ਪਿੰਡ ਲੋਪੋਂ ਵਿਖੇ ਗੁਰੂ ਹਰਗੋਬਿੰਦ ਸਾਹਿਬ ਦੇ ਆਗਮਨ ਦਿਹਾੜੇ ’ਤੇ ਨਗਰ ਕੀਰਤਨ ਸਜਾਇਆ

ਲੋਪੋਂ ,1 ਅਗਸਤ (ਅਰਮੇਜ ਸਿੰਘ ਲੋਪੋਂ): ਇਤਿਹਾਸਿਕ ਪਿੰਡ ਲੋਪੋਂ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਸਲਾਨਾ ਧਾਰਮਿਕ ਜੋੜ ਮੇਲਾ ਅੱਜ ਤੋਂ ਸੁਰੂ ਹੋ ਗਿਆਂ ਹੈ ਜਿਸ ਵਿਚ ਅੱਜ ਗੁਰਦੁਆਰਾ ਪਾ:6 ਵੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆਂ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਗਤਖਾ ਪਾਰਟੀਆਂ ਫੌਜੀ ਬੈਂਡ, ਸਕੂਲੀ ਬੱਚਿਆਂ ਤੋਂ ਇਲਾਵਾ ਕੀਰਤਨੀ ਜੱਥੇ ਵੱਲੋ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆਂ ਪਿੰਡ ਵਿਚ ਵੱਖ ਵੱਖ ਪੜਾਵਾ ਤੇ ਨਗਰ ਦੀਆਂ ਸੰਗਤਾਂ ਵੱਲੋਂ ਪ੍ਰਸ਼ਾਦਾ, ਚਾਹ, ਪਕੌੜੇ, ਬਰੈਡ, ਜਲੇਬੀਆਂ ਅਤੇ ਫਲਾਂ ਦੇ ਲੰਗਰ ਲਗਾਏ ਗਏ ਸਨ ਭਾਵੇਂ ਗਰਮੀ ਦਾ ਵੀ ਅਤਿ ਦਾ ਪ੍ਰਕੋਪ ਸੀ ਪਰ ਸੰਗਤਾ ਨੇ ਵੱਡੀ ਗਿਣਤੀ ਵਿੱਚ ਹਾਜਰੀਆਂ ਭਰੀਆਂ ਸਟੇਜ ਸਕੱਤਰ ਦੀ ਡਿਉਟੀ ਪ੍ਰਚਾਰਕ ਲਖਵੀਰ ਸਿੰਘ ਮੋਗਾ ਨੇ ਬਾਖੂਬੀ ਨਾਲ ਨਿਭਾਉਦਿਆਂ ਢਾਡੀ ਅਤੇ ਕਵਿਸਰੀ ਜੱਥਿਆਂ ਨੂੰ ਟਾਇਮ ਦੀ ਵੰਡ ਕੀਤੀ ਵੱਖ ਵੱਖ ਪੜਾਵਾ ’ਤੇ ਭਾਈ ਲਖਵਿੰਦਰ ਸਿੰਘ ਦਰਦੀ, ਗੁਰਜੀਤ ਸਿੰਘ ਐਮ.ਏ, ਰੋਸ਼ਨ ਸਿੰਘ ਰੋਸ਼ਨ ਬੱਧਨੀ, ਨਿਰਮਲ ਸਿੰਘ ਜੇਠੂਵਾਲਾ, ਬਲਵੀਰ ਸਿੰਘ ਢੋਲੇਵਾਲਾ, ਰਾਏ ਸਿੰਘ ਲੱਖਾ, ਰਾਜਵੀਰ ਕੌਰ ਖਾਲਸਾ ਅਤੇ ਭਾਈ ਭੁਪਿੰਦਰ ਸਿੰਘ ਮੋਗਾ ਦੇ ਕਵਿਸ਼ਰੀ ਜੱਥੇ ਵੱਲੋਂ ਗੁਰ ਇਤਿਹਾਸ ਦੁਆਰਾ ਸੰਗਤਾਂ ਦੀਆਂ ਹਾਜਰੀਆਂ ਭਰੀਆਂ ਇਸ ਸਮੇਂ ਬਾਬਾ ਗੁਰਜੀਤ ਸਿੰਘ ਜੀ ਕਾਰ ਸੇਵਾ ਵਾਲੇ, ਬਾਬਾ ਨਿੱਕੂ ਸਿੰਘ ਕਾਰਸੇਵਾ ਵਾਲੇ, ਹਰਬੇਅੰਤ ਸਿੰਘ ਪ੍ਰਬੰਧਕ, ਗੁਰਪਾਲ ਸਿੰਘ ਇੰਸਪੈਕਟਰ,ਅਜੈਬ ਸਿੰਘ ਇੰਸਪੈਕਟਰ, ਗਿਆਨੀ ਹਾਕਮ ਸਿੰਘ ਹੈਡ ਗ੍ਰੰਥੀ, ਗਿਆਨੀ ਗਿਆਨ ਸਿੰਘ ਰਣੀਆਂ, ਗਿਆਨੀ ਅਵਤਾਰ ਸਿੰਘ ਕਥਾ ਵਾਚਕ, ਵਿਸਾਖਾ ਸਿੰਘ, ਰਘਵੀਰ ਸਿੰਘ ਬੀਰਾ,ਰਵੀਇੰਦਰ ਰਵੀ ਯੂਥ ਕਾਂਗਰਸੀ ਆਗੂ, ਸਾਜਨ ਸਟੂਡੀਓ ਵਾਲੇ,ਹਰਜੀਤ ਸਿੰਘ ਸਾਬਕਾ ਸਰਪੰਚ, ਕਾਕਾ ਸਿੰਘ ਸਰਪੰਚ, ਗੁਰਤੇਜ ਭੇਜਾ ਪੰਚ, ਬਲਰਾਜ ਸਿੰਘ ਪੰਚ, ਜਗਸੀਰ ਸਿੰਘ, ਇਕਬਾਲ ਸਿੰਘ ਕਾਲੀ,ਜਗਸੀਰ ਸੀਰਾ ਸੋਸਾਇਟੀ ਮੈਬਰ, ਅਮਰਜੀਤ ਬਿੱਲਾ, ਸਰਬਜੀਤ ਸਰਬੂ, ਹੈਰੀ ਸਾਉਡ ਵਾਲੇ, ਅਰਮੇਜ ਮੇਜੂ, ਜਗਤਾਰ ਸਿੰਘ ਤਾਰਾ ਸਿੰਘ, ਸੁਖਮੰਦਰ ਮਿਸਤਰੀ, ਰਫੀ ਮੁਹੰਮਦ, ਜਗਦੀਪ ਸਿੰਘ ਧਾਲੀਵਾਲ, ਬਾਬਾ ਗੁਰਪਾਲ ਸਿੰਘ ਪ੍ਰਧਾਨ ਲੋਕ ਸੇਵਾ ਕਲੱਬ, ਦਰਸਨ ਸਿੰਘ ਸ਼ੇਰੇ ਕਾ ਵੀ ਹਾਜਰ ਸਨ ਅਗਲੇਰੇ ਸਮਾਗਮਾ ਦੀ ਜਾਣਕਾਰੀ ਦਿੰਦਿਆਂ  ਮਨੇਜਰ ਜਰਨੈਲ ਸਿੰਘ ਬਹਿਰਾਮ ਕੇ ਨੇ ਦੱਸਿਆਂ ਕਿ ਕੱਲ ਗੁਰਦੁਆਰਾ ਪਾ: 6 ਵੀ ਗੁਰੂਸਰ ਲੋਪੋਂ ਦੇ ਦਰਬਾਰ ਸਾਹਿਬ ’ਚ ਸਵੇਰੇ 9 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਧਾਰਮਿਕ ਦੀਵਾਨ ਸਜਣਗੇ ਜਿਨਾ ਵਿੱਚ ਭਾਈ ਅਮਰੀਕ ਸਿੰਘ ਜੀ ਚੰਡੀਗੜ ਵਾਲੇ 1 ਵਜੇ ਕਥਾ ਗੁਰਮਤ ਵਿਚਾਰਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਹੋਰ ਵੀ ਢਾਡੀ ਅਤੇ ਕਵਿਸ਼ਰੀ ਜੱਥੇ ਗੁਰ ਇਤਿਹਾਸ ਦੁਆਰਾ ਹਾਜ਼ਰੀ ਭਰਨਗੇ ਅਤੇ 3 ਨੂੰ ਦੀਵਾਨਾ ਵਿਚ ਸਿੰਘ ਸਾਹਿਬ ਜਥੇਦਾਰ ਰਘਵੀਰ ਸਿੰਘ ਤਖਤ ਸ੍ਰੀ ਅਨੰਦਪੁਰ ਸਾਹਿਬ ਅਤੇ ਅੰਮਿ੍ਰਤ ਸੰਚਾਰ ਹੋਵੇਗਾ ਵੱਧ ਤੋਂ ਵੱਧ ਸੰਗਤਾਂ ਸਮੇਂ ਸਿਰ ਪਹੁੰਚ ਕਿ ਲਾਹਾ ਪ੍ਰਾਪਤ ਕਰੋ ਗੁਰੂ ਕੇ ਲੰਗਰ ਅਤੁੱਟ ਵਰਤਣਗੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ