ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਇਕ ਰੋਜ਼ਾ ਟੀਚਰ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ

ਮੋਗਾ,31 ਜੁਲਾਈ (ਜਸ਼ਨ)-ਮਾੳੂਂਟ ਲਿਟਰਾ ਜੀ ਸਕੂਲ ਵਿਚ ਨੈਕਸਟ ਐਜੂਕੇਸ਼ਨ ਦੇ ਸਹਿਯੋਗ ਨਾਲ ਅੱਜ ਇਕ ਰੋਜ਼ਾ ਟੀਚਰ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਜੋਯਤੀ ਜਗਾ ਕੇ ਕੀਤੀ। ਇਸ ਮੌਕੇ ਨੈਕਸਟ ਐਜੂਕੇਸ਼ਨ ਦੇ ਵਿਕਰਮਜੀਤ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ। ਸਮਾਗਮ ਦੌਰਾਨ ਅੰਗਰੇਜ਼ੀ ਵਿਭਾਗ ਦੀ ਟੀਚਰ ਸੰਦੀਪ, ਅਰਜੂ, ਅਰਵਿੰਦਰ, ਨਵਦੀਪ ਕੌਰ, ਕਸ਼ਿਸ਼, ਬਲਵਿੰਦਰ ਤੇ ਸੋਨਮ ਨੇ ਦੱਸਿਆ ਕਿ ਟ੍ਰੇਨਿੰਗ ਕੈਂਪ ਦਾ ਮੁੱਖ ਮੰਤਵ ਵਿਦਿਆਰਥੀ ਕੇਂਦਰਿਤ ਅਤੇ ਗੁਣਵੱਤਾ ਭਰਪੂਰ ਸਿੱਖਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਅਤੇ ਅਧਿਆਪਕਾਂ ਦੇ ਸਿੱਖਿਆ ਹੁਨਰ ਅਤੇ ਮਨੋਬਲ ਨੂੰ ਮਜਬੂਤ ਕਰਨ ਦੇ ਨਾਲ ਨਾਲ ਨਵੀਂ ਪਾਠ ਸਮੱਗਰੀ ਗਿਆਨ ਨੂੰ ਫਿਰ ਤੋਂ ਸ਼ਾਮਲ ਕਰਨਾ ਸੀ। ਉਹਨਾਂ ਵੱਖ-ਵੱਖ ਵਿਸ਼ਿਆਂ ਨੂੰ ਬਹੁਤ ਅਸਾਨ ਤਰੀਕੇ ਨਾਲ ਸਿਖਾਉਦੇ ਸਮੇਂ ਉਪਯੋਗ ਕਰਨ ਲਈ ਕੁੱਝ ਮਹੱਤਵਪੂਰਨ ਬਿੰਦੂਆਂ ਬਾਰੇ ਜਾਣਕਾਰੀ ਦਿੱਤੀ। ਪਿ੍ਰੰਸੀਪਲ ਨਿਰਮਲ ਧਾਰੀ ਨੇ ਇਸ ਟ੍ਰੇਨਿੰਗ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਅਧਿਆਪਕਾਂ ਨੂੰ ਜ਼ਿਆਦਾਤਰ ਸਿੱਖਿਆ ਲਈ ਆਪਣੀ ਸਿੱਖਿਆਵਾਂ ਵਿਚ ਅਜਿਹੀ ਸਿੱਖਿਆ ਦਾ ਉਪਯੋਗ ਕਰਨ ਲਈ ਉਤਸ਼ਾਹਿਤ ਕੀਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਸਕੂਲ ਵੱਲੋਂ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।