ਪਿੰਡ ਚੁਗਾਵਾਂ ਵਿਖੇ ਦੁੱਧ ਉਤਪਾਦਕ ਡੇਅਰੀ ਸਿਖਲਾਈ ਅਤੇ ਸੇਵਾ ਕੈਂਪ ਲਗਾਇਆ

ਮੋਗਾ 31 ਜੁਲਾਈ(ਜਸ਼ਨ):ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਸ: ਬਲਵੀਰ ਸਿੰਘ ਸਿੱਧੂ ਦੀਆਂ ਹਦਾਇਤਾਂ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ੍ਰ: ਇੰਦਰਜੀਤ ਸਿੰਘ ਸਰਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ, ਡੇਅਰੀ ਮੋਗਾ ਸ੍ਰ: ਨਿਰਵੈਰ ਸਿੰਘ ਬਰਾੜ ਦੀ ਯੋਗ ਰਹਿਨੁਮਾਈ ਹੇਠ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ  ਪਿੰਡ ਚੁਗਾਵਾਂ ਵਿਖੇ ਇੱਕ ਦਿਨਾਂ ਦੁੱਧ ਉਤਪਾਦਕ ਡੇਅਰੀ ਸਿਖਲਾਈ ਅਤੇ ਸੇਵਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਿੰਡ ਵਿੱਚੋ ਭਾਰੀ ਗਿਣਤੀ ਵਿੱਚ ਦੁੱਧ ਉਤਪਾਦਕ ਹਾਜ਼ਰ ਹੋਏ। ਸ. ਨਿਰਵੈਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਸੁਰਿੰਦਰ ਕੁਮਾਰ ਕੀ ਰੀਸੋਰਸ ਪਰਸਨ (ਕੇ.ਆਰ.ਪੀ) ਅਤੇ ਸੁਰਜੀਤ ਸਿੰਘ ਕੇ.ਆਰ.ਪੀ ਵੱਲੋਂ ਦੁੱਧ ਉਤਪਾਦਕਾਂ ਨੂੰ ਡੇਅਰੀ ਦੇ ਧੰਦੇ ਨਾਲ ਜੁੜਨ ਅਤੇ ਵੱਧ ਤੋ ਵੱਧ ਮੁਨਾਫ਼ਾ ਲੈਣ ਬਾਰੇ ਜਾਗਰੂਕ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਦੁੱਧ ਉਤਪਾਦਕਾਂ ਨੂੰ ਸਾਫ਼ ਸੁਥਰਾ ਦੁੱਧ ਪੈਦਾ ਕਰਨ, ਪਸ਼ੂਨੂੰ ਮਲੱਪ ਰਹਿਤ ਕਰਨ ਅਤੇ ਸਮੇਂ ਸਮੇਂ ‘ਤੇ ਰੋਗਾਂ ਤੋ ਬਚਾਉਣ ਲਈ ਟੀਕੇ ਲਗਵਾਉਣ ਬਾਰੇ ਜਾਣਕਾਰੀ ਦਿੱਤੀ ਗਈ। ਪਸ਼ੂਆਂ ਨੂੰ ਗਰਮੀ ਤੋ ਬਚਾਉਣ ਅਤੇ ਸਾਫ਼ ਪਾਣੀ ਪਿਲਾਉਣ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ਗਿਆ। ਇਸ ਮੌਕੇ ਦੁੱਧ ਉਤਪਾਦਕਾਂ ਨੇ ਮੰਗ ਕੀਤੀ ਕਿ ਇਸ ਤਰਾਂ ਦੇ ਕੈਂਪ ਸਮੇਂ-ਸਮੇਂ ‘ਤੇ ਲਗਾਏ ਜਾਣੇ ਚਾਹੀਦੇ ਹਨ, ਕਿਉਂਕਿ ਇਨਾਂ ਕੈਂਪਾਂ ਰਾਹੀਂ ਦੁੱਧ ਉਤਪਾਦਕਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ।ਇਸ ਕੈਂਪ ਵਿੱਚ ਪ੍ਰੇਮ ਕੁਮਾਰ, ਗੁਰਪ੍ਰਕਾਸ਼ ਸਿੰਘ, ਰਾਣੀ, ਵੀਰਾਂ ਗਿਆਨ ਸਿੰਘ, ਵੀਰ ਸਿੰਘ, ਬੂਟਾ ਸਿੰਘ, ਨਾਨਕ, ਹਰਚੰਦ ਸਿੰਘ, ਰਣਜੀਤ ਕੌਰ, ਮਲੂਕ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਭਾਗ ਲਿਆ। ਅੰਤ ਵਿੱਚ ਆਏ ਹੋਏ ਡੇਅਰੀ ਫ਼ਾਰਮਰਾਂ ਦਾ ਸੁਰਿੰਦਰ ਕੁਮਾਰ  ਵੱਲੋਂ ਧੰਨਵਾਦ ਕੀਤਾ ਗਿਆ।