ਪਿੰਡ ਭਲੂਰ ਵਿਖੇ ਭਲਕੇ ਹੋਵੇਗਾ ਨਸ਼ਿਆਂ ਵਿਰੋਧੀ ਸੈਮੀਨਾਰ ਅਤੇ ਕੈਂਪ ਐਸ.ਐਸ.ਪੀ.ਮੋਗਾ ਗੁਰਪ੍ਰੀਤ ਸਿੰਘ ਤੂਰ ਹੋਣਗੇ ਮੁੱਖ ਮਹਿਮਾਨ

ਬਾਘਾਪੁਰਾਣਾ, 31 ਜੁਲਾਈ (ਪੱਤਰ ਪ੍ਰਰੇਰਕ)- ਨਸ਼ਾ ਵਿਰੋਧੀ ਟਾਸਕ ਫੋਰਸ ਬਾਘਾਪੁਰਾਣਾ ਵੱਲੋਂ ਨਸ਼ਿਆ ਵਿਰੋਧੀ ਸੈਮੀਨਾਰ ਅਤੇ ਨਸ਼ਾ ਛੁਡਾਊ ਕੈਂਪ ਭਲਕੇ ਪਿੰਡ ਭਲੂਰ ਦੇ ਗੁਰਦੁਆਰਾ ਸੁੱਖ ਸਾਹਿਬ (ਨੇੜੇ ਪੰਜਾਬ ਐਂਡ ਸਿੰਧ ਬੈਂਕ) ਚ 2 ਅਗਸਤ  ਨੂੰ ਸ਼ਾਮ ਚਾਰ ਵਜੇ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਸ਼ਾ ਵਿਰੋਧੀ ਟਾਸਕ ਫੋਰਸ ਬਾਘਾਪੁਰਾਣਾ ਦੇ ਕੋਆਰਡੀਨੇਟਰ ਰਾਜਵੀਰ ਸਿੰਘ ਭਲੂਰੀਏ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਮੋਗਾ ਸ: ਗੁਰਪ੍ਰੀਤ ਸਿੰਘ ਤੂਰ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਰਹੇ ਹਨ ।ਇਸ ਤੋਂ ਇਲਾਵਾ ਨੋਡਲ ਅਫਸਰ ਡਾ : ਰਾਕੇਸ਼ ਆਰੋੜਾ ਦੀ ਅਗਵਾਈ ਵਿੱਚ ਨਸ਼ਾ ਛੁਡਾਉਣ ਦੇ ਮਾਹਿਰ ਡਾਕਟਰ ਵੀ ਸ਼ਾਮਲ ਹੋ ਕੇ ਨੌਜਵਾਨਾਂ ਨੂੰ ਨਸ਼ੇ ਛੱਡਣ ਪ੍ਰਤਿ ਪ੍ਰੇਰਿਤ ਕਰ ਰਹੇ ਹਨ।ਬਾਘਾਪੁਰਾਣਾ ਦੇ ਨਵਨਿਯੁਕਤ ਡੀ.ਐਸ.ਪੀ.ਸ: ਰਣਜੋਧ ਸਿੰਘ ਨੇ ਟਾਸਕ ਫੋਰਸ ਨਾਲ ਮੀਟਿੰਗ ਦੌਰਾਨ ਆਪਣੇ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆ ਕਿਹਾ ਕਿ ਜੋ ਵੀ ਸਮਾਜ ਸੇਵੀ ਸੰਸਥਾ ਨਸ਼ੇ ਦੀ ਰੋਕਥਾਮ ਲਈ ਕੰਮਕਰ ਰਹੀ ਹੈ ਉਹ ਉਨਾ੍ਹ ਦਾ ਪੂਰਾ ਸਤਿਕਾਰ ਕਰਦੇ ਹਨ ਅਤੇ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜਰ ਸਨ।ਉਨਾ੍ਹ ਕਿਹਾ ਕਿ ਜੇਕਰ ਆਮ ਲੋਕ ਨਸ਼ੇ ਦੇ ਖਾਤਮੇ ਵਾਸਤੇ ਪੁਲਿਸ ਨੂੰ ਸਹਿਯੋਗ ਦਿੰਦੇ ਹਨ ਤਾਂ ਪੁਲਿਸ ਹਰ ਹਾਲਤ ਵਿੱਚ ਨਸ਼ੇ ਦਾ ਖਾਤਮਾ ਕਰ ਕੇ ਰਹੇਗੀ ।ਉਨਾ੍ਹ ਕਿਹਾ ਕਿ ਕੋਈ ਵੀ ਆਦਮੀ ਆਪਣੇ ਕੰਮਕਾਰ ਵਾਸਤੇ ਬਿਨਾ ਕਿਸੇ ਸ਼ਿਫਾਰਸ਼ ਅਤੇ ਡਰ ਦੇ ਸਿੱਧਾ ਉਨਾ੍ਹ ਨੂੰ ਆ ਕੇ ਮਿਲ ਕੇ ਆਪਣੀ ਗੱਲ ਦੱਸ ਸਕਦਾ ਹੈ।ਇਸ ਮੌਕੇ ਤੇ ਬਲਾਕ ਟਾਸਕ ਫੋਰਸ ਦੇ ਮੈਂਬਰ ਜਸਪਾਲ ਸਿੰਘ ਮਾਹਲਾ,ਦੀਪਕ ਆਰੋੜਾ ਸਮਾਲਸਰ,ਜਸਵੀਰ ਭਲੂਰੀਆ ਅਤੇ ਮਿਸਤਰੀ ਪ੍ਰੀਤਮ ਸਿੰਘ ਵੀ ਹਾਜਰ ਸਨ।