ਦਿਨ ਦਿਹਾੜੇ ਫਾਇਰਿੰਗ ,ਘਟਨਾਂ ਸੀਸੀਟੀਵੀ ਵਿੱਚ ਹੋਈ ਕੈਦ, ਪ੍ਰਾਈਵੇਟ ਹਸਪਤਾਲ ਦੇ ਅੰਦਰ ਵੜਕੇ ਤਿਨ ਮੋਟਰਸਾਈਕਲ ਸਵਾਰਾਂ ਵਲੋਂ ਫਾਇਰਿੰਗ, ਸਾਰੀ ਘਟਨਾ ਹਸਪਤਾਲ ਵਿਚ ਲਗੇ ਸੀ ਸੀ ਟੀ ਵੀ ਵਿਚ ਹੋਈ ਕੈਦ

ਫਿਰੋਜ਼ਪੁਰ 31 ਜੁਲਾਈ (ਪੰਕਜ ਕੁਮਾਰ,):ਅਜਕਲ ਬਦਮਾਸ਼ਾਂ ਦੇ ਹੌਸਲੇ ਇਨੇ ਕੁ ਬੁਲੰਦ ਹੋ ਚੁਕੇ ਹਨ ਕਿ ਉਨ੍ਹਾਂ ਨੂੰ ਹੁਣ ਕਾਨੂੰਨ ਦਾ ਵੀ ਡਰ ਨਹਿਸ ਰਿਹਾ ਕੁਜ ਅਜਿਹਾ ਹੀ ਹਾਲ ਵੇਖਣ ਨੂੰ ਮਿਲ ਰਿਹਾ ਹੈ ਸਰਹਦੀ ਜਿਲਾ ਫਿਰੋਜ਼ਪੁਰ ਵਿਖੇ ਜਿਥੇ ਕਿ ਬੀਤੇ ਦਿਨ ਸ਼ਹਿਰ ’ਚ  3 ਹਥਿਆਰਬੰਦ ਮੋਟਰਸਾਈਕਲ ਸਵਾਰ ਲਡ਼ਕਿਆਂ ਨੇ ਸ਼ਰੇਆਮ ਦਿਨ ਦਿਹਾੜੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਨੇੜੇ ਕੇ. ਡੀ. ਹਸਪਤਾਲ ਦੇ ਨਜ਼ਦੀਕ ਫਾਇਰਿੰਗ ਕੀਤੀ ਅਤੇ ਇਸ ਫਾਇਰਿੰਗ ਦੌਰਾਨ ਇਕ ਨੌਜਵਾਨ ਬੁਰੀ ਤਰਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ।  ਇਸ ਦਿਨ ਦਿਹਾੜੇ ਹੋਈ ਫ਼ਾਯਰਿੰਗ ਨਾਲ ਜਿਥੇ ਆਸਪਾਸ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਵੇਖਿਆ ਗਿਆ ਉਥੇ ਹੀ ਬੰਦੂਕ ਨਾਲ ਫ਼ਾਯਰਿੰਗ ਕਰਦਿਆਂ ਤਿਨ ਮੋਟਰਸਾਈਕਲ ਸਵਾਰ ਲੋਕਾਂ ਵਲੋਂ ਇਕ ਨੌਜਵਾਨ ਦਾ ਪਿੱਛਾ ਕਰਦਿਆਂ ਨੌਜਵਾਨ ਉਤੇ ਹਮਲਾ ਕਰਨ ਵਾਸਤੇ ਕੇ ਡੀ ਹਸਪਤਾਲ ਦੇ ਅੰਦਰ ਦਾਖ਼ਲ ਹੋ ਗਏ ਤੇ ਉਥੇ ਵੀ ਉਨ੍ਹਾਂ ਵਲੋਂ ਗੋਲੀਆਂ ਚਲਾਇਆ ਗਈਆਂ ਜਿਸ ਨਾਲ ਨੌਜਵਾਨ ਜਖਮੀ ਹੋ ਗਿਆ ਅਤੇ ਹਮਲਾਵਰ ਮੌਕੇ ਤੋਂ ਮੋਟਰਸਾਈਕਲ ਦੇ ਬੈਠ ਕੇ ਫਰਾਰ ਹੋ ਗਏ l ਇਸ ਘਟਨਾ ਮੌਕੇ ਕੇ ਦੀ ਹਸਪਤਾਲ ਵਿਚ ਬੈਠੇ ਮਰੀਜ਼ਾਂ ਅਤੇ ਮੌਜੂਦ ਸਟਾਫ ਵਿਚ ਵੀ ਦੇਹਸ਼ਦ ਦਾ ਮਾਹੌਲ ਵੇਖਿਆ ਗਿਆ  l ਫਾਇਰਿੰਗ ਦੀ ਇਹ ਸਾਰੀ ਘਟਨਾ ਹਸਪਤਾਲ ਵਿਚ ਲਗੇ ਸੀਸੀਟੀਵੀ ਵਿਚ ਕੈਦ ਹੋ ਗਈ ਜਿਸ ਵਿਚ ਸਾਫ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਸ ਤਰਾਂ ਨਾਲ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ ਉਧਰ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਐੱਸ. ਪੀ. ਯਾਦਵਿੰਦਰ ਸਿੰਘ ਬਾਜਵਾ ਘਟਨਾ ਸਥਾਨ ’ਤੇ ਪਹੁੰਚ ਗਏ ਹਨ ਅਤੇ ਪੁਲਸ ਵੱਲੋਂ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਕ ਮੋਟਰਸਾਈਕਲ ’ਤੇ ਗੁਰਕੀਰਤ ਸਿੰਘ ਅਤੇ ਉਸ ਦਾ ਸਾਥੀ ਜਾ ਰਹੇ ਸਨ, ਜਿਨ੍ਹਾਂ ਦਾ ਇਕ ਮੋਟਰਸਾਈਕਲ ’ਤੇ ਸਵਾਰ 3 ਹਥਿਆਬੰਦ ਲਡ਼ਕੇ ਪਿਛਾ ਕਰ ਰਹੇ ਹਨ। ਪਿਛਾ ਕਰਦੇ ਹੋਏ ਇਨ੍ਹਾਂ ਮੋਟਰਸਾਈਕਲ ਸਵਾਰ ਲਡ਼ਕਿਅਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਗੁਰਕੀਰਤ ਸਿੰਘ ਜ਼ਖਮੀ ਹੋ ਗਿਆ। ਗੁਰਕੀਰਤ ਸਿੰਘ ਤੇ ਉਸ ਦਾ ਸਾਥੀ ਜਾਨ ਬਚਾਉਂਦੇ ਹੋਏ ਭੱਜ ਨਿਕਲੇ ਅਤੇ ਕੇ. ਡੀ. ਹਸਪਤਾਲ ਦੀ ਬੈਕ ਸਾਈਡ ’ਤੇ ਪਹੁੰਚ ਗਏ, ਜਿਨ੍ਹਾਂ ਦਾ ਪਿਛਾ ਕਰਦੇ ਹੋਏ ਹਮਲਾਵਰ ਗੋਲੀਅਾਂ ਚਲਾਉਂਦੇ ਰਹੇ।  ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਯਾਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਦੇ ਕੇ. ਡੀ. ਹਸਪਤਾਲ ਦੇ  ਨੇੜੇ 2 ਮੋਟਰਸਾਈਕਲ ਸਵਾਰਾਂ ’ਤੇ ਗੋਲੀ ਚਲਾਉਣ ਵਾਲੇ 2 ਲੋਕਾਂ ਦੀ ਪੁਲਸ ਨੇ ਪਛਾਣ ਵੀ ਕਰ  ਲਈ ਹੈ। ਜਦ ਗੁਰਕੀਰਤਨ ਤੇ ਉਸ ਦਾ ਦੋਸਤ ਮੋਟਰਸਾਈਕਲ ’ਤੇ ਜਾ ਰਹੇ ਸਨ ਤਾਂ  ਸੁੱਚਾ ਭੁੱਟੀ, ਸੁਨੀਲ ਨੌਟੀ ਤੇ ਉਸ ਨਾਲ ਇਕ ਅਣਪਛਾਤਾ ਸਾਥੀ ਨੇ ਗੁਰਕੀਰਤਨ 'ਤੇ  ਫਾਇਰਿੰਗ ਕੀਤੀ। ਜਦ ਉਹ ਜਾਨ ਬਚਾਉਣ ਲਈ ਭੱਜਿਆ ਤਾਂ ਉਨ੍ਹਾਂ ਨੇ ਗੁਰਕੀਰਤਨ ਨੂੰ ਫੜ ਕੇ  ਉਸ ਦੀ ਲੱਤ 'ਚ ਗੋਲੀ ਮਾਰ ਦਿੱਤੀ ਤੇ ਫਰਾਰ ਹੋ ਗਏ। ਡੀ. ਐੱਸ. ਪੀ.  ਯਾਦਵਿੰਦਰ ਸਿੰਘ ਨੇ  ਦੱਸਿਆ ਕਿ ਮੁੱਢਲੀ ਜਾਂਚ ’ਚ ਪਤਾ ਚੱਲਿਆ ਹੈ ਕਿ ਉਸ ਦੀ ਆਪਸ ’ਚ ਰੰਜਿਸ਼ ਚੱਲ ਰਹੀ ਸੀ।  ਉਨ੍ਹਾਂ ਨੇ ਕਿਹਾ ਕਿ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ  ਕੀਤੀ ਜਾ ਰਹੀ ਹੈ।ਜਿਕਰਯੋਗ ਹੈ ਕਿ ਹਮਲਾਵਰਾਂ ਨੇ ਨੌਜਵਾਨ ਗੁਰਕੀਰਤਨ ਸਿੰਘ ਉਤੇ ਪਹਿਲਾਂ ਮੋਟਰਸਾਈਕਲ ਤੇ ਬੈਠਿਆਂ ਹਸਪਤਾਲ ਦੇ ਮੋੜ ਤੇ ਹਮਲਾ ਕੀਤਾ ਸੀ ਜਿਸਤੋ ਮਗਰੋਂ ਗੁਰਕੀਰਤ ਜਾਂ ਬਚਾਉਂਦਾ ਹੋਇਆ ਹਸਪਤਾਲ ਵਿਚ ਦਾਖਿਲ ਆਪਣੇ ਰਿਸਤੇਦਾਰ ਕੋਲ ਆ ਗਿਆ ਜਿਸਦਾ ਪਿੱਛਾ ਕਰਦੇ ਹੋਏ ਹਲਾਵਰ ਨੇ ਉਸਨੂੰ ਗੋਲੀ ਮਾਰਕੇ ਜਖਮੀ ਕਰ ਦਿਤਾ ਅਤੇ ਮੌਕੇ ਤੋਂ ਫਰਾਰ ਹੋ ਗਏ, ਬਹਿਰਹਾਲ ਪੁਲਿਸ ਸੀਸੀਟੀਵੀ ਦੀ ਮਦਦ ਨਾਲ ਹਮਲਾਵਰਾਂ ਨੂੰ ਤਲਾਸ਼ ਕਰ ਰਹੀ ਹੈ l