ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਵੱਲੋੋਂ ਪਟਿਆਲੇ ਵਿਖੇ ਸੂਬਾ ਪੱਧਰੀ ਧਰਨੇ ਦਾ ਐਲਾਨ,ਸੂਬਾਈ ਚੋੋਣ ਵਿੱਚ ਅਮਰਜੀਤ ਸਿੰਘ ਸੂਬਾ ਪ੍ਰਧਾਨ ਚੁਣੇ

ਮੋਗਾ , 31 ਜੁਲਾਈ (ਜਸ਼ਨ) ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਸਮੂਹ ਮੁਲਾਜ਼ਮਾ ਵੱਲੋਂ ਬੀਤੇ ਦਿਨੀਂ ਲੁਧਿਆਣਾ ਵਿੱਚ ਸਥਿਤ ਈਸੜੂ ਭਵਨ ਵਿਖੇ  ਐਨ.ਐਚ.ਐਮ. ਇੰਪਲਾਈਜ ਯੂਨੀਅਨ ਪੰਜਾਬ ਦਾ ਸਾਲਾਨਾ ਇਜਲਾਸ ਸੱਦਿਆ ਗਿਆ। ਇਸ ਇਜਲਾਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਕਾਫੀ ਗਿਣਤੀ ਵਿੱਚ ਡੈਲੀਗੇਟਸ ਨੇ ਭਾਗ ਲਿਆ । ਇਸ ਇਜਲਾਸ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਅਧੀਨ ਕੰਮ ਕਰਦੇ ਠੇਕੇ ਦੇ ਕਰਮਚਾਰੀਆਂ ਵੱਲੋੋ ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਪੰਜਾਬ ਦੀ ਸਰਬਸੰਮਤੀ ਨਾਲ ਅਹੁੱਦੇਦਾਰਾਂ ਦੀ ਚੋੋਣ ਕੀਤੀ ਗਈ। ਜਿਸ ਵਿੱਚ ਸੂਬਾ ਪ੍ਰਧਾਨ ਅਮਰਜੀਤ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਨਵਨੀਤ ਕੌਰ ਸ੍ਰੀ ਮੁਕਤਸਰ ਸਾਹਿਬ, ਮੀਤ ਪ੍ਰਧਾਨ ਕਿਰਨਜੀਤ ਕੋਰ ਮੋਹਾਲੀ, ਜਨਰਲ ਸਕੱਤਰ ਡਾ: ਵਿਸਵਜ਼ੀਤ ਸਿੰਘ, ਖਜਾਨਚੀ ਡਾ: ਯੋਗੇਸ ਸਚਦੇਵਾ ਖਜਾਨਚੀ, ਪ੍ਰੈਸ ਸਕੱਤਰ ਹਰਪਾਲ ਸਿੰਘ ਸੋਢੀ, ਚੀਫ ਆਰਗੇਨਾਈਜਰ ਅਵਤਾਰ ਸਿੰਘ ਮਾਨਸਾ ਅਤੇ ਸੁਖਜੀਤ ਸਿੰਘ ਰੋਪੜ, ਪਿ੍ਰਤਪਾਲ ਸਿੰਘ ਲੁਧਿਆਣਾ, ਡਾ: ਵਾਹਿਦ ਸੰਗਰੂਰ,ਗੁਰਪ੍ਰੀਤ ਭੁੱਲਰ ਮੁਕਤਸਰ, ਮੁਹੰਮਦ ਆਸਿਫ ਹੁਸਿਆਰਪੁਰ, ਡਾ: ਪ੍ਰਭਜੋਤ ਕੌਰ ਕਪੂਰਥਲਾ, ਕੁਲਵੰਤ ਸਿੰਘ ਬਰਨਾਲਾ ਅਤੇ ਦਿਨੇਸ਼ ਗਰਗ ਪਟਿਆਲਾ ਨੂੰ ਸੂਬਾ ਵਰਕਿੰਗ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਯੁਨੀਅਨ ਦੇ ਨਵੇਂ ਚੁਣੇ ਗਏ ਸੂਬਾ ਪ੍ਰਧਾਨ ਸ੍ਰੀ ਅਮਰਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਯੂਨੀਅਨ ਦੇ ਸਮੂਹ ਅਹੁੱਦੇਦਾਰ ਤਨਦੇਹੀ ਅਤੇ ਇਮਾਨਦਾਰੀ ਨਾਲ ਮੁਲਾਜ਼ਮਾਂ ਦੀ ਭਲਾਈ ਵਾਸਤੇ ਕੰਮ ਕਰਨਗੇ। ਇਸ ਮੌੌਕੇ ਤੇ ਸੀਨੀਅਰ ਮੀਤ ਪ੍ਰਧਾਨ ਨਵਨੀਤ ਕੌੌਰ ਅਤੇ ਮੀਤ ਪ੍ਰਧਾਨ ਕਿਰਨਜੀਤ ਕੌੌਰ ਨੇ ਕਿਹਾ ਕਿ ਇਕ ਅਦਾਾਰਾ ਇਕ ਯੂਨੀਅਨ ਦੇ ਸਿਧਾਂਤ ਤੇ ਚਲਦਿਆਂ ਐਨ.ਐਚ.ਐਮ. ਮੁਲਾਜ਼ਮਾਂ ਦੇ ਉਸਾਰੁ ਭਵਿੱਖ ਲਈ ਯੂਨੀਅਨ ਸਦਾ ਯਤਨਸ਼ੀਲ ਰਹੇਗੀ ਅਤੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਲਈ ਪੂਰੇ ਪੰਜਾਬ ਵਿੱਚ ਜਾਗਰੂਕਤਾ ਮੁਹਿੰਮ ਵਿੱਢੀ ਜਾਵੇਗੀ। ਇਸ ਮੌਕੇ ਜਨਰਲ ਸਕੱਤਰ ਡਾ: ਵਿਸ਼ਵਜੀਤ ਸਿੰਘ ਨੇ ਕਿਹਾ ਕਿ ਯੂਨੀਅਨ ਦਾ ਮੁੱਖ ਉਦੇਸ਼ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਵਿੱਚ ਕੰਮ ਕਰਦੇ ਸਮੂਹ ਕਰਮਚਾਰੀਆਂ ਨੂੰ ਹਰਿਆਣਾ ਰਾਜ ਦੀ ਤਰਜ ਤੇ ਪੂਰੀ ਤਨਖਾਹ ਦਿਵਾਉਣਾ, ਲਾਇਲਟੀ ਬੋਨਸ ਤੁਰੰਤ ਜਾਰੀ ਕਰਵਾਉਣਾ, ਮੁਲਾਜ਼ਮਾਂ ਵਾਸਤੇ ਬੀਮਾ ਪੋਲਸੀ ਲਾਗੂ ਕਰਵਾਉਣਾ,ਮੁਫਤ ਇਲਾਜ ਦੀ ਸਹੂਲਤ ਪ੍ਰਦਾਨ ਕਰਵਾਉਣਾ, ਸਰਕਾਰੀ ਨੌਕਰੀ ਵਿੱਚ ਉਮਰ ਵਿੱਚ ਛੋਟ ਦਿਵਾਉਣਾ, ਸਾਲਾਨਾ ਮਿਲਨ ਵਾਲੇ 6 ਪ੍ਰਤੀਸ਼ਤ ਵਾਧੇ ਨੂੰ 10 ਪ੍ਰਤੀਸ਼ਤ ਕਰਵਾਉਣਾ ਆਦਿ ਹੈ। ਉਨਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਪੈਨਲ ਮੀਟਿੰਗ ਲਈ ਸਮਾਂ ਨਾ ਦਿੱਤਾ ਤਾਂ 30 ਅਗਸਤ ਨੂੰ ਪਟਿਆਲਾ ਵਿਖੇ ਹੋਣ ਵਾਲੇ ਧਰਨੇ ਵਿੱਚ ਸਰਕਾਰ ਦੀਆਂ ਨੀਂਹਾਂ ਹਿਲਾ ਦਿੱਤੀਆਂ ਜਾਣਗੀਆਂ। ਇਸ ਮੌੌਕੇ ਤੇ ਹੋੋਰਨਾਂ ਤੋੋਂ ਇਲਾਵਾ ਰਘਵੀਰ ਸਿੰਘ ਪਟਿਆਲਾ, ਨਵਦੀਪ ਧੀਰ, ਨਿਰਮਲਪ੍ਰੀਤ ਸਿੰਘ, ਮਨਦੀਪ ਕੁਮਾਰ, ਦਿਨੇਸ਼ ਗਰਗ ਆਦਿ ਮੈਬਰਾਂ ਨੇ ਵੀ ਆਪਣੇ ਵਿਚਾਰ ਰੱਖੇ ।