ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਪ੍ਰੋਗਰਾਮ ਹੋਇਆ ‘ਮਜਾਜਣ ਤੀਆਂ ਦੀ’

ਮੋਗਾ, 31 ਜੁਲਾਈ (ਜਸ਼ਨ)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਵਿਖੇ ਸਾਉਣ ਦੇ ਮਹੀਨੇ ਨਾਲ ਸਬੰਧਿਤ ਪ੍ਰੋਗਰਾਮ ‘ਮਜਾਜਣ ਤੀਆਂ ਦੀ’ ਮਨਾਇਆ ਗਿਆ। ਇਸ ਪ੍ਰੋਰਰਾਮ ਵਿਚ ਸਾਰੇ ਅਧਿਆਪਕਾਂ ਤੇ ਬਾਰਵੀਂ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ‘ਮਜਾਜਣ ਤੀਆਂ ਦੀ’ ਲਈ ਤਿੰਨ ਰਾੳੂਂਡ ਹੋਏ ਸਨ। ਇਸ ਤਰਾਂ ਪਹਿਲਾਂ ਰਾੳੂਂਡ ਪਾਰ ਕਰਕੇ, ਦੂਜੇ ਤੇ ਫਿਰ ਤੀਜਾ ਰਾੳੂਂਡ ਪਾਰ ਕਰਨ ਵਾਲਾ ‘ਮਜਾਜਣ ਤੀਆਂ ਦੀ’ ਦਾ ਖਿਤਾਬ ਜਿੱਤ ਸਕਿਆ। ਇਸੇ ਤਰਾਂ ਹੀ ਬਾਰਵੀਂ ਦੀਆਂ ਵਿਦਿਆਰਥਣਾਂ ਨੇ ਇਹ ਖਿਤਾਬ ਹਾਸਲ ਕੀਤਾ। ਮਿਸਿਜ਼ ਮਜਾਜਣ ਤੀਆਂ ਦਾ ਖਿਤਾਬ ਮਨਜੀਤ ਕੌਰ ਨੇ ਪ੍ਰਾਪਤ ਕੀਤਾ ਤੇ ਮਿਸ ਮਜਾਜਣ ਤੀਆਂ ਦਾ ਖਿਤਾਬ ਮਿਸ ਮਨਪ੍ਰੀਤ ਕੌਰ ਨੇ ਜਿੱਤਿਆ। ਇਸੇ ਤਰਾਂ ਹੀ ਮਨੀ ਅਰੋੜਾ, ਮਿਸਜ਼ ਪਰੋਮਿਲਾ ਅਤੇ ਸੁਨੇਹਾ ਨੇ ਵੀ ਪ੍ਰਭਾਵਸ਼ਾਲੀ ਡਾਂਸ ਪੇਸ਼ ਕੀਤਾ। ਇਸ ਪ੍ਰੋਗਰਾਮ ਵਿਚ ਜੱਜਾਂ ਦੀ ਭੂਮਿਕਾ ਸਾਰੀ ਮੈਨੇਜਮੈਂਟ ਮੈਂਬਰਾਂ ਅਤੇ ਸਕੂਲ ਦੇ ਮੈਡਮ ਅੰਮਿ੍ਰਤਪਾਲ ਕੌਰ ਅਤੇ ਮਨਦੀਪ ਕੌਰ ਨੇ ਨਿਭਾਈ। ਇਸ ਮੌਕੇ ਅਧਿਆਪਕਾਂ ਨੇ ਪਿ੍ਰੰਸੀਪਲ ਮੈਡਮ ਦਾ ਧੰਨਵਾਦ ਕੀਤਾ, ਕਿਉਂਕਿ ਉਨਾਂ ਨੇ ਸਾਰੇ ਸਟਾਫ ਲਈ ਬਹੁਤ ਵਧੀਆ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਇਸ ਪ੍ਰੋਗਰਾਮ ਵਿਚ ਗੈਸਟ ਆਫ ਆਨਰ ਦੀ ਭੂਮਿਕਾ ਇੰਦਰਜੀਤ ਕੌਰ ਨੇ ਨਿਭਾਈ। ਇਸ ਸਮੇਂ ਹਰਪ੍ਰੀਤ ਕੌਰ ਸਹਿਗਲ, ਹਰਪ੍ਰੀਤ ਕੌਰ, ਪਰਮਿੰਦਰ ਕੌਰ, ਪਰਮਜੀਤ ਕੌਰ ਐਡਮਨਿਸਟੇ੍ਰਟਰ ਅਤੇ ਸੁਮੀਤਪਾਲ ਕੌਰ ਹਾਜ਼ਰ ਸਨ। ਇਸ ਪ੍ਰੋਗਰਾਮ ਦਾ ਸੰਚਾਲਨ ਸਰਬਜੀਤ ਕੌਰ, ਜਸਪ੍ਰੀਤ ਕੌਰ ਅਤੇ ਸੁਖਦੀਪ ਕੌਰ ਨੇ ਕੀਤਾ। ਸਾਰੇ ਸਟਾਫ ਨੇ ਇਸ ਪ੍ਰੋਗਰਾਮ ਦਾ ਬਾਖੂਬੀ ਆਨੰਦ ਮਾਣਿਆ। ਖਾਣ ਪੀਣ ਲਈ ਵੱਖੋ ਵੱਖਰੀਆਂ ਸਟਾਲਾਂ ਦਾ ਵਿਸ਼ੇਸ਼ ਪ੍ਰਬੰਧ ਸੀ।