ਬਾਬਾ ਕੁੰਦਨ ਸਿੰਘ ਲਾਅ ਕਾਲਜ ਧਰਮਕੋਟ ਨੂੰ ਪੰਜ ਸਾਲਾ ਲਾਅ ਕੋਰਸ ਵਿਚ ਸਿੱਧਾ ਦਾਖਲ ਕਰਨ ਦੀ ਮਿਲੀ ਮੰਨਜ਼ੂਰੀ

ਮੋਗਾ, 31 ਜੁਲਾਈ (ਜਸ਼ਨ)- ਮੋਗਾ ਜ਼ਿਲੇ ਦੀ ਇਕੋ ਇਕ ਸੰਸਥਾ ਬਾਬਾ ਕੁੰਦਨ ਸਿੰਘ ਲਾਅ ਕਾਲਜ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਿੱਧੇ ਤੌਰ ਤੇ ਪੰਜ ਸਾਲਾਂ ਕੋਰਸ ਬੀ.ਏ.ਐਲ.ਐਲ.ਬੀ. ਵਿਚ ਮੈਰਿਟ ਦੇ ਆਧਾਰ ਤੇ ਦਾਖਲਾ ਕਰਨ ਦੀ ਮੰਨਜ਼ੂਰੀ ਮਿਲ ਗਈ ਹੈ। ਕਾਲਜ ਦੇ ਚੇਅਰਮੈਨ ਰਵਿੰਦਰ ਗੋਇਲ, ਪ੍ਰਧਾਨ ਦਵਿੰਦਰਪਾਲ ਸਿੰਘ ਅਤੇ ਡਾਇਰੈਕਟਰ ਪ੍ਰਮੋਦ ਗੋਇਲ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ 2 ਅਗਸਤ ਤੱਕ ਯੋਗ ਵਿਦਿਆਰਥੀ ਕਾਲਜ ਪਹੁੰਚ ਕੇ ਦਾਖਲਾ ਲੈ ਸਕਦੇ ਹਨ।