿਆਰਥਣਾ ਦੇ ਨਾਲ-ਨਾਲ ਪੰਜ ਮੈਰੀਟੋਰੀਅਸ ਸਕੂਲ ਲਈ ਚੁਣੇ ਗਏ ਬੱਚਿਆਂ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਉੱਘੇ ਸਮਾਜਸੇਵੀ ਪਟਵਾਰੀ ਗੁਰਚਰਨ ਸਿੰਘ ਬਰਾੜ ਅਤੇ ਵਿਸ਼ੇਸ਼ ਮਹਿਮਾਨਾ ਸੰਜੀਵ ਧੀਂਗੜਾ ਅਤੇੇੇੇੇ ਅਮਨਦੀਪ ਸਿੰਘ ਘੋਲੀਆ ਨੇ ਸੁਸਾਇਟੀ ਦੇ ਸੰਸਥਾਪਕਾਂ ਕ੍ਰਮਵਾਰ ਅਸ਼ੌਕ ਕੌਸ਼ਲ, ਕੁਲਵੰਤ ਸਿੰਘ ਚਾਨੀ ਅਤੇ ਸੋਮਨਾਥ ਅਰੋੜਾ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਭਵਿੱਖ ’ਚ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ। ਉਕਤ ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ’ਚ ਬਲਜੀਤ ਕੌਰ ਬਰਾੜ ਡੀਈਓ (ਸੈਕੰ.),  ਮੈਡਮ ਇੰਦਰਜੀਤ ਕੌਰ ਡੀਈਓ (ਐਲੀ.), ਧਰਮਵੀਰ ਸਿੰਘ ਡਿਪਟੀ ਡੀਈਓ (ਪ੍ਰਾਇ.), ਪਿ੍ਰੰ. ਤੇਜਿੰਦਰ ਸਿੰਘ, ਪਿ੍ਰੰ. ਗੁਰਮੇਲ ਕੌਰ ਅਤੇ ਤਰਕਸ਼ੀਲ ਆਗੂ ਮੇਘਰਾਜ ਰੱਲਾ ਆਦਿ ਬਿਰਾਜਮਾਨ ਸਨ। ਆਪਣੇ ਸੰਬੋਧਨ ਦੌਰਾਨ ਬਲਜੀਤ ਸਿੰਘ, ਕਿ੍ਰਸ਼ਨ ਸਿੰਘ ਸਰਪੰਚ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦਾਅਵਾ ਕੀਤਾ ਕਿ ਅਜਿਹੀਆਂ ਸੰਸਥਾਵਾਂ ਤੇ ਜਥੇਬੰਦੀਆਂ ਬਹੁਤ ਘੱਟ ਹਨ ਜੋ ਆਪਣਾ ਸੁੱਖ ਅਰਾਮ ਤਿਆਗ ਕੇ ਹੋਰਨਾ ਦੇ ਬੱਚਿਆਂ ਲਈ ਅਜਿਹੇ ਸੇਵਾ ਕਾਰਜ ਨੇਪਰੇ ਚਾੜ ਰਹੀਆਂ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਇਕਬਾਲ ਸਿੰਘ ਮੰਘੇੜਾ, ਪਿ੍ਰੰ. ਦਰਸ਼ਨ ਸਿੰਘ, ਰਜਿੰਦਰ ਸਿੰਘ ਸਰਾਂ, ਪੇ੍ਰਮ ਚਾਵਲਾ, ਸੁਖਮੰਦਰ ਸਿੰਘ ਰਾਮਸਰ, ਤਰਸੇਮ ਨਰੂਲਾ, ਪੇ੍ਰਮਜੀਤ ਸਿੰਘ ਬਰਾੜ, ਸੁਖਵਿੰਦਰ ਸਿੰਘ, ਅਮਰਪਾਲ ਸਿੰਘ ਟੋਨੀ ਆਦਿ ਵੀ ਹਾਜਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ