ਲਿਟਲ ਮਿਲੇਨੀਅਮ ਸਕੂਲ ਵਿਚ ਮਨਾਇਆ ਅੰਤਰ ਰਾਸ਼ਟਰੀ ਦੋਸਤੀ ਦਿਵਸ

ਮੋਗਾ, 1 ਅਗਸਤ (ਜਸ਼ਨ): -ਲਿਟਲ ਮਿਲੇਨੀਅਮ ਸਕੂਲ ਵਿਚ ਅੱਜ ਅੰਤਰ ਰਾਸ਼ਟਰੀ ਦੋਸਤੀ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤੀ। ਉਹਨਾਂ ਬੱਚਿਆ ਨੂੰ ਸੰਬੋਧਨ ਕਰਦੇ ਦੋਸਤੀ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਕ ਸੱਚਾ ਦੋਸਤ ਉਹੀਂ ਹੁੰਦਾ ਹੈ ਜੋ ਹਰ ਦੁੱਖ-ਸੁੱਖ  ਵਿਚ ਕੰਮ ਆਉਦਾ ਹੈ। ਇਸ ਦੌਰਾਨ ਬੱਚਿਆ ਨੇ ਇਕ-ਦੂਜੇ ਦੇ ਹੱਥਾਂ ਵਿਚ ਬੈਂਡ ਬੰਨ ਕੇ ਸਾਰਿਆ ਨੂੰ ਦੋਸਤੀ ਦਿਵਸ ਦੀ ਵਧਾਈ ਦਿੱਤੀ। ਇਸ ਦੌਰਾਨ ਬੱਚਿਆ ਦੇ ਵਿਚ ਵੱਖ-ਵੱਖ ਪ੍ਰਕਾਰ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਜੇਤੂ ਰਹਿਣ ਵਾਲੇ ਬੱਚਿਆ ਨੂੰ ਸਨਮਾਨ ਚਿੰਨ ਦੇ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।