ਗ੍ਰੀਨ ਡੇ ਤੇ ਵਿਦਿਆਰਥੀਆਂ ਨੂੰ ਦਿੱਤਾ ਜੰਕ ਫੂਡ ਤੋਂ ਦੂਰ ਰਹਿਣ ਦਾ ਸੰਦੇਸ਼

ਮੋਗਾ, 1 ਅਗਸਤ (ਜਸ਼ਨ)-ਸਥਾਨਕ ਮਾਉਟ ਲਿਟਰਾ ਜ਼ੀ ਸਕੂਲ ਵਿਚ ਅੱਜ ਗ੍ਰੀਨ ਦਿਵਸ ਤੇ ਸਮਾਗਮ ਦਾ ਆਯੋਜਨ ਕਰਕੇ ਜਿੱਥੇ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਰੰਗਾਂ ਦੀ ਮਹੱਤਤਾ ਦੇ ਜੀਵਨ ਤੇ ਪ੍ਰਭਾਵ ਸਬੰਧੀ ਜਾਣਕਾਰੀ ਦਿੱਤੀ ਗਈ ਉੱਥੇ ਬੱਚਿਆਂ ਨੂੰ ਹਰੀ ਸਬਜੀਆਂ ਦਾ ਸੇਵਨ ਕਰਕੇ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸਕੂਲ ਨੂੰ ਹਰੇ ਰੰਗ ਦੀ ਥੀਮ ਨਾਲ ਖੂਬਸੂਰਤ ਡੰਗ ਨਾਲ ਸਜਾਇਆ ਗਿਆ ਅਤੇ ਸਾਰੀਆਂ ਕਲਾਸਾਂ ਦੇ ਵਿਦਿਆਰਥੀ ਹਰੇ ਰੰਗ ਦੇ ਕੱਪੜੇ ਪਾ ਕੇ ਸਮਾਗਮ ਵਿਚ ਸਾਮਲ ਹੋਏ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਅਜਿਹੇ ਦਿਵਸ ਵਿਦਿਆਰਥੀਆਂ ਦਾ ਜਿੱਥੇ ਬੌਧਿਕ ਵਿਕਾਸ ਕਰਦੇ ਹਨ। ਉੱਥੇ ਬੱਚਿਆਂ ਨੂੰ ਇਸ ਨਾਲ ਜੀਵਨ ਜਿਉਣ ਦੇ ਗੁਣ ਮਿਲਦੇ ਹਨ। ਉਹਨਾਂ ਵਿਦਿਆਰਥੀਆਂ ਨੂੰ ਜੰਕ ਫੂਡ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।